Punjab

ਮਾਲਵਿੰਦਰ ਕੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਵਿਰੋਧੀ ਧਿਰ ਨੂੰ ਦਿੱਤਾ ਜਵਾਬ

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਮਾਹੌਲ ਨੂੰ ਲੈ ਕੇ ਦਿੱਤੇ ਬਿਆਨ ਉੱਤੇ ਪਲਟਵਾਰ ਕਰਦਿਆ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਗੈਂਗਸਟਰਾਂ ਨੂੰ ਬਿਲਕੁਲ ਵੀ ਪਰਮੋਟ ਨਹੀਂ ਕਰਦੀ।

ਕੰਗ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆ ਕਿਹਾ ਕਿ ਤੁਹਾਡੀਆਂ ਸਰਕਾਰਾਂ ਸਮੇਂ ਨੌਜਵਾਨਾ ਨੂੰ ਚੁਣ-ਚੁਣ ਕੇ ਅਪਰਾਧ ਕਰਨ ਵੱਲ ਧੱਕਿਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਬਚਾਉਣ ਦਾ ਕੰਮ ਤੁਹਾਡੀਆਂ ਸਰਕਰਾਂ ਕਰਦੀਆਂ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਿੱਚ ਜੇਕਰ ਕੋਈ ਵੀ ਅਪਰਾਧ ਕਰਦਾ ਹੈ ਤਾਂ ਉਸ ਨੂੰ ਬਣਦੀ ਸਜ਼ਾ ਦਿੱਤੀ ਜਾ ਰਹੀ ਹੈ। ਕਈਆਂ ਨੂੰ ਤਾਂ ਜੇਲਾਂ ਵਿੱਚ ਡੱਕਿਆ ਹੋਇਆ ਹੈ।

ਕੰਗ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਹੈ। ਉੱਥੇ ਕਈ ਹਫਤੇ ਪਹਿਲਾਂ ਹੋਈ ਵਾਰਦਾਤ ਦੇ ਅਰੋਪੀਆ ਨੂੰ ਅਜੇ ਤੱਕ ਫੜਿਆ ਨਹੀਂ ਜਾ ਸਕੀਆ। ਉਨ੍ਹਾਂ ਜਾਖੜ ਨੂੰ ਕਿਹਾ ਕਿ ਤੁਹਾਡੇ ਰਾਜ ਵਾਲੇ ਹਰਿਆਣਾ ਤਾਂ ਗੈਂਗਸਟਰ ਪੈਦਾ ਕਰਨ ਲਈ ਹੀ ਜਾਣੀਆ ਜਾਦਾ ਹੈ। ਸਾਨੂੰ ਸਵਾਲ ਕਰਨ ਤੋਂ ਪਹਿਲਾਂ ਭਾਜਪਾ ਆਪਣੀ ਪੀੜੀ ਹੇਠਾਂ ਸੋਟਾ ਫੇਰੇ। ਕੰਗ ਨੇ ਕਿਹਾ ਕਿ ਜੋ ਅਪਰਾਧੀ, ਗੈਂਗਸਟਰ ਕਾਂਗਰਸੀਆਂ ਅਤੇ ਅਕਾਲੀਆਂ ਨੇ ਪੈਦਾ ਕੀਤਾ ਹਨ, ਉਨ੍ਹਾਂ ਦਾ ਜਲਦ ਹੀ ਸਫਾਇਆ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ –  ਤਾਮਿਲਨਾਡੂ ਦੇ ਇਸ ਵਿਅਕਤੀ ਨੇ ਅਪਣਾਇਆ ਸਿੱਖ ਧਰਮ, ਬਣੇ ਰਵੀ ਰਾਜਾ ਸਿੰਘ