ਬਿਉਰੋ ਰਿਪੋਰਟ – ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਦੌਰਾਨ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਦਾ ਇੱਕ ਆਡੀਓ ਵੀ ਨਸ਼ਰ ਹੋ ਰਿਹਾ ਹੈ। ਕੰਗਨਾ ਰਣੌਤ ਨੇ ਵੀ ਵੀਡੀਓ ਦੇ ਜ਼ਰੀਏ ਪੂਰੀ ਘਟਨਾ ਦਾ ਜ਼ਿਕਰ ਕਰਦੇ ਹੋਏ ਮੁੜ ਤੋਂ ਵਿਵਾਦਿਤ ਅਤੇ ਭੜਕਾਉ ਬਿਆਨ ਦਿੱਤਾ ਹੈ। ਉਧਰ ਇਸ ਮਾਮਲੇ ਨੂੰ ਲੈਕੇ ਕੁਲਵਿੰਦਰ ਕੌਰ ਦੇ ਭਰਾ ਦੀ ਬਿਆਨ ਸਾਹਮਣੇ ਆਇਆ ਹੈ।
ਕੰਗਨਾ ਨੂੰ ਥੱਪੜ ਮਾਰਨ ਵਾਲੀ CISF ਮੁਲਾਜ਼ਮ ਦਾ ਬਿਆਨ
“ਇਸ ਨੇ ਬਿਆਨ ਦਿੱਤਾ ਸੀ 100-100 ਰੁਪਏ ਵਿੱਚ ਬੀਬੀਆਂ ਧਰਨੇ ਦੇ ਰਹੀਆਂ ਹਨ, ਉਸ ਟਾਈਮ ਮੇਰੀ ਮਾਂ ਵੀ ਬੈਠੀ ਸੀ, ਜਦੋਂ ਇਸ ਨੇ ਬਿਆਨ ਦਿੱਤਾ ਸੀ।” – ਕੁਲਵਿੰਦਰ ਕੌਰ
Hail the Real Jhansi Ki Rani and she stood up against your vulgar insults to our mothers #JaiKisan pic.twitter.com/TRrnvyd6q3
— Arjun (@arjundsage1) June 6, 2024
ਘਟਨਾ ਬਾਰੇ ਦੱਸ ਦੇ ਹੋਏ ਕੰਗਨਾ ਦਾ ਵਿਵਾਦਿਤ ਬਿਆਨ
ਕੰਗਨਾ ਨੇ ਆਪਣੇ ਐਕਸ ਹੈਂਡਲ ’ਤੇ ਵੀਡੀਓ ਜਾਰੀ ਕਰਦੇ ਹੋਏ ਕਿਹਾ “ਮੈਂ ਚੰਡੀਗੜ੍ਹ ਏਅਰਪੋਰਟ ਦੇ ਸੁਰੱਖਿਆ ਚੈਕਿੰਗ ਤੋਂ ਬਾਅਦ ਜਿਵੇਂ ਹੀ ਨਿਕਲੀ, ਦੂਜੇ ਕੈਬਿਨ ਵਿੱਚ ਜਿਹੜੀ ਸੁਰੱਖਿਆ ਮੁਲਾਜ਼ਮ ਸੀ, ਉਸ ਨੇ ਮੇਰੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ। ਜਿਵੇਂ ਹੀ ਨਜ਼ਦੀਕ ਪਹੁੰਚੀ ਉਸ ਨੇ ਮੇਰੇ ਚਿਹਰੇ ’ਤੇ ਮਾਰਿਆ ਅਤੇ ਗਾਲਾਂ ਕੱਢੀਆਂ। ਜਦੋਂ ਮੈਂ ਪੁੱਛਿਆ ਤੁਸੀਂ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਮੈਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੀ ਹਾਂ। ਮੈਂ ਸੁਰੱਖਿਅਤ ਹਾਂ ਪਰ ਮੇਰੀ ਚਿੰਤਾ ਹੈ ਕਿ ਜਿਹੜਾ ਅੱਤਵਾਦ ਤੇ ਉਗਰਵਾਦ ਪੰਜਾਬ ਵਿੱਚ ਵਧ ਰਿਹਾ ਹੈ, ਉਸ ਨੂੰ ਅਸੀਂ ਕਿਵੇਂ ਹੈਂਡਲ ਕਰਾਂਗੇ?”
Shocking rise in terror and violence in Punjab…. pic.twitter.com/7aefpp4blQ
— Kangana Ranaut (Modi Ka Parivar) (@KanganaTeam) June 6, 2024
ਕੁਲਵਿੰਦਰ ਕੌਰ ਦੇ ਭਰਾ ਦਾ ਬਿਆਨ
CISF ਮੁਲਾਜ਼ਮ ਕੁਲਵਿੰਦਰ ਕੌਰ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਭਰਾ ਸ਼ੇਰ ਸਿੰਘ ਆਪ ਕਿਸਾਨ ਸੰਘਰਸ਼ ਕਮੇਟੀ ਦੇ ਸੰਗਠਨ ਸਕੱਤਰ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨੀਂ ਅੰਦੋਲਨ ਦੌਰਾਨ ਸਾਡਾ ਸਾਰਾ ਪਰਿਵਾਰ ਸੰਘਰਸ਼ ਵਿੱਚ ਸ਼ਾਮਲ ਸੀ। ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕੌਰ 16 ਸਾਲ ਤੋਂ CISF ਵਿੱਚ ਨੌਕਰੀ ਕਰ ਰਹੀ ਹੈ। ਪਹਿਲਾਂ ਉਹ ਕੇਰਲਾ ਅਤੇ ਹੋਰ ਸੂਬਿਆਂ ਵਿੱਚ ਤਾਇਨਾਤ ਰਹੀ ਹੈ, 2 ਸਾਲ ਤੋਂ ਚੰਡੀਗੜ੍ਹ ਵਿੱਚ ਡਿਊਟੀ ਕਰ ਰਹੀ ਹੈ। ਕੁਲਵਿੰਦਰ ਦਾ ਪਤੀ ਵੀ CISF ਵਿੱਚ ਨੌਕਰੀ ਕਰਦਾ ਹੈ ਉਹ ਇਸ ਵੇਲੇ ਜੰਮੂ ਵਿੱਚ ਤਾਇਨਾਤ ਹੈ। ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਦੇ 2 ਛੋਟੇ ਬੱਚੇ ਹਨ ਇੱਕ ਧੀ ਅਤੇ ਦੂਜਾ ਮੁੰਡਾ ਹੈ। ਅਫ਼ਸਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਉਸ ਦੇ ਪਰਿਵਾਰ ਦਾ ਜ਼ਰੂਰ ਧਿਆਨ ਰੱਖਣ।