Punjab

ਕਲਿਆਣੀ ਸਿੰਘ ਦੀ ਜ਼ਮਾਨਤ ਅਰਜ਼ੀ ਸੀਬੀਆਈ ਕੋਰਟ ਨੇ ਕੀਤੀ ਰੱਦ  

‘ਦ ਖਾਲਸ ਬਿਊਰੋ:ਸਿੱਪੀ ਸਿੱਧੂ ਮਾਮਲੇ ਵਿੱਚ ਮੁੱਖ ਦੋਸ਼ੀ ਮੰਨੀ ਗਈ ਕਲਿਆਣੀ ਸਿੰਘ ਦੀ ਜ਼ਮਾਨਤ ਅਰਜ਼ੀ ਸੀਬੀਆਈ ਕੋਰਟ ਨੇ ਰੱਦ ਕਰ ਦਿੱਤੀ ਹੈ। ਜਿਸ ਨੂੰ ਚੁਣੌਤੀ ਦੇਣ ਲਈ ਮੁਲਜ਼ਮ ਕਲਿਆਣੀ ਹੁਣ ਹਾਈਕੋਰਟ ਜਾਵੇਗੀ। ਪਿਛਲੇ ਮਹੀਨੇ ਹੀ ਕਲਿਆਣੀ ਸਿੰਘ ਨੂੰ ਸੀਬੀਆਈ ਨੇ ਗ੍ਰਿਫ਼ਤਾ ਰ ਕੀਤਾ ਸੀ ਕਿਉਂਕਿ ਜਾਂਚ ਏਜੰਸੀ ਨੇ ਉਸ ਨੂੰ ਨਿਸ਼ਾਨੇਬਾਜ ਤੇ ਵਕੀਲ ਸਿੱਪੀ ਸਿੱਧੂ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨਾਮਜ਼ਦ ਕੀਤਾ ਸੀ।ਇਸ ਵਕਤ ਕਲਿਆਣੀ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ।ਅਦਾਲਤ ਵਿੱਚ ਹੋਈ ਬਹਿਸ ਦੌਰਾਨ ਕਲਿਆਣੀ ਦੇ ਵਕੀਲ ਨੇ ਇਹ ਕਿਹਾ ਕਿ ਸੰਨ 2015 ਚ ਦੇ ਇਸ ਮਾਮਲੇ ਵਿੱਚ ਹੁਣ ਕਲਿਆਣੀ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ,ਜਦੋਂ ਕਿ ਉਸ ਕੋਲ ਕਲਿਆਣੀ ਦੇ ਖਿਲਾਫ਼ ਕੋਈ ਵੀ ਸਬੂਤ ਨਹੀਂ ਹੈ ,ਜਿਸ ਤੇ ਸੀਬੀਆਈ ਦੇ ਵਕੀਲ ਨੇ ਆਪਣੀ ਦਲੀਲ ਰੱਖੀ ਕਿ ਉਹਨਾਂ ਕਲਿਆਣੀ ਨੂੰ ਕਦੇ ਵੀ ਕਲੀਨ ਚਿੱਟ ਨਹੀਂ ਦਿੱਤੀ ਸੀ,ਏਜੰਸੀ ਕੋਲ ਉਸ ਦੇ ਖਿਲਾਫ ਕਾਫੀ ਸਬੂਤ ਹਨ।ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਰਾਖਵਾਂ ਰਖ ਲਿਆ ਸੀ ਤੇ ਬਾਦ ਵਿੱਚ ਕਲਿਆਣੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ।
ਸੰਨ 2015 ਵਿੱਚ ਸਿੱਪੀ ਸਿੱਧੂ ਜੋ ਕਿ ਇੱਕ ਨਿਸ਼ਾਨੇਬਾਜ ਤੇ ਵਕੀਲ ਸੀ,ਦੀ ਲਾ ਸ਼ ਚੰਡੀਗੜ੍ਹ ਦੇ ਇੱਕ ਪਾਰਕ ਵਿੱਚ ਮਿਲੀ ਸੀ ਤੇ ਉਸ ਨੂੰ ਗੋ ਲੀਆਂ ਮਾ ਰੀਆਂ ਗਈਆਂ ਸਨ।ਪਹਿਲਾਂ ਤਾਂ ਇਸ ਕੇਸ ਦੀ ਜਾਂਚ ਪੁਲਿਸ ਕੋਲ ਸੀ ਪਰ ਬਾਅਦ ਵਿੱਚ ਇਸ ਨੂੰ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ ਤੇ ਆਖਰਕਾਰ 2022 ਵਿੱਚ ਸੀਬੀਆਈ ਨੇ ਆਪਣੀ ਜਾਂਚ ਦੌਰਾਨ ਕਲਿਆਣੀ ਸਿੰਘ ਨੂੰ ਮੁੱਖ ਮੁਲਜ਼ਮ ਮੰਨਿਆ ਤੇ ਉਸ ਨੂੰ ਗ੍ਰਿ ਫਤਾਰ ਕਰ ਲਿਆ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਆਪਣੇ ਆਪ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਕੌਸ਼ਿਸ਼ ਵਜੋਂ ਉਸ ਨੇ ਪਹਿਲਾਂ ਸੀਬੀਆਈ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਪਰ ਕੋਰਟ ਨੇ ਉਸ ਨੂੰ ਮੰਨਜ਼ੂਰ ਨਹੀਂ ਕੀਤਾ।ਜਿਸ ਕਾਰਣ ਉਸ ਦੇ ਵਕੀਲ ਨੇ ਹੁਣ ਹਾਈ ਕੋਰਟ ਵਿੱਚ ਸੀਬੀਆਈ ਦੇ ਫੈਸਲੇ ਨੂੰ ਚੁਣੋਤੀ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।