Others Punjab

ਘਰ ‘ਚ ਹੋਈ ਚੋਰੀ, 70 ਲੱਖ ਦੇ ਲੁੱਟੇ ਗਹਿਣੇ

ਬਿਉਰੋ ਰਿਪੋਰਟ – ਪੰਜਾਬ ਦੇ ਲੋਕਾਂ ਨੂੰ ਚੰਗਾ ਤੇ ਉਸਾਰੂ ਮੌਹਾਲ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਰਾਜ ਵਿਚ ਹੁਣ ਦਿਨ ਦਿਹਾੜੇ ਚੋਰੀਆਂ ਹੋਣ ਲੱਗ ਪਈਆਂ ਹਨ। ਚੋਰੀ ਦੀਆਂ ਘਟਨਾਵਾਂ ਪੰਜਾਬ ਪੁਲਿਸ ਦੇ ਪੰਜਾਬ ਵਿਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵਿਆਂ ਤੇ ਵੀ ਸਵਾਲ ਖੜ੍ਹੇ ਕਰਦਿਆਂ ਹਨ।  ਅਜਿਹੀ ਹੀ ਇਕ ਘਟਨਾ ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਤੋਂ ਸਾਹਮਣੇ ਆਈ ਹੈ, ਜਿੱਥੇ ਦਿਨ ਦਿਹਾੜੇ ਇਕ ਘਰ ਵਿਚੋਂ 70 ਲੱਖ ਦੀ ਚੋਰੀ ਹੋਈ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਕਿਸੇ ਦੇ ਅੰਤਿਮ ਸਸਕਾਰ ਵਿਚ ਗਏ ਸੀ ਤੇ ਚੋਰਾਂ ਨੇ ਪਿੱਛੋਂ ਘਰ ਦੀ ਕੰਧ ਟੱਪ ਕੇ ਕਰੀਬ 70 ਲੱਖ ਦੇ ਗਹਿਣੇ ਲੁੱਟ ਲਏ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਘਰ ਦੇ ਮਾਲਕ ਨੇ ਦੱਸਿਆ ਕਿ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਅਤੇ ਘਰ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਪਏ ਸਨ, ਜਦੋਂ ਨੇ ਘਰ ਆ ਕੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸੋਨਾ ਅਤੇ ਪੈਸੇ ਗਾਇਬ ਗਾਇਬ ਸਨ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਆਲੇ ਦੁਆਲੇ ਦੇ ਕੈਮਰੇ ਖੰਗਾਲੇ ਜਾ ਰਹੇ ਹਨ ਪੁਲਿਸ ਦੇ ਹੱਥ ਕੁਝ ਸੀਸੀਟੀਵੀ ਫੁਟੇਜ ਵੀ ਲੱਗੀ ਹੈ। ਪੁਲਿਸ ਨੇ ਦਾਅਵਾ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਚੋਰ ਨੂੰ ਫੜ ਲੈਣਗੇ।

ਇਹ ਵੀ ਪੜ੍ਹੋ – ਬਲਾਤਕਾਰ ਮਾਮਲੇ ‘ਚ ਆਸਾਰਾਮ ਨੂੰ ਮਿਲੀ ਰਾਹਤ, ਖਰਾਬ ਸਿਹਤ ਦੇ ਆਧਾਰ ‘ਤੇ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