The Khalas Tv Blog India 1 ਰੁਪਏ ਦਾ ਇਹ ਸ਼ੇਅਰ ਤੁਸੀਂ ਖਰੀਦਿਆ ਹੁੰਦਾ ਤਾਂ 1 ਲੱਖ ਦੇ ਬਣ ਜਾਣੇ ਸਨ ’54 ਲੱਖ’ ! 3 ਮਹੀਨੇ ਅੰਦਰ ਬਣਾ ਦਿੱਤਾ ਲੱਖ ਪਤੀ
India

1 ਰੁਪਏ ਦਾ ਇਹ ਸ਼ੇਅਰ ਤੁਸੀਂ ਖਰੀਦਿਆ ਹੁੰਦਾ ਤਾਂ 1 ਲੱਖ ਦੇ ਬਣ ਜਾਣੇ ਸਨ ’54 ਲੱਖ’ ! 3 ਮਹੀਨੇ ਅੰਦਰ ਬਣਾ ਦਿੱਤਾ ਲੱਖ ਪਤੀ

Kaiser Corporation share highest peak

2 ਸਾਲ ਵਿੱਚ ਕੈਸਰ ਸ਼ੇਅਰ 1 ਰੁਪਏ ਤੋਂ 54 ਰੁਪਏ ਪਹੁੰਚਿਆ

ਬਿਊਰੋ ਰਿਪੋਰਟ : ਸ਼ੇਅਰ ਬਾਜ਼ਾਰ ਵਿੱਚ ਰਿਸਕ ਤਾਂ ਹੁੰਦਾ ਹੈ ਪਰ ਜੇਕਰ ਤੁਸੀਂ ਸਮਝਦਾਰੀ ਨਾਲ ਕੰਮ ਕਰਦੇ ਹੋ ਤਾਂ ਤੁਹਾਡੇ ਪੈਸੇ ਕਈ ਗੁਣਾਂ ਵੱਧ ਸਕਦੇ ਹਨ। ਬਸ ਤੁਹਾਨੂੰ ਸਹੀ ਸ਼ੇਅਰ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ੇਅਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ 1 ਲੱਖ ਲੱਗਾ ਕੇ ਲੋਕ 54 ਲੱਖ ਦੇ ਮਾਲਿਕ ਬਣ ਗਏ ਹਨ। ਇਸ ਸ਼ੇਅਰ ਦਾ ਨਾਂ ਹੈ ਕੈਸਰ ਕਾਰਪੋਰੇਸ਼ਨ (kaiser corporation),ਇਹ ਸ਼ੇਅਰ ਸੋਮਵਾਰ ਨੂੰ 4.19 ਫੀਸਦੀ ਵਧਿਆ ਹੈ । ਬਾਜ਼ਾਰ ਵਿੱਚ ਤੇਜ਼ੀ ਦੀ ਵਜ੍ਹਾ ਕਰਕੇ ਸਟਾਕ ਐਕਚੇਂਜ ਵਿੱਚ ਇਸ ਦੀ ਮੌਜੂਦਾ ਕੀਮਤ 54.70 ਰੁਪਏ ਹੈ ।

1 ਲੱਖ ਬਣ ਜਾਂਦੇ 54 ਲੱਖ

ਨਵੰਬਰ 2021 ਵਿੱਚ ਕੈਸਰ ਕਾਰਪੋਰੇਸ਼ਨ ਦਾ ਸ਼ੇਅਰ 1 ਰੁਪਏ ਦਾ ਸੀ । ਉਧਰ ਅੱਜ ਇਸ ਦੀ ਕੀਮਤ 54.70 ਰੁਪਏ ਹੋ ਗਈ ਹੈ। 2 ਸਾਲ ਪਹਿਲਾਂ ਜੇਕਰ ਕਿਸੇ ਨੇ 1 ਲੱਖ ਰੁਪਏ ਨਿਵੇਸ਼ ਕੀਤੇ ਹੁੰਦੇ ਤਾਂ ਉਸ ਕੋਲ 54.70 ਲੱਖ ਰੁਪਏ ਹੁੰਦੇ । ਪਰ ਇਸ ਦੇ ਲਈ ਤੁਹਾਨੂੰ ਸਟਾਕ ਮਾਰਕਿਟ ਵਿੱਚ ਬਣੇ ਰਹਿਣਾ ਹੁੰਦਾ ਹੈ । ਇਸ ਕੰਪਨੀ ਦੀ ਮਾਰਕਿਟ ਕੈਪ ਵੇਖੀ ਜਾਵੇ ਤਾਂ ਉਹ 287.57 ਕਰੋੜ ਹੈ । ਸ਼ੇਅਰ ਦਾ 52 ਹਫਤੇ ਦਾ ਰਿਕਾਰਡ ਲੈਵਲ 130.55 ਰੁਪਏ ਹੈ । ਇਸ ਤੋਂ ਇਲਾਵਾ 52 ਹਫਤੇ ਦਾ ਸਭ ਤੋਂ ਘੱਟ ਲੈਵਲ 3.70 ਰੁਪਏ ਹੈ ।

6 ਮਹੀਨੇ ਪਹਿਲਾਂ ਸਟਾਕ

ਜੇਕਰ ਕੈਸਰ ਕਾਰਪੋਰੇਸ਼ਨ ਦਾ 6 ਮਹੀਨੇ ਪਹਿਲਾਂ ਦਾ ਚਾਰਟ ਵੇਖਿਆ ਜਾਵੇ ਤਾਂ ਇਸ ਸ਼ੇਅਰ ਦੀ ਕੀਮਤ ਵਿੱਚ 49.54 ਫੀਸਦੀ ਦੀ ਗਿਰਾਵਤ ਵੇਖਣ ਨੂੰ ਮਿਲੀ ਹੈ । ਪਿਛਲੇ 1 ਮਹੀਨੇ ਵਿੱਚ ਸ਼ੇਅਰ 3.70 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ ਸੀ,12 ਦਸੰਬਰ ਨੂੰ ਕੈਸਰ ਕਾਰਪੋਰੇਸ਼ਨ ਦੀ ਕੀਮਤ 56 ਰੁਪਏ ਸੀ ਪਰ ਹੁਣ ਕੈਸਰ ਕਾਰਪੋਰੇਸ਼ਨ ਵਾਪਸ ਆਪਣੇ ਲੈਵਲ ‘ਤੇ ਆ ਰਿਹਾ ਹੈ। ਸਾਡਾ ਮਕਸਦ ਬਿਲਕੁਲ ਵੀ ਇਹ ਨਹੀਂ ਹੈ ਕੀ ਤੁਸੀਂ ਇਹ ਹੀ ਸ਼ੇਅਰ ਖਰੀਦੋ,ਅਸੀਂ ਸਿਰਫ਼ ਤੁਹਾਨੂੰ ਸ਼ੇਅਰ ਮਾਰਕਿਟ ਵਿੱਚ ਉਸ ਸ਼ੇਅਰ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਨੇ 2 ਸਾਲਾਂ ਵਿੱਚ ਰਿਕਾਰਡ ਉਚਾਈ ਹਾਸਲ ਕੀਤੀ ਹੈ । ਸ਼ੇਅਰ ਮਾਰਕਿਟ ਰਿਸਕ ਨਾਲ ਭਰੀ ਹੋਈ ਹੈ ਅਤੇ ਇਸ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਵੇਖੀ ਗਈ,ਸੈਨਸੈਕਸ 847 ਅੰਕ ਵੱਧ ਕੇ 60,747 ਤੱਕ ਪਹੁੰਚ ਗਿਆ । ਨਿਫਟੀ ਵਿੱਚ 242 ਅੰਕਾਂ ਦਾ ਵਾਧਾ ਵੇਖਿਆ ਗਿਆ । ਜਿਸ ਤੋਂ ਬਾਅਦ ਨਿਫਟੀ ਵੱਧ ਕੇ 18,101 ਪੁਆਇੰਟ ਤੱਕ ਪਹੁੰਚ ਗਿਆ। ਸੈਨਸੈਕਟ ਦੇ 30 ਵਿੱਚੋ 27 ਸ਼ੇਅਰ ਵਿੱਚ ਵਾਧਾ ਦਰਜ ਕੀਤਾ ਗਿਆ । ਸਿਰਫ਼ ਤਿੰਨ ਸ਼ੇਅਰਾਂ ਵਿੱਚ ਹੀ ਗਿਰਾਵਟ ਦਰਜ ਕੀਤੀ ਗਈ।

Exit mobile version