‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਦੇ ਰਾਸ਼ਟਰਪਤੀ ਜੌਅ ਬਾਇਡਨ ਨੇ ਕਿਹਾ ਹੈ ਕਿ ਕੋਰੋਨਾ ਦਾ ਨਵਾਂ ਰੂਪ ਚਿੰਤਾ ਦਾ ਕਾਰਣ ਹੈ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਬਿਆਨ ਉਨ੍ਹਾਂ ਲਾਗ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਬਿਆਨ ਦਿਤਾ ਹੈ।
ਬਾਇਡਨ ਨੇ ਕਿਹਾ ਹੈ ਕਿ ਜੇਕਰ ਲੋਕਾਂ ਨੇ ਟੀਕਾ ਲਗਵਾਇਆ ਹੈ, ਮਾਸਕ ਪਾ ਰਹੇ ਹਨ ਤਾਂ ਤਾਲਾਬੰਦੀ ਕਰਨ ਦੀ ਲੋੜ ਨਹੀਂ ਹੈ।ਕੈਨੇਡਾ ਵਿਚ ਔਮੀਕ੍ਰਾਨ ਦੇ ਮਾਮਲੇ ਸਾਹਮਣੇ ਆਏ ਤੇ ਅਮਰੀਕਾ ਨੇ ਬਚਾਅ ਦੇ ਤੌਰ ਉੱਤੇ ਅੱਠ ਅਫਰੀਕੀ ਦੇਸ਼ਾਂ ਉੱਤੇ ਰੋਕ ਲਾਈ ਹੈ।
ਦੱਸ ਦਈਏ ਕਿ ਰਾਸ਼ਟਰਪਤੀ ਦੇ ਵਾਇਰਸ ਦੀ ਲਾਗ ਨੂੰ ਰੋਕਣ ਦੇ ਵਾਅਦੇ ਤੇ ਟੀਕਾਕਰਣ ਦੇ ਬਾਵਜੂਦ ਅਮਰੀਕਾ ਵਿਚ ਬੀਤੇ ਸਾਲ ਕੋਰੋਨਾ ਨਾਲ ਕਈ ਮੌਤਾਂ ਹੋਈਆਂ ਸਨ।ਉਨ੍ਹਾਂ ਕਿਹਾ ਹੈ ਕਿ ਵੈਕਸੀਨ ਕੰਪਨੀਆਂ ਭਵਿੱਖ ਦੀਆਂ ਲੋੜਾਂ ਨੂੰ ਦੇਖਦਿਆਂ ਨਵੇਂ ਟੀਕੇ ਦੀ ਯੋਜਨਾ ਬਣਾ ਰਹੀਆਂ ਹਨ।
ਲੰਘੇ ਹਫਤੇ ਅਮਰੀਕਾ ਨੇ ਦੱਖਣੀ ਅਫਰੀਕਾ, ਬੋਤਸਵਾਨਾ, ਜਿੰਬਾਵੇ, ਨਾਮੀਬੀਆ, ਲੋਸੋਥੋ, ਇਸਵਾਤਿਨੀ, ਮੋਂਜਾਬਿਕ ਤੇ ਮਲਾਵੀ ਤੋਂ ਉਡਾਨਾਂ ਉੱਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ।