Punjab

ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਗੈਰ ਕਾਨੂੰਨੀ ਮਾਈਨਿੰਗ ਮਾਮਲੇ ‘ਚ ਬਰੀ ! ਮਾਨ ਸਰਕਾਰ ਨੇ 2 ਵਾਰ ਗ੍ਰਿਫਤਾਰ ਕੀਤਾ ਸੀ

 

ਬਿਉਰੋ ਰਿਪੋਰਟ – ਕਾਂਗਰਸ ਦੇ ਭੋਆ (BOHA) ਤੋਂ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ (EX MLA JOGINDERPAL BOHA) ਨੂੰ ਅਦਾਲਤ ਤੋਂ ਮਾਈਨਿੰਗ (ILLEGAL MINING) ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ । ਪਠਾਨਕੋਟ ਦੀ ਅਦਾਲਤ ਨੇ ਉਨ੍ਹਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ । 2022 ਵਿੱਚ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਗ੍ਰਿਫਤਾਰੀ ਵੀ ਹੋਈ ਸੀ ।

ਅਦਾਲਤ ਵਿੱਚ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਗਾ ਦੇ ਵਕੀਲ ਨੇ ਦੱਸਿਆ ਕਿ ਜਿਸ ਮਾਮਲੇ ਵਿੱਚ ਉਨ੍ਹਾਂ ਖਿਲਾਫ ਕੇਸ ਦਰਜ ਹੋਇਆ ਉੱਥੇ ਕੋਈ ਵੀ ਮਸ਼ੀਨ ਨਹੀਂ ਚੱਲ ਰਹੀ ਸੀ । ਸਿਰਫ਼ ਇੱਕ ਖੱਡਾ ਵੇਖ ਕੇ ਹੀ ਕੇਸ ਦਰਜ ਕਰ ਦਿੱਤਾ ਗਿਆ ਹੈ । ਸਾਬਕਾ ਵਿਧਾਇਕ ਨੂੰ ਇਸ ਮਾਮਲੇ ਵਿੱਚ 2 ਵਾਰ ਗ੍ਰਿਫਤਾਰ ਕੀਤੀ ਗਿਆ ਸੀ । ਹਾਲਾਂਕਿ ਦੋਨੋਂ ਵਾਰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ ।

ਮਾਨ ਸਰਕਾਰ ਲਈ ਜੋਗਿੰਦਰਪਾਲ ਭੋਗਾ ਦੀ ਰਿਹਾਈ ਨਮੋਸ਼ੀ ਵਾਲੀ ਹੈ । ਕਿਉਂਕਿ ਉਨ੍ਹਾਂ ਨੇ ਵੀ ਸਾਬਕਾ ਵਿਧਾਇਕ ‘ਤੇ ਗੈਰ ਕਾਨੂੰਨੀ ਮਾਈਨਿੰਗ ਦਾ ਇਲਜ਼ਾਮ ਲਗਾਇਆ ਸੀ ਜੋ ਸਾਬਿਤ ਨਹੀਂ ਹੋ ਸਕਿਆ ਹੈ ।