ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ (Virsa Singh Valtoha) ਨੇ ਸਪੋਕਸਮੈਨ ਅਖਬਾਰ ਦੇ ਬਾਨੀ ਜੋਗਿੰਦਰ ਸਿੰਘ ਦੀ ਮੌਤ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਸਾਰੀ ਉਮਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਰਿਹਾ ਹੈ। ਇਸ ਵੱਲੋਂ ਲਗਾਤਾਰ ਸਿੱਖ ਸਿਧਾਤਾਂ ਖਿਲਾਫ ਬਿਆਨਬਾਜੀ ਕੀਤੀ ਹੈ। ਜੋਗਿੰਦਰ ਸਿੰਘ ਵੱਲੋਂ 20 ਸਾਲ ਤੋਂ ਸਿੱਖ ਸਿਧਾਂਤਾਂ,ਸਿੱਖ ਮਰਯਾਦਾ ਤੇ ਸਿੱਖ ਇਤਿਹਾਸ ‘ਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਸੀ, ਇਸ ਨੇ ਸਿੱਖ ਪ੍ਰੰਪਰਾ ਨੂੰ ਢਾਅ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਕਰਕੇ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਜੋਗਿੰਦਰ ਸਿੰਘ ਨੇ ਆਖਰੀ ਸਾਹ ਤੱਕ ਇਸ ਹੁਕਮਨਾਮੇ ਦੀ ਪ੍ਰਵਾਹ ਨਹੀਂ ਕੀਤੀ। ਸਮੁੱਚੇ ਸਿੱਖ ਜਗਤ, ਸਮੂੰਹ ਸਤਿਕਾਰਯੋਗ ਗ੍ਰੰਥੀ ਸਿੰਘਾਂ, ਰਾਗੀ ਸਿੰਘਾਂ ਅੱਗੇ ਬੇਨਤੀ ਹੈ ਕਿ ਗੁਰੂ ਘਰ ਦੇ ਇਸ ਦੋਖੀ ਦੀਆਂ ਰਸਮਾਂ ਸਿੱਖੀ ਰਹੁ ਰੀਤਾਂ ਅਨੁਸਾਰ ਨਾਂ ਹੋਣ ਦਿੱਤੀਆਂ ਜਾਣ ਤੇ ਕੋਈ ਵੀ ਸਿੱਖ ਇਸ ਵਿੱਚ ਸ਼ਾਮਿਲ ਨਾਂ ਹੋਵੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਤਿਕਾਰਯੋਗ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਹੈ ਕਿ ਜੋਗਿੰਦਰ ਸਿੰਘ ਵਿਰੁੱਧ ਜਾਰੀ ਹੁਕਮਨਾਮੇ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ।
ਇਹ ਵੀ ਪੜ੍ਹੋ – ਗੁਰੂ ਘਰ ਮਥਾ ਟੇਕਣ ਗਈ ਸੀ ਧੀ, ਫਿਰ ਵਾਪਸ ਨਹੀਂ ਪਰਤੀ! ਜਦੋਂ ਖ਼ਬਰ ਮਿਲੀ ਤਾਂ ਉੱਡ ਗਏ ਹੋਸ਼