ਬਿਉਰੋ ਰਿਪੋਰਟ – ਹਿਸਾਰ ਦੇ ਹਾਂਸ਼ੀ ਵਿੱਚ ਸਰੇਆਮ JJP ਦੇ ਆਗੂ ਰਵਿੰਦਰ ਸੈਨੀ ਨੂੰ 3 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਇਨੈਲੋ ਦੇ ਆਗੂ ਦਾ ਵੀ ਕਤਲ ਕਰ ਦਿੱਤਾ ਗਿਆ ਸੀ । ਰਵਿੰਦਰ ਸੈਨੀ ਹੀਰੋ ਏਜੰਸੀ ਦੇ ਮਾਲਿਕ ਸਨ । ਗੋਲੀਆਂ ਲੱਗਣ ਤੋਂ ਬਾਅਦ ਰਵਿੰਦਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਇਸ ਦੌਰਾਨ ਭੱਜ ਦੇ ਹੋਏ ਮੁਲਜ਼ਮਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ । ਹਮਲਾ ਕਰਨ ਵਾਲੇ 4 ਬਦਮਾਸ਼ ਬਾਈਕ ‘ਤੇ ਫਰਾਰ ਹੋਏ ਹਨ । 15 ਦਿਨਾਂ ਦੇ ਅੰਦਰ ਹਿਸਾਰ ਵਿੱਚ ਦੂਜੀ ਵਾਰਦਾਤ ਹੈ ਇਸ ਤੋਂ ਪਹਿਲਾਂ ਇਨੈਲੋ ਦੇ ਆਗੂ ਦੇ ਮਹਿੰਦਰਾ ਸ਼ੋਰੂਮ ਵਿੱਚ ਵੀ ਫਾਇਰਿੰਗ ਹੋਈ ਸੀ ।
ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ 3 ਸਾਲ ਪਹਿਲਾਂ 3 ਲੋਕਾਂ ਨੂੰ ਹਥਿਆਰਾਂ ਦੇ ਨਾਲ ਫੜਿਆ ਸੀ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਰਵਿੰਦਰ ਸੈਨੀ ਨੂੰ ਮਾਰਨ ਦੇ ਲਈ ਆਏ ਸਨ । ਇਸ ਦੇ ਬਾਅਦ ਰਵਿੰਦਰ ਨੂੰ ਪੁਲਿਸ ਸੁਰੱਖਿਆ ਮਿਲੀ ਸੀ । ਪੁਲਿਸ ਨੇ ਉਨ੍ਹਾਂ ਨੂੰ ਇੱਕ ਗੰਨਮੈਨ ਦਿੱਤਾ ਸੀ ।
ਦੱਸਿਆ ਜਾ ਰਿਹਾ ਹੈ ਰਿ ਸੈਨੀ ਸ਼ਾਮ ਨੂੰ 6 ਵਜੇ ਏਜੰਸੀ ਦੇ ਬਾਹਰ ਖੜੇ ਸਨ ਜਦਕਿ ਗੰਨਮੈਨ ਅੰਦਰ ਸੀ । ਬਾਈਕ ਸਵਾਰ ਬਦਮਾਸ਼ ਆਏ ਅਤੇ ਗੋਲੀਆਂ ਚੱਲਾ ਦਿੱਤੀਆਂ ਅਤੇ ਸੈਨੀ ਨੂੰ 3 ਗੋਲੀਆਂ ਲੱਗੀਆਂ । ਜਿਸ ਦੇ ਬਾਅਦ ਸ਼ੋਰੂਮ ਵਿੱਚ ਖਲਬਲੀ ਮੱਚ ਗਈ ।
ਹਰਿਆਣਾ ਪ੍ਰਦੇਸ਼ ਵਪਾਰ ਸੰਡਲ ਦੇ ਪ੍ਰਧਾਨ ਬਜਰੰਗ ਗਰਗ ਨੇ ਰਵਿੰਦਰ ਸੈਨੀ ਦੇ ਕਤਲ ਤੇ ਦੁੱਖ ਜਤਾਉਂਦੇ ਹੋਏ ਸੂਬਾ ਸਰਕਾਰ ਨੂੰ ਘੇਰਿਆ । ਉਨ੍ਹਾਂ ਕਿਹਾ ਪੂਰੇ ਸੂਬੇ ਵਿੱਚ ਜੰਗਲ ਰਾਜ ਹੈ ਸਰਕਾਰ ਨੂੰ ਅਪਰਾਧੀਆਂ ਖਿਲਾਫ ਸਖਤ ਤੋਂ ਸਖਤ ਨਕੇਸ ਕਸਣੀ ਚਾਹੀਦੀ ਹੈ ।