International

ਕਰ ਲਓ ਤਿਆਰੀ, ਕੈਨੇਡਾ ਜਾਣ ਦੇ ਸੁਪਨੇ ਦੇਖਣ ਵਾਲਿਆਂ ਲਈ ਆ ਗਈ ਚੰਗੀ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੈਨੇਡਾ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਸਥਿਤੀ ਦਿਨੋਂ ਦਿਨ ਸੁਧਰ ਰਹੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਿਕ ਪਿਛਲੇ ਮਹੀਨੇ ਮਾਰਚ ਦੌਰਾਨ ਬੇਰੁਜ਼ਗਾਰੀ ਦੀ ਦਰ ਹੇਠਾਂ ਆਈ ਹੈ ਤੇ ਤਿੰਨ ਲੱਖ ਨੌਕਰੀਆਂ ਦਾ ਵਾਧਾ ਹੋਇਆ ਹੈ। ਫਰਵਰੀ ਵਿਚ ਬੇਰੁਜ਼ਗਾਰੀ ਦੀ ਦਰ 8.2 ਫੀਸਦੀ ਸੀ ਜੋ ਕਿ ਮਾਰਚ ਵਿਚ 7.5 ਫੀਸਦੀ ਰਹਿ ਗਈ ਹੈ।

ਇਨ੍ਹਾਂ ਅੰਕੜਿਆਂ ਅਨੁਸਾਰ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ, ਪ੍ਰਿੰਸ ਐਡਵਰਡ  ਈਲੈਂਡ, ਕਿਊਬੈਕ, ਓਨਟਾਰੀਓ, ਮੈਨੀਟੋਬਾ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਰੁਜ਼ਗਾਰ ਦੇ ਮੌਕੇ ਵਧੇ ਹਨ ਪਰ ਨੋਵਾ ਸਕੋਸ਼ੀਆ, ਨਿਊ ਬਰਨਸਵਿਕ ਅਤੇ ਸਸਕੈਚਵਨ ਵਿੱਚ ਕੋਈ ਤਬਦੀਲੀ ਨਹੀਂ ਹੋਈ।

ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਜੌਬਸ, ਇਕਨਾਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਬੀ.ਸੀ. ਵਿਚ ਮਾਰਚ ਮਹੀਨੇ ਦੌਰਾਨ ਬੇਰੁਜ਼ਗਾਰੀ ਦੀ ਦਰ 6.9 ਫੀਸਦੀ ਦਰਜ ਕੀਤੀ ਗਈ ਹੈ ਅਤੇ ਪਿਛਲੇ ਮਹੀਨੇ 35,000 ਨੌਕਰੀਆਂ ਦਾ ਵਾਧਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਸੀ ਵਿਚ ਪਿਛਲੇ 11 ਮਹੀਨਿਆਂ ਤੋਂ ਨੌਕਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਬੀ.ਸੀ. ਦਾ ਜੌਬ ਰਿਕਵਰੀ ਰੇਟ ਕੈਨੇਡਾ ਵਿਚ ਸਭ ਤੋਂ ਵੱਧ ਹੈ।