ਬਿਉਰੋ ਰਿਪੋਰਟ : ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਸੰਗਰੂਰ ਦੇ ਰਹਿਣ ਵਾਲੇ ਨਰੇਸ਼ ਗੋਇਲ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ । ਉਹ JET AIRWAYS ਦੇ ਫਾਉਂਡਰ ਸਨ । ਨਰੇਸ਼ ਗੋਇਲ ‘ਤੇ 538 ਕਰੋੜ ਰੁਪਏ ਦੇ ਘੁਟਾਲੇ ਦਾ ਇਲਜ਼ਾਮ ਹੈ । 74 ਸਾਲ ਦੇ ਗੋਇਲ ਨੂੰ ਸਪੈਸ਼ਲ PMLA ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ । ED ਉਨ੍ਹਾਂ ਦੀ ਹਿਰਾਸਤ ਦੀ ਮੰਗ ਕਰ ਰਿਹਾ ਹੈ ।
ਗੋਇਲ ਨੂੰ ED ਦੇ ਮੁੰਬਈ ਦਫਤਰ ਵਿੱਚ ਪੁੱਛ-ਗਿੱਛ ਦੇ ਲਈ ਤਲਬ ਕੀਤਾ ਸੀ । ਲੰਮੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ (PMLA) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ । ਇਸ ਤੋਂ ਪਹਿਲਾਂ ਉਹ 2 ਵਾਰ ED ਦੇ ਬੁਲਾਉਣ ਤੋਂ ਬਾਅਦ ਪੇਸ਼ ਨਹੀਂ ਹੋਏ ਸਨ । ਇਹ ਮਾਮਲਾ CBI ਵੱਲੋਂ ਦਰਜ ਕੀਤੀ ਗਈ FIR ‘ਤੇ ਅਧਾਰਤ ਹੈ । ਇਸ ਮਾਮਲੇ ਵਿੱਚ ਨਰੇਸ਼ ਗੋਇਲ ਦੀ ਪਤਨੀ ਅਨਿਤਾ,ਜੈਟ ਏਅਰਵੇਜ ਦੇ ਡਾਇਰੈਕਟਰ ਗੌਰੰਗ ਆਨੰਦ ਸ਼ੈਟੀ ਅਤੇ ਹੋਰ ਲੋਕ ਵੀ ਮੁਲਜ਼ਮ ਹਨ ।
ਇਹ ਹੈ ਪੂਰਾ ਮਾਮਲਾ
ਦਰਅਸਲ ਕੈਨਰਾ ਬੈਂਕ ਨੇ ਧੋਖਾਖੜੀ ਦਾ ਕੇਸ ਦਰਜ ਕਰਵਾਇਆ ਸੀ । । FIR ਵਿੱਚ ਦੱਸਿਆ ਗਿਆ ਸੀ ਕਿ 848.86 ਕਰੋੜ ਰੁਪਏ ਦੇ ਕਰੈਡਿਟ ਲਿਮਟ ਅਤੇ ਲੋਨ ਮਨਜ਼ੂਰ ਕੀਤੇ ਸਨ ਜਿਸ ਵਿੱਚ 538.62 ਕਰੋੜ ਬਕਾਇਆ ਹੈ ।
CBI ਨੇ 5 ਮਈ ਨੂੰ ਗੋਇਲ ਦੇ ਮੁੰਬਈ ਸਥਿਤ ਦਫਤਰ ਸਮੇਤ 7 ਟਿਕਾਣਿਆਂ ਦੀ ਤਲਾਸ਼ੀ ਲਈ ਸੀ । ਕਾਰਵਾਈ ਵਿੱਚ ਨਰੇਸ਼ ਗੋਇਲ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਅਤੇ ਏਅਰਲਾਇੰਸ ਦੇ ਸਾਬਕਾ ਡਾਇਰੈਕਟਰਾਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਸੀ । CBI ਦੀ FIR ਦੇ ਅਧਾਰੀ ‘ਤੇ ED ਨੇ 19 ਜੁਲਾਈ ਨੂੰ ਗੋਇਲ ਖਿਲਾਫ ਮੰਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ ।
ਬੈਂਕ ਦਾ ਇਲਜ਼ਾਮ ਪੈਸਿਆਂ ਵਿੱਚ ਹੇਰਾ-ਫੇਰੀ ਕੀਤੀ
ਬੈਂਕ ਨੇ ਇਲਜ਼ਾਮ ਲਗਾਇਆ ਹੈ ਕਿ ਕੰਪਨੀ ਦੇ ਫਾਰੈਂਸਿਕ ਆਡਿਟ ਵਿੱਚ ਪਤਾ ਚੱਲਿਆ ਕਿ ਕੁੱਲ ਕਮਿਸ਼ਨ ਖਰਚਿਆਂ ਵਿੱਚੋ ਸਬੰਧਿਤ ਕੰਪਨੀਆਂ ਨੂੰ 1,410.41 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ । ਇਸ ਤਰ੍ਹਾਂ ਕਰੋੜਾਂ ਰੁਪਏ ਕੰਪਨੀ ਤੋਂ ਕੱਢੇ ਗਏ ਹਨ । ਇਸ ਵਿੱਚ ਕਿਹਾ ਗਿਆ ਹੈ ਕਿ ਗੋਇਲ ਪਰਿਵਾਰ ਨੇ ਮੁਲਾਜ਼ਮਾਂ ਨੂੰ ਤਨਖਾਹ,ਫੋਨ ਬਿੱਲ ਅਤੇ ਗੱਡੀਆਂ ਦੇ ਨਿੱਜੀ ਖਰਚੇ ਦਾ ਭੁਗਤਾਨ ਜੈੱਟ ਦੀ ਸਹਾਇਕ ਕੰਪਨੀ ਜੈੱਟ ਲਾਇਟ ਇੰਡੀਆ ਯਾਨੀ JIL ਤੋਂ ਕੀਤਾ ਸੀ ।
ਅਪ੍ਰੈਲ 2019 ਵਿੱਚ ਜੈੱਟ ਏਅਰਵੇਜ਼ ਬੰਦ ਹੋਈ ਸੀ
ਜੈੱਟ ਏਅਰਵੇਜ ਇੱਕ ਸਮੇਂ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਇੰਸ ਸੀ । ਏਅਰਲਾਇੰਸ ਨੂੰ ਸਾਊਥ ਏਸ਼ੀਆ ਨੇਸ਼ਨ ਦੀ ਸਭ ਤੋਂ ਵੱਡੀ ਪ੍ਰਾਈਵੇਟ ਏਅਰਲਾਇੰਸ ਦਾ ਦਰਜਾ ਹਾਸਲ ਸੀ । ਕਰਜ ਵਿੱਚ ਦਬੇ ਹੋਣ ਦੇ ਕਾਰਣ ਜੈੱਟ ਏਅਰਵੇਜ 17 ਅਪ੍ਰੈਲ 2019 ਨੂੰ ਗਰਾਉਂਡੇਡ ਹੋ ਗਈ ਸੀ ।