Punjab

ਕੌਮਾਂਤਰੀ ਕਬੱਡੀ ਖਿ਼ਡਾਰੀ ਕੁਲਵਿੰਦਰ ਕਿੰਦਾ ਦਾ ਝੂਠ ਬੇਨਕਾਬ !

ਬਿਊਰ ਰਿਪੋਰਟ :ਮੋਗਾ ਦੇ ਬੰਧਨੀ ਕਲਾਂ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਦੀ ਮਾਂ ‘ਤੇ ਹੋਏ ਹਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਖਿਡਾਰੀ ਕੁਲਵਿੰਦਰ ਨੇ ਆਪ ਹੀ ਮਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਅੱਧਮਰਾ ਕੀਤਾ ਸੀ, ਫਿਰ ਸੋਸ਼ਲ ਮੀਡੀਆ ‘ਤੇ ਚੀਕਾਂ ਮਾਰਕੇ ਕਮੈਂਟਰੇਟਰ ਅਮਨਾ ਲੋਪੇ ‘ਤੇ ਬਦਮਾਸ਼ ਭੇਜ ਕੇ ਹਮਲਾ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ। ਅਮਨਾ ਨੇ ਜਦੋਂ ਆਪ ਆਕੇ ਪੁਲਿਸ ਦੇ ਸਾਹਮਣੇ ਸਾਰਾ ਪੱਖ ਰੱਖਿਆ ਤਾਂ ਪੁਲਿਸ ਜਾਂਚ ਵਿੱਚ ਸਾਰਾ ਖੇਡ ਸਾਹਮਣੇ ਆ ਗਿਆ। ਪੁਲਿਸ ਨੇ ਜਦੋਂ ਸੀਸੀਟੀਵੀ ਖੰਗਾਲੀ ਤਾਂ ਪਤਾ ਚੱਲਿਆ ਕਿ ਘਰ ਵਿੱਚ ਕੋਈ ਵੀ ਦਾਖਲ ਨਹੀਂ ਹੋਇਆ ਸੀ ਬਲਕਿ ਉਹ ਆਪ ਆਇਆ ਅਤੇ ਉਸ ਨੇ ਚਾਕੂਆਂ ਦੇ ਨਾਲ ਮਾਂ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕੀਤੇ । ਜਿਸ ਤੋਂ ਬਾਅਦ ਹੁਣ ਪੁਲਿਸ ਨੇ ਕੁਲਵਿੰਦਰ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ । ਕੁਲਵਿੰਦਰ ਨੇ ਆਪਣੀ ਮਾਂ ਨੂੰ ਨਿਸ਼ਾਨਾ ਕਿਉਂ ਬਣਾਇਆ ਇਸ ਦੇ ਪਿੱਛੇ ਜਿਹੜੀ ਵਜ੍ਹਾ ਸਾਹਮਣੇ ਆਈ ਹੈ ਉਹ ਵੀ ਹੈਰਾਨ ਕਰਨ ਵਾਲੀ ਹੈ ।

