International

ਟਰੂਡੋ ਦੀ ਕੁਰਸੀ ਖ਼ਤਰੇ ’ਚ! ਪਾਰਟੀ ਦੇ ਅੰਦਰ ਵੱਡੀ ਬਗ਼ਾਵਤ! ਇਸ ਤਰੀਕ ਤੱਕ ਗੱਦੀ ਛੱਡਣ ਦਾ ਅਲਟੀਮੇਟਮ

ਬਿਉਰੋ ਰਿਪੋਰਟ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Canada PM Justin Trudeau) ਖਿਲਾਫ ਆਪਣੀ ਹੀ ਪਾਰਟੀ ਦੇ ਐੱਮਪੀਜ਼ ਨੇ ਵੱਡੀ ਬਗ]eਵਤ ਸ਼ੁਰੂ ਕਰ ਦਿੱਤੀ ਹੈ ਅਤੇ 28 ਅਕਤੂਬਰ ਤੱਕ ਪ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਹੈ। ਨਰਾਜ਼ ਆਗੂਆਂ ਨੇ ਟਰੂਡੋ ਨੂੰ ਕਿਹਾ ਕਿ ਅਹੁਦਾ ਛੱਡੋ ਜਾਂ ਫਿਰ ਵਿਰੋਧ ਦੇ ਲਈ ਤਿਆਰ ਰਹੋ।

ਮੀਡੀਆ ਰਿਪੋਰਟ ਦੇ ਮੁਤਾਬਿਕ ਟਰੂਡੋ ਦੀ ਪਾਰਟੀ ਦੇ 24 ਮੈਂਬਰ ਪਾਰਲੀਮੈਟਾਂ ਨੇ PM ਦੀ ਚੋਣ ਤੋਂ ਪਹਿਲਾਂ ਹਟਾਉਣ ਦੀ ਮੰਗ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ ਇੱਕ ਮੰਗ ਪੱਤਰ ’ਤੇ ਵੀ ਹਸਤਾਖ਼ਰ ਕੀਤੇ ਸਨ। ਐੱਮਪੀਜ਼ ਵੱਲੋਂ ਸਾਈਨ ਕੀਤੇ ਗਏ ਮੰਗ ਪੱਤਰ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਇਸ ਪੱਤਰ ਵਿੱਚ ਮੈਂਬਰ ਪਾਰਲੀਮੈਂਟਾਂ ਨੇ ਟਰੂਡੋ ਨੂੰ ਅਗਲੇ ਸਾਲ ਆਮ ਚੋਣਾਂ ਵਿੱਚ ਹਾਰ ਦੇ ਖ਼ਤਰੇ ਨੂੰ ਵੇਖ ਦੇ ਹੋਏ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ।

ਮੈਂਬਰ ਪਾਰਲੀਮੈਂਟ ਨੇ ਜਸਟਿਸ ਟਰੂਡੋ ਨੂੰ ਕਿਹਾ ਹੈ ਕਿ ਚੌਥੀ ਵਾਰ ਪੀਐੱਮ ਦੀ ਦੌੜ ਵਿੱਚ ਸ਼ਾਮਲ ਨਾ ਹੋਣ। ਪਿਛਲੇ 100 ਸਾਲਾਂ ਵਿੱਚ ਕੈਨੇਡਾ ਦੇ ਕਿਸੇ ਵੀ ਆਗੂ ਨੇ ਚੌਥੀ ਵਾਰ ਚੋਣ ਨਹੀਂ ਜਿੱਤੀ ਹੈ। ਟਰੂਡੋ ਦੇ ਸਾਹਮਣੇ ਇਹ ਚੁਣੌਤੀ ਉਸ ਵੇਲੇ ਆਈ ਹੈ ਜਦੋਂ ਉਨ੍ਹਾਂ ਦੀ ਸਰਕਾਰ ਦੇ ਸਾਹਮਣੇ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਭਾਰਤ ਦੇ ਨਾਲ ਤਣਾਅ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਬੀਤੇ ਦਿਨ ਲਿਬਰਲ ਪਾਰਟੀ ਦੇ 20 ਐੱਮਪੀਜ਼ ਦੇ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਇਸ ਬੈਠਕ ਵਿੱਚ ਲਿਬਰਲ ਪਾਰਟੀ ਤੋਂ ਬ੍ਰਿਟਿਸ਼ ਕੋਲੰਬੀਆ ਦੇ ਮੈਂਬਰ ਪੈਟ੍ਰਿਕ ਵੀਲਰ ਨੇ ਅਗਲੇ ਸਾਲ ਚੋਣ ਵਿੱਚ ਬਹੁਮਤ ਹਾਸਲ ਕਰਨ ਲਈ PM ਦੇ ਅਸਤੀਫ਼ੇ ਨੂੰ ਜ਼ਰੂਰੀ ਦੱਸਿਆ।

ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਹਾਊਸ ਆਫ ਕਾਮਨਸ ਵਿੱਚ ਲਿਬਰਲ ਪਾਰਟੀ ਦੇ 153 ਮੈਂਬਰ ਪਾਰਲੀਮੈਂਟ ਹਨ ਜਦਕਿ ਕੁੱਲ ਹਾਊਸ ਵਿੱਚ 338 ਸੀਟਾਂ ਹਨ ਬਹੁਤਮ ਦੇ ਲਈ 170 ਦੀ ਜ਼ਰੂਰਤ ਹੈ। NDP ਨੇ ਹਮਾਇਤ ਵਾਪਸ ਲੈ ਲਈ ਹੈ। ਪਹਿਲੀ ਅਕਤੂਬਰ ਨੂੰ ਟਰੂਡੋ ਦੀ ਲਿਬਰਲ ਪਾਰਟੀ ਨੂੰ ਦੂਜੀਆਂ ਪਾਰਟੀਆਂ ਦੀ ਹਮਾਇਤ ਮਿਲ ਗਈ।