ਬਿਊਰੋ ਰਿਪੋਰਟ – ਮੰਡੀ (Mandi) ਤੋਂ ਸੰਸਦ ਮੈਂਬਰ ਕੰਗਣਾ ਰਣੌਤ (Kangna Ranaut) ਨੇ ਸਾਬਕਾ ਸੰਸਦ ਮੈਂਬਰ ਸਿਮਨਰਜੀਤ ਸਿੰਘ ਮਾਨ (Simranjeet Singh Maan) ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਕੰਗਣਾ ਨੇ ਕਿਹਾ ਕਿ ਉਸ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਸਿੱਧੀਆਂ ਕਰ ਲਈ ਹਨ। ਬੰਦੂਕਾਂ ਨੂੰ ਸਿੱਧਾ ਕਰਕੇ ਮੇਰੇ ਮੱਥੇ ‘ਤੇ ਰੱਖ ਦਿੱਤਾ ਹਨ। ਪਰ ਉਹ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਹੈ। ਕੁਝ ਲੋਕ ਮੈਨੂੰ ਜਬਰ ਜ਼ਨਾਹ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਕੰਗਣਾ ਨੂੰ ਪਤਾ ਹੈ ਕਿ ਜਬਰ ਜਨਾਹ ਕੀ ਹੁੰਦਾ ਹੈ। ਇਸ ਤਰ੍ਹਾ ਕੋਂਈ ਵੀ ਉਸ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ।
ਦੱਸ ਦੇਏਈ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ ਹੈ। ਜਿਸ ‘ਤੇ ਕੰਗਣਾ ਨੇ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਕੰਗਣਾ ਵੱਲੋਂ ਵੀ ਵਿਵਾਦਤ ਬਿਆਨ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਜਬਰ ਜ਼ਨਾਹ ਅਤੇ ਕਤਲ ਦੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਜੇਕਰ ਦੇਸ਼ ਵਿਚ ਸਹੀ ਸਰਕਾਰ ਨਾ ਹੁੰਦੀ ਤਾਂ ਪੰਜਾਬ ਦੇ ਹਾਲਾਤ ਬੰਗਲਾਦੇਸ਼ ਵਰਗੇ ਹੋ ਸਕਦੇ ਸੀ। ਇਸ ਬਿਆਨ ਤੋਂ ਬਾਅਦ ਕੰਗਣਾ ਰਣੌਤ ਦਾ ਕਾਫੀ ਵਿਰੋਧ ਹੋ ਰਿਹਾ ਹੈ।
ਇਹ ਵੀ ਪੜ੍ਹੋ – Jio ਬਣੀ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਡਾਟਾ ਕੰਪਨੀ! ਮੁਕੇਸ਼ ਅੰਬਾਨੀ ਨੇ ਯੂਜ਼ਰਸ ਨੂੰ ਦਿੱਤਾ ਵੱਡਾ ਤੋਹਫ਼ਾ! ਮਿਲੇਗੀ 100GB ਮੁਫ਼ਤ ਸਟੋਰੇਜ