ਮਾਂ ‘ਤੇ ਕਰਦਾ ਸੀ ਸ਼ੱਕ

ਦਰਅਸਰ ਕੁਲਵਿੰਦਰ ਸਿੰਘ ਕਿੰਦਾ ਨੂੰ ਆਪਣੀ ਮਾਂ ‘ਤੇ ਸ਼ੱਕ ਸੀ ਕਿ ਉਸ ਦਾ ਕਿਸੇ ਦੇ ਨਾਲ ਨਜਾਇਜ਼ ਸਬੰਧ ਸਨ । ਬਸ ਇਸ ਦੀ ਅੱਗ ਉਸ ਨੂੰ ਅੰਦਰ ਹੀ ਅੰਦਰ ਖਾਂਦੀ ਜਾ ਰਹੀ ਸੀ,ਫਿਰ ਉਸ ਨੇ ਪੂਰਾ ਪਲਾਨ ਤਿਆਰ ਕੀਤਾ,ਪਹਿਲਾਂ ਬਾਜ਼ਾਰ ਤੋਂ ਮੀਟ ਦੀ ਦੁਕਾਨ ਤੋਂ ਚਾਕੂ ਖਰੀਦਿਆਂ ਫਿਰ ਘਰ ਆਇਆ,ਮਾਂ ਦਾ ਮੂੰਹ ਦੂਜੇ ਪਾਸੇ ਸੀ ਤਾਂ ਕੁਲਵਿੰਦਰ ਕਿੰਦਾ ਨੇ ਵਾਰ ਕਰਨਾ ਸ਼ੁਰੂ ਕਰ ਦਿੱਤਾ,ਢਿੱਡ,ਸਿਰ ਪੂਰੀ ਤਰ੍ਹਾਂ ਨਾਲ ਜਖ਼ਮੀ ਕਰ ਦਿੱਤਾ । ਫਿਰ ਸ਼ੋਸ਼ਲ ਮੀਡੀਆ ‘ਤੇ ਮਾਂ ਦੀ ਵੀਡੀਓ ਬਣਾ ਕੇ ਆਪ ਚੀਕਾਂ ਮਾਰ ਦੇ ਹੋਏ ਦੱਸਿਆ ਕਿ ਘਰ ਵਿੱਚ ਤਿੰਨ ਤੋਂ ਚਾਰ ਲੋਕ ਆਏ ਅਤੇ ਉਨ੍ਹਾਂ ਨੇ ਮਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ । ਇਸ ਦੌਰਾਨ ਉਸ ਨੇ ਕਮੈਂਟਰੇਟਰ ਅਲਾ ਲੋਪੇ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ । ਕੁਲਵਿੰਦਰ ਸਿੰਘੀ ਮਾਂ ਦੀ ਹਾਲਤ ਨਾਜ਼ੁਕ ਸੀ ਜਿਸ ਤੋ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਲ਼ ਕਰਵਾਇਆ ਗਿਆ ਸੀ । ਪੁਲਿਸ ਦੇ ਲਈ ਮਾਂ ਦੇ ਬਿਆਨ ਵੀ ਕਾਫੀ ਅਹਿਮ ਹਨ।

ਇਲਜ਼ਾਮ ਤੋਂ ਬਾਅਦ ਲੋਪੇ ਨੇ ਕਿਹਾ ਸੀ ਉਹ ਜਾਂਚ ਦੇ ਲਈ ਤਿਆਰ ਹਨ ।

ਲੋਪੇ ਨੇ ਕਿਹਾ ਸੀ ਉਹ ਹਰ ਤਰ੍ਹਾਂ ਦੀ ਜਾਂਚ ਦੇ ਲਈ ਤਿਆਰ ਹਨ, ਉਸ ਦਾ ਇਸ ਮਾਮਲੇ ਵਿੱਚ ਕੋਈ ਲੈਣਾ-ਦੇਣਾ ਨਹੀਂ ਹੈ। ਅਮਨਾ ਨੇ ਕਿਹਾ ਉਹ ਅਜਿਹਾ ਕੰਮ ਕਰਨ ਦੇ ਬਾਰੇ ਸੋਚ ਵੀ ਨਹੀਂ ਸਕਦਾ ਹੈ। ਅਮਨਾ ਪਿੰਡ ਦੀ ਪਚਾਇਤ ਦੇ ਨਾਲ ਥਾਣੇ ਪਹੁੰਚਿਆ ਸੀ । ਉਸ ਨੇ ਕਿਹਾ ਮੈਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਮੇਰਾ ਨਾਂ ਲੈਕੇ ਕਿੰਦਾ ਕੀ ਸਾਬਿਤ ਕਰਨਾ ਚਾਉਂਦਾ ਹੈ ? ਅਮਲਾ ਲੋਪੇ ਦੇ ਇਸ ਬਿਆਨ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਅਤੇ ਜਾਂਚ ਵਿੱਚ ਕੁਲਵਿੰਦਰ ਦੀ ਹਰ ਚਾਲ ਤੋਂ ਪਰਦਾ ਉਠਿਆ।