‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੇਜੇ ਸਾਬਕਾ ਫ਼ੌਜ ਮੁਖੀ ਦੇ ਤੌਰ ‘ਤੇ ਨਹੀਂ ਬੋਲ ਰਹੇ ਬਲਕਿ ਭਾਜਪਾ ਦੇ ਬੁਲਾਰੇ ਦੇ ਨਾਤੇ ਬੋਲ ਰਹੇ ਹਨ। ਤੇ ਭਾਜਪਾ ਦੀ ਇੱਕੋ ਹੀ ਥਿਊਰੀ ਹੈ ਕਿ ਜੋ ਭਾਜਪਾ ਦੇ ਹੱਕ ਵਿੱਚ ਨਹੀਂ ਬੋਲਦਾ, ਉਹ ਐਂਟੀ ਨੈਸ਼ਨਲ ਹੈ। ਭਾਜਪਾ ਚਾਹੁੰਦੀ ਹੈ ਕਿ ਜੋ ਦੰ ਗਾ ਫ ਸਾਦ ਕਰਨ ਵਾਲੀ, ਦੇਸ਼ ਨੂੰ ਤੋ ੜਨ ਵਾਲੀ ਬੋਲੀ ਬੋਲੇ, ਉਹ ਭਾਜਪਾ ਲਈ ਬਿਲਕੁਲ ਠੀਕ ਹੈ। ਭਾਜਪਾ ਦੀ ਬੇਵਜ੍ਹਾ ਇਲ ਜ਼ਾਮ ਲਗਾਉਣ ਦਾ ਆਦਤ ਬਹੁਤ ਪੁਰਾਣੀ ਹੈ। ਕੰਗ ਨੇ ਅਫ਼ ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਬਕਾ ਫ਼ੌਜ ਮੁਖੀ ਜੇਜੇ ਸਿੰਘ ਬਦਕਿਸਮਤੀ ਦੇ ਨਾਲ ਭਾਜਪਾ ਦੇ ਬੁਲਾਰੇ ਵਜੋਂ ਬੋਲ ਰਹੇ ਹਨ।
ਕੰਗ ਨੇ ਢੇਸੀ ਦਾ ਪੱਖ ਲੈਂਦਿਆਂ ਕਿਹਾ ਕਿ ਢੇਸੀ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਬ੍ਰਿਟੇਨ ਦੀ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਮੁਲਕ ਨੂੰ ਲੈ ਕੇ ਕੀ ਗੱਲ ਕਰਦੇ ਹਨ, ਉਹ ਇੱਕ ਵੱਖਰੀ ਗੱਲ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲਣ ਦਾ ਉਨ੍ਹਾਂ ਦਾ ਇੱਕ ਹੀ ਮਕਸਦ ਸੀ ਕਿ ਪੰਜਾਬ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਮਸਲਿਆਂ ਨੂੰ ਭਵਿੱਖ ਵਿੱਚ ਪੰਜਾਬ ਸਰਕਾਰ ਕਿਸ ਸੰਜੀਦਗੀ ਨਾਲ ਲੈ ਰਹੀ ਹੈ, ਪੰਜਾਬ ਸਰਕਾਰ ਦਾ ਐੱਨਆਰਆਈ ਦੇ ਮਸਲੇ ਹੱਲ ਕਰਨ ਦਾ ਕਿਸ ਤਰ੍ਹਾਂ ਦੀ ਵਿਜ਼ਨ ਹੈ। ਇਸ ਲਈ ਭਾਜਪਾ ਨੂੰ ਇਸ ਤਰੀਕੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ।