ਬਿਉਰੋ ਰਿਪੋਰਟ : ਹਲਕਾ ਖਡੂਰ ਸਾਹਿਬ ਤੋਂ ਬਹੁਤ ਦੀ ਦਿਲ ਨੂੰ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਜਿਸ ਨੇ ਵੀ ਇਸ ਨੂੰ ਸੁਣਿਆ ਹੈ ਉਸ ਦਾ ਦਿਲ ਪਸੀਜ ਗਿਆ ਹੈ । ਸੜਕ ਦੁਰਘਟਨਾ ਵਿੱਚ ਪਿਉ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਬਚਾਉਣ ਦੇ ਲਈ ਹਸਪਤਾਲ ਲਿਜਾਉਣ ਦਾ ਵੀ ਮੌਕਾ ਵੀ ਨਹੀਂ ਮਿਲਿਆ । ਦੋਵੇ ਪਿਉ ਪੁੱਤ ਟਰੈਕਟਰ ਟਰਾਲੀ ‘ਤੇ ਆ ਰਹੇ ਸਨ । ਹਲਕਾ ਖਡੂਰ ਸਾਹਿਬ ਅਧੀਨ ਕਸਬਾ ਫਤਿਆਬਾਦ ਤੋਂ ਪਿੰਡ ਖੇਲੇ ਨੂੰ ਜਾਂਦੇ ਹੋਏ ਸੇਂਟ ਫਰਾਂਸਿਸ ਸਕੂਲ ਕੋਲ ਟਰੈਕਟਰ-ਟਰਾਲੀ ਪਲਟ ਗਈ। ਇਸ ਵਿੱਚ 40 ਸਾਲ ਦੇ ਰਣਜੀਤ ਸਿੰਘ ਅਤੇ ਉਸ ਦੇ 13 ਸਾਲਾ ਪੁੱਤ ਜੋਬਣ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਓਵਰ ਟਰਨ ਕਰਨ ਵੇਲੇ ਟਰੈਕਟਰ ਦਾ ਬੈਲੰਸ ਵਿਗੜ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਦੋਵੇ ਟਰੈਕਟਰ ਟਰਾਲੇ ਦੇ ਹੇਠਾਂ ਦਬ ਗਏ । ਜਿਵੇਂ ਹੀ ਇਹ ਖ਼ਬਰ ਘਰ ਪਹੁੰਚੀ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਪੂਰੇ ਪਿੰਡ ਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਪਿਉ-ਪੁੱਤ ਇਸ ਤਰ੍ਹਾਂ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ,ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ।
ਧੁੰਦ ਸੀ ਹਾਦਸੇ ਵੱਡੀ ਵਜ੍ਹਾ
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਆਪਣੇ ਪੁੱਤਰ ਜੋਬਣ ਸਿੰਘ ਦੇ ਨਾਲ ਫਤਿਹਾਬਾਦ ਮੰਡੀ ਵਿੱਚ ਅਨਾਜ ਅਤੇ ਸਬਜ਼ੀਆਂ ਵੇਚ ਕੇ ਆ ਰਿਹਾ ਸੀ । ਪਰ ਜਦੋਂ ਉਹ ਸੇਂਟ ਫਰਾਂਸਿਸ ਸਕੂਲ ਕੋਲ ਪਹੁੰਚਿਆ ਤਾਂ ਧੁੰਦ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਰਣਜੀਤ ਸਿੰਘ ਨੂੰ ਸ਼ਾਇਦ ਅੱਗੇ ਰਸਤਾ ਨਜ਼ਰ ਨਹੀਂ ਆਇਆ ਅਤੇ ਟਰੈਕਟਰ ਅਤੇ ਟਰਾਲੀ ਦੋਵੇ ਪਲਟ ਗਏ । ਜਿਸ ਦੀ ਵਜ੍ਹਾ ਕਰਕੇ ਪਿਉ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਹਾਲਾਂਕਿ ਸਥਾਨਕ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਲਿਜਾਉਣ ਦੇ ਲਈ ਐਂਬੂਲੈਂਸ ਵੀ ਸੱਦੀ ਸੀ ਪਰ ਦੋਵੇ ਮੌਕੇ ‘ਤੇ ਹੀ ਦਮ ਤੋੜ ਚੁੱਕੇ ਸਨ । ਮਾਂ ਅਤੇ ਪਤਨੀ ਲਈ ਇੱਕੋ ਦਿਨ ਆਪਣੀ ਜ਼ਿੰਦਗੀ ਦੇ 2 ਅਹਿਮ ਹਿਸੇ ਨੂੰ ਗਵਾਉਣ ਦਾ ਦਰਦ ਸਮਝਿਆ ਜਾ ਸਕਦਾ ਹੈ । ਉਸ ਦੇ ਲਈ ਇੱਕ ਪਾਸੇ ਪਤੀ ਹੈ ਜਿਸ ਦੇ ਨਾਲ ਉਸ ਨੇ ਜ਼ਿੰਦਗੀ ਬਿਤਾਉਣ ਦਾ ਸੁਪਣਾ ਵੇਖਿਆ ਸੀ ਅਤੇ ਦੂਜੇ ਪਾਸੇ ਪੁੱਤ ਹੈ ਜਿਸ ਦੇ ਨਾਲ ਉਸ ਨੇ 13 ਸਾਲ ਆਪਣੀ ਮਮਤਾ ਦੇ ਚਾਹ ਪੂਰੀ ਕੀਤੇ ਅਤੇ ਹੁਣ ਉਸੇ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ।