‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੀਂਦ ਦੇ ਬਰਾੜਖੇੜਾ ਪਿੰਡ ‘ਚ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਸਫੈਦੇ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੁਲਿਸ ਅਤੇ ਲੋਕਾਂ ਨੇ ਬਿਨਾਂ ਸਮਾਂ ਗਵਾਉਂਦਿਆਂ ਕਿਸਾਨ ਨੂੰ ਬਚਾ ਲਿਆ। ਗੰਭੀਰ ਹਾਲਤ ‘ਚ ਕਿਸਾਨ ਨੂੰ PGI ਰੋਹਤਕ ਲਿਜਾਇਆ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਮੁਲਾਜ਼ਮਾਂ ‘ਤੇ ਹਮਲਾ ਵੀ ਕਰ ਦਿੱਤਾ। ਦੋ ਅਧਿਕਾਰੀ ਨਾਇਬ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਦੇ SDO ਜ਼ਖਮੀ ਹੋ ਗਏ। ਜਦੋਂ ਕਿਸਾਨ ਨੇ ਸਫੈਦੇ ‘ਤੇ ਫਾਹਾ ਲਿਆ ਤਾਂ ਪੁਲਿਸ ਅਤੇ ਕੁੱਝ ਲੋਕਾਂ ਨੇ ਰੁੱਖ ‘ਤੇ ਚੜ ਕੇ ਕਿਸਾਨ ਨੂੰ ਹੇਠਾਂ ਉਤਾਰਿਆ ਅਤੇ ਇੱਕ ਵਿਅਕਤੀ ਨੇ ਕਿਸਾਨ ਦੇ ਗਲ ‘ਚੋਂ ਫਾਹੇ ਵਾਲੀ ਰੱਸੀ ਕੱਟੀ।