Punjab

ਉਗਰਾਹਾਂ ਨੇ ਪੰਧੇਰ ਅਤੇ ਡੱਲੇਵਾਲ ‘ਤੇ ਲਗਾਇਆ ਨਿਸ਼ਾਨਾ ! ਤੁਸੀਂ ਆਪਣੀ ਗਲਤੀ ਦਾ ਅਹਿਸਾਸ ਕਰੋ !

ਬਿਉਰੋ ਰਿਪੋਰਟ : ਦਿੱਲੀ ਮੋਰਚੇ ਨੂੰ ਲੈਕੇ SKM ਗੈਰ ਰਾਜਨੀਤਿਕ ਅਤੇ SKM ਵਿਚਾਲੇ ਖਿੱਛੋਤਾਣ ਜਾਰੀ ਹੈ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਸ਼ੰਭੂ ਅਤੇ ਖਨੌਰੀ ਮੋਰਚੇ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਲੈਕੇ ਗੰਭੀਰ ਇਲਜ਼ਾਮ ਲਗਾਏ ਅਤੇ ਸਵਾਲ ਵੀ ਪੁੱਛੇ ਹਨ । ਉਨ੍ਹਾਂ ਨੇ ਕਿਹਾ ਸਰਵਣ ਸਿੰਘ ਪੰਧੇਰ ਪਹਿਲੇ ਦਿੱਲੀ ਮੋਰਚੇ ਵਿੱਚ ਵੀ SKM ਦਾ ਹਿੱਸਾ ਨਹੀਂ ਸੀ ਜਦਕਿ ਜਗਜੀਤ ਸਿੰਘ ਡੱਲੇਵਾਲ SKM ਦਾ ਹਿੱਸਾ ਸਨ ਪਰ ਉਨ੍ਹਾਂ ਨੂੰ ਪੁੱਛੋ ਕਿ ਹੁਣ ਤੁਸੀਂ ਕਿਉਂ ਵੱਖ ਹੋਏ । ਉਗਰਾਹਾਂ ਨੇ ਕਿਹਾ ਹੁਣ ਤੁਸੀਂ ਤਿੰਨ-ਤਿੰਨ SKM ਬਣਾ ਕੇ ਬੈਠੇ ਹੋ ।

BKU ਉਗਰਾਹਾਂ ਦੇ ਪ੍ਰਧਾਨ ਨੇ ਤੰਜ ਕੱਸ ਦੇ ਹੋਏ ਪੁੱਛਿਆ ਕੀ ਅੰਦੋਲਨ ਉਹ ਹੀ ਹੈ ਜੋ ਸਿਰਫ਼ ਤੁਹਾਡੀ ਕਮਾਂਡ ਹੇਠਾਂ ਹੀ ਲੜਿਆ ਜਾਵੇਗਾ ? ਉਨ੍ਹਾਂ ਕਿਹਾ ਪੰਧੇਰ ਅਤੇ ਡੱਲੇਵਾਲ ਆਪਣੀ ਗਲਤੀ ਦਾ ਅਹਿਸਾਸ ਕਰਨ । MSP ਗਰੰਟੀ ਕਾਨੂੰਨ 3 ਕਾਨੂੰਨਾਂ ਨਾਲੋ ਵੱਡੀ ਗੱਲ ਹੈ । ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਜਿੰਨਾਂ ਨੇ ਮੋਰਚੇ ਵਿੱਚ ਨਹੀਂ ਆਉਣਾ ਹੈ ਉਹ ਕਹਿੰਦੇ ਹਨ ਤੁਸੀਂ ਇੱਕ ਹਫਤਾ ਹੋਰ ਬੈਠ ਜਾਂਦੇ ਅਤੇ MSP ਗਰੰਟੀ ਕਾਨੂੰਨ ਬਣਾ ਕੇ ਹੀ ਉੱਠ ਜਾਂਦੇ । ਮੈਂ ਉਨ੍ਹਾਂ ਨੂੰ ਪੁੱਛ ਨਾ ਚਾਹੁੰਦਾ ਹਾਂ ਕਿ ਅਸੀਂ 2020 ਵਿੱਚ ਦਿੱਲੀ ਪਹੁੰਚ ਗਏ ਸੀ ? ਜਾਂ 13 ਫਰਵਰੀ ਨੂੰ ਸ਼ੁਰੂ ਹੋਇਆ ਮੋਰਚਾ ਦਿੱਲੀ ਪਹੁੰਚ ਗਿਆ ਹੈ ? ਜਦੋਂ ਅਸੀਂ ਹਰਿਆਣਾ ਹੀ ਨਹੀਂ ਪਹੁੰਚੇ ਤਾਂ ਤੁਸੀਂ ਸਾਨੂੰ ਕਿਉਂ ਕਹਿੰਦੇ ਹੋ ਕੀ ਅਸੀਂ ਦਿੱਲੀ ਮੋਰਚੇ ਵਿੱਚ ਸ਼ਾਮਲ ਨਹੀਂ ਹੁੰਦੇ ਹਾਂ ।

14 ਮਾਰਚ ਨੂੰ SKM ਦੀ ਦਿੱਲੀ ਵਿੱਚ ਮਹਾਂਪੰਚਾਇਤ ਹੈ। ਇਸ ਮੋਰਚੇ ਵਿੱਚ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਟ੍ਰੇਨਾਂ ਅਤੇ ਬੱਸਾਂ ਰਾਹੀ ਦਿੱਲੀ ਪਹੁੰਚਣਗੀਆਂ ਅਤੇ ਟਰੈਕਟਰ ਦੇ ਨਾਲ ਕੋਈ ਨਹੀਂ ਆਵੇਗਾ । ਉਸ ਦਿਨ ਹੀ ਉਹ ਵਾਪਸੀ ਕਰਨਗੇ ।

ਉਧਰ ਕਿਸਾਨ ਮਨਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇਲਜ਼ਾਮ ਲਗਾਇਆ ਅਸੀਂ ਅੱਜ ਅਸੀਂ ਤੈਅ ਪ੍ਰੋਗਰਾਮ ਰਾਹੀ ਦਿੱਲੀ ਟ੍ਰੇਨਾਂ ਦੇ ਨਾਲ ਪਹੁੰਚਣਾ ਸੀ ਪਰ ਇਸ ਦੇ ਬਾਵਜੂਦ ਦਿੱਲੀ ਵਿੱਚ ਸਾਰੇ ਰਸਤੇ ਬਲਾਕ ਕਰ ਦਿੱਤੇ ਹਨ,ਰੇਲਵੇ ਅਤੇ ਬੱਸ ਅੱਡਿਆਂ ਤੇ ਸੁਰੱਖਿਆ ਕਰੜੀ ਕਰ ਦਿੱਤੀ ਹੈ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ।