International Punjab

ਅਮਰੀਕਾ ਨੇ ਇਸ ਸ਼ਹਿਰ ‘ਚ ਹਰ ਸਾਲ ‘ਸਿੱਖ ਵਿਰਾਸਤੀ ਮਹੀਨੇ’ ਦਾ ਐਲਾਨ !

ਬਿਉਰੋ ਰਿਪੋਰਟ : ਸਿੱਖ ਭਾਈਚਾਰੇ ਦੇ ਲਈ ਅਮਰੀਕਾ ਤੋਂ ਮਾਣ ਅਤੇ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ । ਜਰਸੀ ਸਿਟੀ ਮਿਊਂਸਪਲ ਕੌਂਸਲ ਨੇ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਾਨਤਾ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ । ਇਸ ਦਾ ਮਕਸਦ ਹੈ ਸਿੱਖਾਂ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਉਣਾ । ਜਰਸੀ ਸਿਟੀ ਮਿਊਂਸੀਪਲ ਕੌਂਸਲ ਨੇ ਮਤਾ 9-0 ਨਾਲ ਪਾਸ ਕੀਤਾ ਹੈ ।

ਕੌਂਸਲ ਵੱਲੋਂ ਪਾਸ ਮਤੇ ਵਿੱਚ ਲਿਖਿਆ ਗਿਆ ਸੀ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ । ਜਿਸ ਨੂੰ ਮੰਨਣ ਵਾਲੇ ਦੁਨੀਆ ਵਿੱਚ 3 ਕਰੋੜ ਅਤੇ ਅਮਰੀਕਾ ਵਿੱਚ 5 ਲੱਖ ਲੋਕ ਹਨ । ਸਿੱਖ ਧਰਮ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਅਤੇ ਰੱਬ ਦੀ ਭਗਤੀ ਕਰਨ ਦੀ ਸਿੱਖਿਆ ਦਿੰਦਾ ਹੈ । ਮਤੇ ਵਿੱਚ ਬਰਾਬਰੀ ਦਾ ਜ਼ਿਕਰ ਕਰਦੇ ਹੋਏ ਸਿੱਖ ਭਾਈਚਾਰੇ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਅਤੇ ਯੋਗਦਾਨ ਦਾ ਜ਼ਿਕਰ ਹੈ।

ਇਹ ਮਤਾ ਉਸ ਸਮੇਂ ਆਇਆ ਹੈ ਜਦੋ ਅਮਰੀਕਾ ਵਿੱਚ ਇੱਕ ਦਮ ਨਸਲੀ ਹਮਲਿਆਂ ਦੀ ਘਟਨਾਵਾਂ ਵਿੱਚ ਵਾਧਾ ਹੋਇਆ ਹੈ । ਸਿੱਖ ਬੱਚਿਆਂ ਦੇ ਨਾਲ ਮਾੜਾ ਵਤੀਰੇ ਦੀਆਂ ਕਈ ਘਟਨਾਵਾਂ ਸਾਹਮਣੇ ਆਇਆ ਹਨ । ਦਸਤਾਰ ਨੂੰ ਤਾਲੀਬਾਨ ਨਾਲ ਜੋੜਿਆ ਜਾ ਰਿਹਾ ਸੀ । ਅਜਿਹੇ ਵਿੱਚ ਜਰਸੀ ਸਿਟੀ ਮਿਊਂਸਲਪਲ ਕੌਂਸਲ ਦੀ ਸਿੱਖ ਵਿਰਾਸਤੀ ਮਹੀਨਾ ਮਨਾਉਣ ਦੀ ਪਹਿਲ ਲੋਕਾਂ ਨੂੰ ਸਿੱਖਾਂ ਦੇ ਪ੍ਰਤੀ ਜਾਗਰੂਰ ਕਰੇਗੀ ।

ਕਮਿਊਨਿਟੀ ਕਾਰਕੁਨ ਅਰਜੁਮੰਦ ਜੁਵੇਰੀਆ ਨੇ ਸਿੱਖਾਂ ਦੇ ਨਿਸ਼ਕਾਮ ਸੇਵਾ, ਸਿੱਖਿਆ ਪ੍ਰਤੀ ਸਮਰਪਣ ਅਤੇ ਬਰਾਬਰੀ ਪ੍ਰਤੀ ਅਟੁੱਟ ਵਚਨਬੱਧਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਇਹ ਮਤਾ ਨਾ ਸਿਰਫ ਇਤਿਹਾਸ ਭਰ ਵਿਚ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਬਲਕਿ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਦਾ ਸੰਦੇਸ਼ ਵੀ ਭੇਜਦਾ ਹੈ, ਜਿਸ ਦਾ ਉਦੇਸ਼ ਦੂਜਿਆਂ ਨੂੰ ਵੰਨ-ਸੁਵੰਨਤਾ ਨੂੰ ਅਪਣਾਉਣ ਅਤੇ ਵਧੇਰੇ ਸਦਭਾਵਨਾਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ।