India

ਐਨਐਸਈ ਘੁਟਾ ਲੇ ‘ਚ ਸੀਬੀਆਈ ਨੂੰ ਜੱਜ ਵੱਲੋਂ ਝਾੜ

‘ਦ ਖ਼ਾਲਸ ਬਿਊਰੋ : ਨੈਸ਼ਨਲ ਸਟਾਕ ਐਕਸਚੇਂਜ ਘੁਟਾਲੇ ਨੂੰ ਲੈ ਕੇ ਸਖ਼ ਤ ਰੁਖ਼ ਅਪਣਾਉਂਦੇ ਹੋਏ ਅਦਾਲਤ ਨੇ ਸੀ.ਬੀ.ਆਈ. ਨੂੰ ਪੁੱਛਿਆ ਹੈ ਕਿ ਜੇਕਰ ਅਜਿਹੇ ਘੁਟਾਲੇ ਹੁੰਦੇ ਹਨ ਤਾਂ ਭਾਰਤ ‘ਚ ਨਿਵੇਸ਼ ਕੌਣ ਕਰੇਗਾ? ਅਦਾਲਤ ਨੇ ਸੀਬੀਆਈ ਨੂੰ ਐਨਐਸਈ ਦੇ ਸਾਬਕਾ ਮੁਖੀ ਅਤੇ ਇੱਕ ‘ਹਿਮਾਲੀਅਨ ਯੋਗੀ’ ਨਾਲ ਜੁੜੇ ਹੇਰਾਫੇ ਰੀ ਦੇ ਮਾਮਲੇ ਵਿੱਚ ਮਾਰਕੀਟ ਰੈਗੂਲੇਟਰ ਸੇਬੀ ਦੀ ਭੂਮਿਕਾ ਦੀ ਵੀ ਜਾਂਚ ਕਰਨ ਬਾਰੇ ਕਿਹਾ ਹੈ।

ਜੱਜ ਨੇ ਕਿਹਾ, ‘ਸਾਡੀ ਭਰੋਸੇਯੋਗਤਾ ਦਾਅ ‘ਤੇ ਹੈ। ਜੇਕਰ ਅਜਿਹੇ ਘੁਟਾਲੇ ਹੁੰਦੇ ਹਨ ਤਾਂ ਭਾਰਤ ਵਿੱਚ ਨਿਵੇਸ਼ ਕੌਣ ਕਰੇਗਾ? ਤੁਸੀਂ ਜਾਂਚ ਜਾਰੀ ਨਹੀਂ ਰੱਖ ਸਕਦੇ। ਚਾਰ ਸਾਲ ਹੋ ਚੁੱਕੇ ਹਨ। ਤੁਹਾਨੂੰ ਜਲਦੀ ਜਾਂਚ ਪੂਰੀ ਕਰਨੀ ਚਾਹੀਦੀ ਹੈ।

ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਮੁਖੀ ਚਿਤਰਾ ਰਾਮਕ੍ਰਿਸ਼ਨ ਨੂੰ ਹਾਲ ਹੀ ਵਿੱਚ ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਵਿੱਚ ਵੱਡੀ ਗੜਬੜੀ ਦੇ ਮਾਮਲੇ ਵਿੱਚ ਗ੍ਰਿਫਤਾ ਰ ਕੀਤਾ ਗਿਆ ਹੈ। ਚਿਤਰਾ ‘ਤੇ ਇਕ ‘ਹਿਮਾਲੀਅਨ ਯੋਗੀ’ ਦੇ ਪ੍ਰਭਾਵ ‘ਚ ਵੱਡੇ ਫੈਸਲੇ ਲੈਣ ਦਾ ਦੋ ਸ਼ ਹੈ।

ਸੀਬੀਆਈ ਮੁਤਾਬਕ ਹਿਮਾਲੀਅਨ ਯੋਗੀ ਐਨਐਸਈ ਦੇ ਸਾਬਕਾ ਮੁੱਖ ਸੰਚਾਲਨ ਅਧਿਕਾਰੀ ਆਨੰਦ ਸੁਬਰਾਮਨੀਅਮ ਸਨ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਸੇਬੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਐਨਐਸਈ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਰਵੀ ਨਰਾਇਣ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।