India Technology

Google, X, YouTube, Telegram, Snapchat ਸਮੇਤ ਬਹੁਤ ਸਾਰੇ ਪਲੇਟਫਾਰਮ DOWN!

ਅੱਜ ਆਨਲਾਈਨ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ Jio, X, Google, FreeFire, YouTube, Telegram, Snapchat ਤੇ Amazon Prime Video ਵਰਗੇ ਰੋਜ਼ਾਨਾ ਵਰਤੇ ਜਾਣ ਵਾਲੇ ਪਲੇਟਫਾਰਮ ਤਕਨੀਕੀ ਵਜ੍ਹਾ ਕਰਕੇ ਡਾਊਨ ਚਲੇ ਗਏ ਸਨ।

ਯੂਜ਼ਰਸ ਹੈਰਾਨ ਸਨ ਕਿ ਇਹ ਸਾਰੇ ਪਲੇਟਫਾਰਮ ਇੱਕੋ ਸਮੇਂ ’ਤੇ ਕੰਮ ਕਿਉਂ ਨਹੀਂ ਕਰ ਰਹੇ ਤੇ ਇੰਨੇ ਪਲੇਟਪਾਰਮ ਇੱਕੋ ਸਮੇਂ ਡਾਊਨ ਕਿਵੇਂ ਹੋ ਸਕਦੇ ਹਨ? ਇਨ੍ਹਾਂ ਪਲੇਟਫਾਰਮਾਂ ’ਤੇ ਉਪਭੋਗਤਾਵਾਂ ਨੇ ਤਕਨੀਕੀ ਖ਼ਰਾਬੀ ਦੀ ਰਿਪੋਰਟ ਕੀਤੀ। ਲੋਕਾਂ ਦਾ ਦਾਅਵਾ ਸੀ ਕਿ ਇਹ ਸਾਰੀਆਂ ਐਪਲੀਕੇਸ਼ਨਾਂ ਡਾਊਨ ਸਨ ਤੇ ਉਹ ਇਨ੍ਹਾਂ ਦਾ ਇਸਤੇਮਾਲ ਨਹੀਂ ਕਰ ਪਾ ਰਹੇ।

ਆਊਟੇਜ-ਡਿਟੈਕਟਿੰਗ ਪਲੇਟਫਾਰਮ ‘ਡਾਊਨਡਿਟੇਕਟਰ’ ਦੇ ਮੁਤਾਬਕ ਰਿਪੋਰਟਾਂ Jio, X, Google, FreeFire, YouTube, Telegram, Amazon Prime Video, ਅਤੇ Snapchat ’ਤੇ ਸੰਭਾਵਿਤ ਸਮੱਸਿਆਵਾਂ ਦਾ ਸੰਕੇਤ ਦੇ ਰਹੀਆਂ ਸਨ।

ਇਹ ਵੀ ਪੜ੍ਹੋ – ਅਰਮੀਨੀਆ ਦੀ ਜੇਲ੍ਹ ’ਚ 12 ਭਾਰਤੀ ਕੈਦ, ਪੰਜਾਬ ਤੇ ਹਰਿਆਣਾ ਦੇ ਵੀ 2-2 ਨੌਜਵਾਨ