India Punjab

ਉਗਰਾਹਾਂ ਨੇ ਡੱਲੇਵਾਲ ਦੇ ਮਰਨ ਵਰਤ ‘ਤੇ ਚੁੱਕੇ ਸਵਾਲ !

ਬਿਉਰੋ ਰਿਪੋਰਟ – ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਕਿਹਾ ਹਰ ਗੱਲ ‘ਤੇ ਦਿੱਲੀ ਕੂਚ ਠੀਕ ਨਹੀਂ ਹੈ,ਰੌਲਾ ਮੁੱਦਿਆਂ ਦਾ ਨਹੀਂ ਹੈ ਲੜਾਈ ਲੜਨ ਦੇ ਤਰੀਕੇ ‘ਤੇ ਹੈ । ਉਗਰਾਹਾਂ ਨੇ ਕਿਹਾ MSP ਗਰੰਟੀ ਕਾਨੂੰਨ ਕੋਈ ਬਚਿਆਂ ਦੀ ਖੇਡ ਨਹੀਂ ਹੈ। ਇਹ ਤਿੰਨ ਖੇਤੀ ਕਾਨੂੰਨੀ ਦੀ ਵਾਪਸੀ ਤੋਂ ਵੀ ਵੱਡੀ ਲੜਾਈ ਹੈ ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਮਰਨ ਵਰਤ ‘ਤੇ ਬੈਠਣ ਦਾ ਫੈਸਲਾ ਡੱਲੇਵਾਲ ਦੀ ਜਥੇਬੰਦੀ ਦਾ ਨਿੱਜੀ ਫੈਸਲਾ ਸੀ । ਅਸੀਂ ਇਸ ਤੋਂ ਸਹਿਮਤ ਨਹੀਂ ਹੈ ਸਰਕਾਰ ਨੂੰ ਕਿਸੇ ਦੇ ਮਰਨ ਤੋਂ ਕੋਈ ਪਰਵਾਹ ਨਹੀਂ ਹੁੰਦੀ ਹੈ, ਲੜਾਈ ਸੰਘਰਸ਼ ਦੇ ਨਾਲ ਲੜੀ ਜਾਂਦੀ ਹੈ । ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਇੱਕ-ਇੱਕ ਨਾਲ ਫੋਨ ‘ਤੇ ਗੱਲ ਕਰਕੇ ਸਹਿਮਤੀ ਨਹੀਂ ਬਣਾਈ ਜਾਂਦੀ ਹੈ ਬਲਕਿ ਸਾਰਿਆਂ ਨੂੰ ਮਿਲ ਕੇ ਸਹਿਮਤੀ ਬਣਾਉਣੀ ਚਾਹੀਦੀ ਹੈ ।