India International Punjab

ਜਸਟਿਨ ਟਰੂਡੇ ਦੇ ਭਾਰਤ ਨੂੰ ਲੈਕੇ ਸੁਰ ਬਦਲੇ ! ਨਵੇਂ ਬਿਆਨ ‘ਚ ਤਰੀਫ਼ ਕੀਤੀ ! ਨਿੱਝਰ ‘ਤੇ ਵੀ ਲਿਆ ਸਟੈਂਡ !

ਬਿਉਰੋ ਰਿਪੋਰਟ : ਭਾਰਤ ਦੇ ਨਾਲ ਵਿਗੜੇ ਰਿਸ਼ਤਿਆਂ ਦੇ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 2 ਵੱਡੇ ਬਿਆਨ ਸਾਹਮਣੇ ਆਏ ਹਨ । ਪਹਿਲੇ ਬਿਆਨ ਵਿੱਚ ਲੱਗ ਰਿਹਾ ਭਾਰਤ ਨਾਲ ਵਿਗੜੇ ਰਿਸ਼ਤਿਆਂ ਨੂੰ ਲੈ ਕੇ ਟਰੂਡੋ ਖ਼ੁਸ਼ ਨਹੀਂ ਹਨ, ਦੂਜੇ ਵਿੱਚ ਉਹ ਆਪਣੇ ਸਟੈਂਡ ‘ਤੇ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਉਨ੍ਹਾਂ ਦਾ ਮੁਲਕ ਭਾਰਤ ਦੇ ਨਾਲ ਨਜ਼ਦੀਕੀ ਅਤੇ ਮਜ਼ਬੂਤ ਸਬੰਧ ਬਣਾਉਣਾ ਚਾਹੁੰਦਾ ਹੈ । ਭਾਰਤ ਤੇਜ਼ੀ ਨਾਲ ਵੱਧ ਰਿਹਾ ਵੱਡਾ ਅਰਥਚਾਰਾ ਹੈ, ਜਿਸ ਦਾ ਦੁਨੀਆ ਦੀ ਸਿਆਸਤ ਵਿੱਚ ਲਗਾਤਾਰ ਦਬਦਬਾ ਵੱਧ ਰਿਹਾ ਹੈ। ਅਸੀਂ ਪਿਛਲੇ ਸਾਲ ਭਾਰਤ ਦੇ ਨਾਲ ਚੰਗੇ ਰਿਸ਼ਤਿਆਂ ਅਤੇ ਮਿਲ ਕੇ ਕੰਮ ਕਰਨ ਲਈ ਕਦਮ ਚੁੱਕੇ ਹਨ ਪਰ ਕਾਨੂੰਨ ਦਾ ਰਾਜ ਵੀ ਜ਼ਰੂਰੀ ਹੈ । ਅਸੀਂ ਇਸੇ ਲਈ ਜ਼ੋਰ ਪਾ ਰਹੇ ਹਾਂ ਕਿ ਭਾਰਤ ਸਾਡੇ ਨਾਲ ਮਿਲ ਕੇ ਕੰਮ ਕਰੇ ਅਤੇ ਤਾਂਕਿ ਸੱਚ ਬਾਹਰ ਆ ਸਕੇ ।

ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਦੀਆਂ ਮੀਟਿੰਗ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਮੈਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਬਲਿਨਕਨ ਨੇ ਭਰੋਸਾ ਦਿਵਾਇਆ ਹੈ ਕਿ ਉਹ ਵਿਦੇਸ਼ ਮੰਤਰੀ ਜੈਸ਼ੰਕਰ ਦੇ ਨਾਲ ਜਾਂਚ ਵਿੱਚ ਸਹਿਯੋਗ ਕਰਨ ਦਾ ਮੁੱਦਾ ਜ਼ਰੂਰ ਚੁੱਕਣਗੇ ਕਿਉਂਕਿ ਅਮਰੀਕਾ ਹੁਣ ਤੱਕ ਸਾਡੇ ਹੱਕ ਵਿੱਚ ਬਿਆਨ ਦੇ ਚੁੱਕਾ ਹੈ ।

ਉੱਧਰ ਖ਼ਬਰ ਏਜੰਸੀ ਰਾਇਟਰ ਦੀ ਰਿਪੋਰਟ ਦੇ ਮੁਤਾਬਿਕ ਅਮਰੀਕੀ ਵਿਦੇਸ਼ ਮਤੰਰੀ ਐਂਟਰਨੀ ਬਲਿਨਕਨ ਨੇ ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦ ਨਾਲ ਮੁੱਦਾ ਚੁੱਕਿਆ ਹੈ । ਰਾਇਟਰ ਨੇ ਕਿਹਾ ਅਮਰੀਕੀ ਦੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ । ਬਲਿਨਕਨ ਨੇ ਭਾਰਤ ਨੂੰ ਮਾਮਲੇ ਦੀ ਜਾਂਚ ਵਿੱਚ ਮਦਦ ਕਰਨ ਲਈ ਕਿਹਾ ਹੈ ।

ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰਨ ਨੇ ਜਿਹੜਾ ਟਵੀਟ ਕੀਤਾ ਹੈ ਉਸ ਵਿੱਚ ਕੈਨੇਡਾ ਦਾ ਕੋਈ ਜ਼ਿਕਰ ਨਹੀਂ ਹੈ, ਸਿਰਫ਼ ਇਹ ਹੀ ਲਿਖਿਆ ਹੈ ਕਿ ‘ਮੈਂ ਆਪਣੇ ਅਮਰੀਕੀ ਦੋਸਤ ਵਿਦੇਸ਼ ਮੰਤਰੀ ਬਲਿਨਕਨ ਨਾਲ ਮਿਲਿਆ ਹਾਂ, ਅਸੀਂ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੇ ਜੂਨ ਦੌਰ ‘ਤੇ ਚਰਚਾ ਕੀਤੀ ਹੈ । ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਹੋ ਰਹੀਆਂ ਹਲਚਲ ‘ਤੇ ਵੀ ਗੱਲਬਾਤ ਹੋਈ ਹੈ ।