India Punjab

ਕੰਗਣਾ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ! ਪੰਜਾਬ ਦੇ ਇਸ ਲੀਡਰ ਨੇ ਕੰਗਣਾ ਖਿਲਾਫ NSA ਲਗਾਉਣ ਦੀ ਕੀਤੀ ਮੰਗ

ਮੰਡੀ ਤੋਂ ਸਾਂਸਦ ਕੰਗਣਾ ਰਣੌਤ (Kangna Ranaut) ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਕੰਗਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਕਈ ਲਾਸ਼ਾ ਲਟਕੀਆਂ ਹੋਈਆਂ ਸਨ ਅਤੇ ਕਈਆਂ ਦੇ ਨਾਲ ਜਬਰ ਜ਼ਨਾਹ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਦੇ ਹਿੱਤਾਂ ਵਾਲੇ ਬਿੱਲ ਵਾਪਸ ਲਏ ਗਏ ਸਨ ਤਾਂ ਪੂਰਾ ਦੇਸ਼ ਹੈਰਾਨ ਰਹਿ ਗਿਆ ਸੀ ਪਰ ਕਿਸਾਨ ਅੱਜ ਵੀ ਧਰਨੇ ‘ਤੇ ਬੈਠੇ ਹੋਏ ਹਨ। ਕੰਗਣਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਬੜੀ ਲੰਬੀ ਪਲੈਨਿਗ ਕੀਤੀ ਗਈ ਸੀ ਤਾਂ ਜੋ ਬੰਗਲਾਦੇਸ਼ ਵਿਚ ਹੋਇਆ ਉਹ ਭਾਰਤ ਵਿੱਚ ਵੀ ਹੋਵੇ। ਉਨ੍ਹਾਂ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਕ ਵਾਰ ਫਿਰ ਕਿਹਾ ਕਿ ਪੰਜਾਬ ਵਿੱਚ ਹੋ ਕੀ ਰਿਹਾ ਹੈ, ਇਹ ਲੋਕਾਂ ਨੂੰ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਧਰਮ ਪਰਵਰਤਨ, ਡਰੱਗ ਮਾਫੀਆ ਅਤੇ ਖਾਲਿਸਤਾਨੀ ਗੈਂਗ ਆਪਣੇ ਹੱਥ ਵਿੱਚ ਕਾਨੂੰਨ ਲੈ ਕੇ ਖੁੁਦ ਫੈਸਲੇ ਕਰ ਰਹੇ ਹਨ। ਕੰਗਣਾ ਨੇ ਕਿਹਾ ਕਿ ਉਹ ਉਸ ਦੀ ਇਕ ਆਰਟਿਸਟ ਦੇ ਤੌਰ ਤੇ ਜੋ ਆਜ਼ਾਦੀ ਹੈ  ਉਹ ਉਸ ਨੂੰ ਖੋਹਣਾ ਚਾਹੁੰਦੇ ਹਨ ਅਤੇ ਉਸ ਤੇ ਹਮਲਾ ਕਰਕੇ ਹਰ ਇਕ ਚੀਜ਼ ਨੂੰ ਆਪਣੇ ਹੱਥ ਵਿੱਚ ਲੈ ਰਹੇ ਹਨ, ਜੋ ਸਹੀ ਨਹੀਂ ਹੈ।

ਇਸ ਤੋਂ ਬਾਅਦ ਕੰਗਣਾ ਦਾ ਪੰਜਾਬ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੰਗਣਾ ਵੱਲੋਂ ਦੇਸ਼ ਦੇ ਕਿਸ਼ਾਨਾਂ ਨੂੰ ਗਾਲ ਕੱਢੀ ਹੈ।  ਉਨ੍ਹਾਂ ਨੇ ਕਿਹਾ ਕਿ”ਕੰਗਨਾ ਰਣੌਤ ਰੋਜ਼ ਪੰਜਾਬ ਦੇ ਨੇਤਾਵਾਂ ਦੇ ਖਿਲਾਫ ਜਹਰ ਉਗਲਦੀ ਹੈ। ਵੇਰਕਾ ਨੇ ਅੱਗੇ ਕਿਹਾ ਕਿ ‘ਕੰਗਣਾ ਰਣੌਤ ਕਿਸੇ ਦੀ ਸ਼ਹਿ ‘ਤੇ ਬੋਲ ਰਹੀ ਹੈ। ਭਾਜਪਾ ਇਸ ਲਈ ਸਫਾਈ ਦੇਵੇ।  ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀ ਚੁਣੀ ਹੋਈ ਸਾਂਸਦ ਹੈ ਅਤੇ ਭਾਜਪਾ ਨੂੰ ਇਸ ਬਿਆਨ ਤੇ ਸਾਫਾਈ ਦੇਣੀ ਚਾਹੀਦੀ ਹੈ। ਵੇਰਕਾ ਨੇ ਸੀ.ਐੱਮ.ਭਗਵੰਤ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੰਗਣ ਦੇ ਖਿਲਾਫ ਇੰਕਵਾਇਰੀ ਕਰਕੇ FIR ਦਰਜ ਕਰਨ। ਇਸ ਦੇ ਖਿਲਾਫ NSA ਦੀ ਧਾਰਾਵਾਂ ‘ਚ FIR ਹੋਣੀ ਚਾਹੀਦੀ ਹੈ ਅਤੇ ਇਹ ਡਿਬਰੂਗੜ੍ਹ ਜੇਲ ਭੇਜਨਾ ਚਾਹੀਦਾ ਹੈ।’

ਕੰਗਣਾ ਦੇ ਇਸ ਬਿਆਨ ਨਾਲ ਪੰਜਾਬ ਭਾਜਪਾ ਨੇ ਪੱਲਾ ਝਾੜ ਲਿਆ ਹੈ। ਪਾਰਟੀ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਇਸ ਨੂੰ ਕੰਗਣਾ ਦਾ ਨਿੱਜੀ ਬਿਆਨ ਦੱਸਿਆ ਹੈ। ਗਰੇਵਾਲ ਨੇ ਕਿਹਾ ਕਿ ਇਸ ਨਾਲ ਪਾਰਟੀ ਦਾ ਕੋਈ ਵੀ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ -,    ਲਾਰੈਂਸ ਬਿਸਨੋਈ ਅਤੇ ਉਸ ਦਾ ਸਾਥੀ ਇਸ ਮਾਮਲੇ ਵਿੱਚ ਦੋਸ਼ੀ ਕਰਾਰ