ਬਿਉਰੋ ਰਿਪੋਰਟ – ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕੱਲ਼ 31 ਮਾਰਚ ਨੂੰ ਸਾਰੇ ਮੰਤਰੀਆਂ ਦੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਜਾਣ ਵਾਲੇ ਪ੍ਰੋਗਰਾਮ ਹਰ ਹੀਲੇ ਕੀਤੇ ਜਾਣਗੇ ਕਿਉਂਕਿ ਕੁਝ ਲੋਕ ਇਸ ਸਬੰਧੀ ਭੁਲੇਖੇ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤੀਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤੀ ਘਰਾਂ ਦੇ ਘਿਰਾਓ ਦੀ ਕਾਲ ਸਟੈਂਡ ਕਰਦੀ ਹੈ। ਕੋਟੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਕਰਵਾਉਣ ਦੀ ਗੱਲ਼ ਕਰ ਰਿਹਾ ਹੈ ਪਰ ਉਹ ਪਹਿਲਾਂ ਦੱਸੇ ਕਿ ਕੀ ਉਹ ਕਿਸਾਨਾਂ ਦਾ ਧਰਨਾ ਚੁੱਕਣ ਸਮੇਂ ਲੁੱਟਿਆ ਮਾਲ ਤੇ ਨੁਕਸਾਨ ਹੋਏ ਮਾਲ ਦੀ ਪੂਰਤੀ ਕਰਵਾਉਣ ਲਈ ਕਾਰਵਾਈ ਕਰੇਗਾ। ਕਿਸਾਨਾਂ ‘ਤੇ ਤਸ਼ੱਦਦ ਢਾਹੁਣ ਵਾਲਿਆਂ ਤੇ ਕੀ ਭਗਵੰਤ ਮਾਨ ਕਾਰਵਾਈ ਕਰੇਗਾ। ਕੋਟੜਾ ਨੇ ਕਿਹਾ ਕਿ ਅਸੀਂ ਮੀਟਿੰਗ ਵਿਚ ਤੇਰੇ ਬਿਨਾਂ ਵੀ ਚਲੇ ਜਾਵਾਂਗੇ ਪਰ ਜੋ ਮੁੱਖ ਮੰਤਰੀ ਸਾਬ ਤੁਸੀਂ ਪਹਿਲਾਂ ਕੀਤਾ ਹੈ ਉਸ ਦਾ ਹਿਸਾਬ ਪੰਜਾਬ ਦੇ ਲੋਕ ਜ਼ਰੂਰ ਲੈਣਗੇ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਕੱਲ਼੍ਹ ਦੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਚਾਰਕ ਸਿੰਘਾਂ ਨਾਲ ਕੀਤੀ ਇਕੱਤਰਤਾ