Punjab

ਪੰਜਾਬ ਵਿੱਚ ਟੈਲੇਂਟ ਬਹੁਤ, ਲੋਕ ਕੁੜੀਆਂ ਨੂੰ ਘਰ ਡੱਕ ਲੈਂਦੇ ਨੇ : ਕਮਲਪ੍ਰੀਤ ਕੌਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਆਪਣੇ ਦਫਤਰ ਵਿਖੇ ਡਿਸਕਸ ਥ੍ਰੋਅ ਦੀ ਖਿਡਾਰਨ ਕਮਲਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਣੇ ਪੂਰੇ ਦੇਸ਼ ਨੂੰ ਇਨ੍ਹਾਂ ਖਿਡਾਰਨਾ ਨੇ ਮਾਣ ਦਿੱਤਾ ਹੈ। ਹੋਰ ਦੇਸ਼ਾਂ ਦੀਆਂ ਖਿਡਾਰਨਾ ਨੇ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ ਹੈ। ਇਸ ਮੌਕੇ ਕਮਲਪ੍ਰੀਤ ਨੇ ਕਿਹਾ ਕਿ ਹੋਰ ਦੇਸ਼ਾਂ ਦੇ ਖਿਡਾਰੀਆਂ ਦਾ ਆਪਣਾ ਹੀ ਇਕ ਪਲਾਨ ਹੈ, ਉਸੇ ਅਧਾਰ ਉੱਤੇ ਉਹ ਕੰਮ ਕਰਦੇ ਹਨ।

ਕਮਲਪ੍ਰੀਤ ਕੌਰ ਨੇ ਕਿਹਾ ਪੰਜਾਬ ਬਹੁਤ ਟੈਲੇਂਟ ਹੈ ਪੰਜਾਬ ਵਿੱਚ, ਪਰ ਲੋਕ ਕੁੜੀਆਂ ਨੂੰ ਘਰੋਂ ਨਿਕਲਣ ਨਹੀਂ ਦਿੰਦੇ।ਕੁੜੀਆਂ ਨੂੰ ਸਿਰਫ ਵਿਆਹ ਤੱਕ ਨਾ ਸੀਮਤ ਕਰੋ। ਜੇਕਰ ਲੜਕੀ ਫੇਲ੍ਹ ਹੁੰਦੀ ਹੈ ਤਾਂ ਵੀ ਉਸਨੂੰ ਲੜਕੇ ਵਾਂਗ ਅਗਲਾ ਮੌਕਾ ਦਿਓ।ਇੱਥੇ ਸੋਚ ਬਦਲਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਪੰਜਾਬ ਵਿੱਚੋਂ ਹੋਰ ਕਮਲਪ੍ਰੀਤ ਨਿਕਲਣ ਤੇ ਦੇਸ਼ ਦਾ ਨਾਂ ਉੱਚਾ ਕਰਨ।


ਇਸ ਮੌਕੇ ਗੁਲਾਟੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਇਕ ਬੇਨਤੀ ਕਰਦੇ ਹਨ ਕਿ ਖੇਡਾਂ ਵਿਚ ਮੱਲਾਂ ਮਾਰਨ ਵਾਲੀਆਂ ਕੁੜੀਆਂ ਨੂੰ ਪੰਜਾਬ ਪੁਲਿਸ ਵੱਲ ਲੈ ਕੇ ਆਉਣ ਤਾਂ ਕਿ ਟੈਲੇਂਟ ਹੋਰ ਨਿਖਰੇ। ਉਨ੍ਹਾਂ ਕਿਹਾ ਮੈਂ ਵੱਖਰੇ ਤੌਰ ‘ਤੇ ਸਰਕਾਰ ਨੂੰ ਸ਼ਿਫਾਰਸ਼ ਕਰਾਂਗੇ।