Punjab Religion

ਫਿਲਮਾਂ ਸਬੰਧੀ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਦਾ ਸਾਂਝਾ ਬਿਆਨ

ਫਿਲਮ ਅਕਾਲ ਨੂੰ ਲੈਕੇ ਚੱਲ ਰਿਹਾ ਵਿਵਾਦ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਸੇ ਦੇ ਚਲਦਿਆਂ ਅੱਜ ਫਿਲਮਾਂ ਸਬੰਧੀ ਸਿੱਖ ਜਥਿਆਂ ਅਤੇ ਸਿੱਖ ਸਖਸ਼ੀਅਤਾਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਸਿੱਖੀ ਸਵਾਂਗ ਪੇਸ਼ ਕਰਦੀ ਫ਼ਿਲਮ ‘ਅਕਾਲ’ ਨੂੰ ਨਾ ਪ੍ਰਵਾਨ ਕਰਨ ਦੀ ਗੱਲ ਆਖੀ ਹੈ।

ਉਹਨਾਂ ਕਿਹਾ ਕਿ ਫਿਲਮਾਂ ਰਾਹੀਂ ਸਵਾਂਗ ਦੇ ਸਿਧਾਂਤਕ ਕੁਰਾਹੇ ਨੂੰ ਰੋਕਣ ਲਈ ਪੰਥ ਸਾਂਝਾ ਫੈਸਲਾ ਕਰੇ। ਫੈਸਲਾ ਕਰਨ ਮਗਰੋਂ ਇੱਕ ਸਾਂਝਾ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ ਅਤੇ ਕਿਹਾ ਗਿਆ ਹੈ ਕਿ ਗੁਰਮਤਿ ਅਨੁਸਾਰ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ, ਸਾਹਿਬਜ਼ਾਦਿਆਂ, ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਨਕਲਾਂ ਕਰਨ ਜਾਂ ਸਵਾਂਗ ਰਚਣ ਦੀ ਸਖਤ ਮਨਾਹੀ ਹੈ।

ਸਿੱਖ ਸੰਗਤ ਵਿੱਚ ਅਜਿਹੀਆਂ ਫ਼ਿਲਮਾਂ ਪ੍ਰਤੀ ਰੋਸ ਨੂੰ ਵੇਖਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ’ਤੇ ਰੋਕ ਲਈ ਮਤਾ ਪਾਸ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਸੰਗਤ ਅਤੇ ਪੰਥਕ ਜਥੇ ਇਸ ਕੁਰਾਹੇ ਦਾ ਸਖਤ ਵਿਰੋਧ ਕਰ ਰਹੇ ਹਨ, ਪਰ ਸਿਰਮੌਰ ਸੰਸਥਾਵਾਂ ਦੀ ਚੁੱਪ ਖਤਰਨਾਕ ਹੈ। ਇਸ ਨਾਲ ਸਿਨੇਮਾ ਜਗਤ ਦੇ ਰਾਹ ਖੁੱਲ ਰਹੇ ਹਨ। ਪੰਥਕ ਜਥਿਆਂ ਨੂੰ ਗੁਰਮਤਾ ਕਰਕੇ ਅਜਿਹੀਆਂ ਫ਼ਿਲਮਾਂ ’ਤੇ ਪੱਕੀ ਰੋਕ ਲਾਉਣੀ ਚਾਹੀਦੀ।

ਪਿਛਲੇ ਸਾਲ 150 ਦੇ ਕਰੀਬ ਇਹਨਾਂ ਫ਼ਿਲਮਾਂ ਵਾਲਿਆਂ ਨੂੰ ਇੱਕ ਵਿਸਥਾਰਤ ਚਿੱਠੀ ਰਾਹੀਂ ਇਸ ਸਾਰੇ ਮਸਲੇ ਤੋਂ ਜਾਣੂ ਕਰਵਾਇਆ ਸੀ ਪਰ ਬਾਵਜੂਦ ਇਸ ਦੇ ਇਹ ਆਪਣੀ  ਜ਼ਿੱਦ ਨਹੀ ਛੱਡ ਰਹੇ ਅਤੇ ਇਸ ਤੋਂ ਵੀ ਅੱਗੇ ਜਾਂਦਿਆਂ ਹੁਣ ਇਹ ਇਸ ਸਾਰੇ ਮਸਲੇ ਵਿੱਚ ਸਿੱਖਾਂ ਵਿਚੋਂ ਹੀ ਕੁਝ ਬੰਦਿਆਂ ਨੂੰ ਆਪਣੇ ਨਾਲ ਲੈ ਕੇ ਸਿੱਖਾਂ ਨੂੰ ਆਪਸ ਵਿੱਚ ਉਲਝਾ ਰਹੇ ਹਨ। ਇਹ ਪੰਥ ਵਿੱਚ ਫੁੱਟ ਪਵਾ ਕੇ ਆਪਣਾ ਉੱਲੂ ਸਿੱਧਾ ਕਰਨ ਦੀਆਂ ਕੋਝੀਆਂ  ਹਰਕਤਾਂ ਕਰ ਰਹੇ ਹਨ।

  1. ਅੰਮ੍ਰਿਤ ਸੰਚਾਰ ਜਥਾ ਰੱਤਾਖੇੜਾ
  2. ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਕੰਵਰ ਚੜ੍ਹਤ ਸਿੰਘ)
  3. ਗੋਸ਼ਟਿ ਸਭਾ, ਪੰਜਾਬੀ ਯੂਨੀਵਰਸਿਟੀ ਪਟਿਆਲਾ
  4. ਸਿੱਖ ਜਥਾ ਧੂਰੀ
  5. ਸਿੱਖ ਜਥਾ ਮਾਲਵਾ
  6. ਸਿੱਖ ਯੂਥ ਪਾਵਰ ਆਫ਼ ਪੰਜਾਬ
  7. ਦਰਬਾਰ ਏ ਖਾਲਸਾ
  8. ਪੰਥ ਸੇਵਕ ਜਥਾ ਮਾਝਾ
  9. ਪੰਥ ਪ੍ਰਥਮ ਜੱਥਾ, ਜੰਮੂਸਮੇਤ 47 ਹੋਰ ਜਥੇਬੰਦੀਆਂ ਨੇ ਇਹ ਬਿਆਨ ਦਿੱਤਾ ਹੈ।