ਬਿਊਰੋ ਰਿਪੋਰਟ : 2024 ਦੀਆਂ ਲੋਕਸਭਾ ਚੋਣਾਂ ਦੇ ਲਈ ਬੀਜੇਪੀ ਦੱਖਣੀ ਭਾਰਤ ਦੇ ਨਾਲ ਉਨ੍ਹਾਂ ਸੂਬਿਆਂ ਵਿੱਚ ਆਪਣੇ ਭਾਈਵਾਲ ਦੀ ਤਲਾਸ਼ ਕਰ ਰਹੀ ਹੈ ਜਿੱਥੇ ਉਹ ਕਮਜ਼ੋਰ ਹੈ । ਇਸ ਦੌਰਾਨ ਚਰਚਾਵਾ ਸਨ ਬੀਜੇਪੀ ਮੁੜ ਤੋਂ ਅਕਾਲੀ ਦਲ ਨਾਲ ਗਠਜੋੜ ਕਰ ਸਕਦੀ ਹੈ। ਪਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਤਲਾਕਸ਼ੁਦਾ ਵਾਲੇ ਬਿਆਨ ਨੇ ਫਿਲਹਾਲ ਸੰਭਾਵਨਾਵਾਂ ‘ਤੇ ਪਾਣੀ ਫੇਰ ਦਿੱਤਾ ਹੈ । ਪੁਰੀ ਨੇ ਕਿਹਾ ਫੈਸਲਾ ਪਾਰਟੀ ਲਏਗੀ ਪਰ ਅਕਾਲੀ ਦੇ ਕਈ ਚੰਗੇ ਆਗੂ ਪਹਿਲਾਂ ਹੀ ਸਾਡੇ ਪੱਖ ਵਿੱਚ ਆ ਚੁੱਕੇ ਹਨ ਅਸੀਂ ਉਨ੍ਹਾਂ ਦੇ ਨਾਲ ਜਲੰਧਰ ਵਿੱਚ ਕੰਮ ਕੀਤਾ ਹੈ ਜਲਦ ਹੀ ਅਕਾਲੀ ਦੇ ਕਈ ਵੱਡੇ ਆਗੂ ਬੀਜੇਪੀ ਵਿੱਚ ਸ਼ਾਮਲ ਹੋਣਗੇ ।
ਪੁਰੀ ਨੇ ਕਿਹਾ NDA ਦੇ 25 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਪੁਰਾਣੇ ਮਿੱਤਰਾਂ ਨੂੰ ਸੱਦਾ ਦੇ ਰਿਹਾ ਹੈ ਇਸ ਦਾ ਇਹ ਮਤਲਬ ਨਹੀਂ ਉਨ੍ਹਾਂ ਦੇ ਨਾਲ ਮੁੜ ਵਿਆਹ ਹੋ ਸਕਦਾ ਹੈ । ਉਨ੍ਹਾਂ ਕਿਹਾ ਮਨ ਲਿਉ ਜੇਕਰ ਵਿਆਹ ਦੀ 25ਵੀਂ ਸਾਲਗਿਰਾ ਹੈ ਜੇਕਰ ਤੁਸੀਂ ਖੁਸ਼ੀ ਨਾਲ ਵਿਆਹ ਦਾ ਆਨੰਦ ਮਾਣ ਰਹੇ ਹੋ ਤਾਂ ਹਰ ਕੋਈ ਉਸ ਦਾ ਕੇਕ ਖਾਏਗਾ। ਪਰ ਜੇਕਰ ਤੁਸੀਂ ਤਲਾਕਸ਼ੁਦਾ ਹੋ ਤਾਂ ਵੀ ਤੁਸੀਂ ਆਪਣੇ ਸਾਬਕਾ ਪਤੀ ਨੂੰ ਬੁਲਾਉਗੇ,ਕੀ ਇਸ ਦਾ ਮਤਲਬ ਹੈ ਕਿ ਤੁਸੀਂ ਮੁੜ ਤੋਂ ਵਿਆਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ,ਮੈਨੂੰ ਨਹੀਂ ਪਤਾ ਜਿੱਥੋ ਤੱਕ ਅਕਾਲੀ ਦਲ ਦਾ ਸਵਾਲ ਹੈ ਮੈਂ ਮੁੜ ਤੋਂ ਵਿਆਹ ਕਰਨ ਦੀ ਸ਼੍ਰੇਣੀ ਵਿੱਚ ਨਹੀਂ ਹਾਂ।
ਅਕਾਲੀ ਦਲ ਦਾ ਜਵਾਬ
ਹਰਦੀਪ ਸਿੰਘ ਪੁਰੀ ਦੇ ਗਠਜੋੜ ਦੇ ਬਿਆਨ ਦਾ ਜਵਾਬ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੇ ਦਿੱਤਾ,ਉਨ੍ਹਾਂ ਕਿਹਾ ਪੁਰੀ ਸਾਹਬ ਤੁਸੀਂ ਹਰ ਦੂਜੇ ਤੀਜੇ ਦਿਨ ਸ਼ੁਰੂ ਹੋ ਜਾਂਦੇ ਹੋ ਗਠਜੋੜ ਨਹੀਂ ਕਰਨਾ ਹੈ। ਜਦੋਂ ਹੋਣਾ ਹੈ ਤਾਂ ਤੁਹਾਨੂੰ ਕਿੰਨੇ ਪੁੱਛਣਾ ਹੈ। ਵਲਟੋਹਾ ਨੇ ਕਿਹਾ ਸਿਧਾਂਤਾ ਦੀ ਵਜ੍ਹਾ ਕਰਕੇ ਗਠਜੋੜ ਟੁੱਟਿਆਂ ਸੀ ਅਤੇ ਹੁਣ ਵੀ ਤੁਸੀਂ ਉੱਥੇ ਹੀ ਖੜੇ ਹੋ, ਤੁਸੀਂ ਤਾਂ ਕਿਹਾ ਸੀ ਕਿ ਕਿਸਾਨੀ ਬਿਲ ਵਾਪਸ ਨਹੀਂ ਹੋਣਗੇ, ਤੁਹਾਡੇ ਤੋਂ ਪੁੱਛ ਕੇ ਵਾਪਸ ਲਏ ਸਨ । ਉਨ੍ਹਾਂ ਕਿਹਾ ਮੰਤਰੀ ਹਰਦੀਪ ਸਿੰਘ ਪੁਰੀ ਬੇਵਜ੍ਹਾ ਅਜਿਹੇ ਬਿਆਨ ਦੇਕੇ ਮਾਹੌਲ ਬਣਾ ਰਹੇ ਹਨ । ਵਲਟੋਹਾ ਨੇ ਇਲਜ਼ਾਮ ਲਗਾਇਆ ਕਿ ਪਹਿਲੇ ਵੀ ਮਸਲੇ ਹੱਲ ਨਹੀਂ ਹੋ ਰਹੇ ਸਨ ਬੀਜੇਪੀ ਨੇ ਨਵੇਂ ਮਸਲੇ ਖੜੇ ਕਰ ਦਿੱਤੇ ਹਨ। ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਕੇ ਪਿੱਛੇ ਹੱਟ ਗਈ ਹੈ ਕੇਂਦਰ ਸਰਕਾਰ ।
ਜਲੰਧਰ ਦੇ ਨਤੀਜਿਆਂ ਨੂੰ ਵੇਖੋਂ
ਜਲੰਧਰ ਚੋਣ ਵਿੱਚ ਮੰਤਰੀ ਹਰਦੀਪ ਸਿੰਘ ਪੁਰੀ 60 ਬੂਥਾਂ ਦੇ ਪ੍ਰਭਾਰੀ ਸੀ, ਜਿਸ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ, ਕੁਝ ਸਿਆਸੀ ਜਾਨਕਾਰ ਇਹ ਤਰਕ ਦੇ ਰਹੇ ਹਨ ਕਿ ਲੋਕਸਭਾ ਜ਼ਿਮਨੀ ਚੋਣ ਵਿੱਚ ਬੀਜੇਪੀ ਅਤੇ ਅਕਾਲੀ ਦਲ ਦੇ ਵੋਟ ਮਿਲ ਜਾਂਦੇ ਤਾਂ ਆਪ ਦੀ ਬਰਾਬਰੀ ਕਰ ਸਕਦੇ ਸਨ । ਇਸ ‘ਤੇ ਪੁਰੀ ਨੇ ਕਿਹਾ ਜਿਹੜੇ 60 ਬੂਥਾਂ ‘ਤੇ ਉਹ ਇੰਚਾਰਜ ਸਨ ਆਪ ਨੂੰ ਉੱਥੇ 31 ਫੀਸਦੀ ਜਦਕਿ ਬੀਜੇਪੀ ਨੂੰ 29 ਫੀਸਦੀ ਵੋਟ ਮਿਲੇ। ਅਸੀਂ ਆਪ ਤੋਂ ਬਹੁਤ ਪਿੱਛੇ ਨਹੀਂ ਸੀ । ਪੰਜਾਬ ਵਿੱਚ ਪਰੇਸ਼ਾਨੀ ਇਹ ਹੈ ਕਿ ਅਕਾਲੀ ਦਲ ਦੇ ਨਾਲ ਸਾਡੇ ਪੁਰਾਣੇ ਗਠਜੋੜ ਦਾ ਮਤਲਬ 117 ਵਿਧਾਨਸਭਾ ਸੀਟਾਂ ਵਿੱਚ ਸਾਨੂੰ ਹੁਣ ਵੀ 23 ਸੀਟਾਂ ‘ਤੇ ਚੋਣ ਲੜਨੀ ਹੋਵੇਗੀ । ਅਜਿਹੇ ਕਈ ਪੇਂਡੂ ਇਲਾਕੇ ਸਨ ਜਿੱਥੇ ਅਸੀਂ ਚੋਣ ਨਹੀਂ ਲੜ ਦੇ ਸੀ।
ਪਿੰਡਾਂ ਵਿੱਚ ਨਜ਼ਰ ਆ ਰਹੀ ਹੈ ਬੀਜੇਪੀ
ਹਰਦੀਪ ਸਿੰਘ ਪੁਰੀ ਨੇ ਕਿਹਾ ਸੰਗਰੂਰ ਅਤੇ ਜਲੰਧਰ ਜ਼ਿਮਨੀ ਚੋਣ ਦੌਰਾਨ ਜੋ ਕੁਝ ਹੋਇਆ ਉਸ ਦੇ ਮੁਤਾਬਿਕ ਪੰਜਾਬ ਵਿੱਚ ਬੀਜੇਪੀ ਅੱਗੇ ਵੱਧ ਰਹੀ ਹੈ । ਬੀਜੇਪੀ ਉਨ੍ਹਾਂ ਇਲਾਕਿਆਂ ਵਿੱਚ ਵਿਖਾਈ ਦੇ ਰਹੀ ਹੈ ਜਿੱਥੇ ਪਹਿਲਾਂ ਨਹੀਂ ਸੀ । ਸ਼ਹਿਰੀ ਇਲਾਕਿਆਂ ਵਿੱਚ ਅਸੀਂ ਪਹਿਲਾਂ ਤੋਂ ਸੀ,ਹੁਣ ਪਿੰਡਾਂ ਵਿੱਚ ਵੀ ਨਜ਼ਰ ਆਉਣ ਲੱਗੇ ਹਾਂ।