ਤਾਮਿਲ ਸਿੱਖ ਵਜੋਂ ਜਾਣੇ ਜਾਂਦੇ ਨਿੱਧੜਕ ਸਿੱਖ ਭਾਈ ਜੀਵਨ ਸਿੰਘ ਤਾਮਿਲ ਨੇ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਹੈ। ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉੱਤੇ ਚੋਣ ਪ੍ਰਚਾਰ ਭਖ ਰਿਹਾ ਹੈ ਅਤੇ ਮਨਦੀਪ ਸਿੰਘ ਦਾ ਕਾਫ਼ਲਾ ਵੱਡਾ ਹੋ ਰਿਹਾ ਹੈ। ਪੰਜਾਬ ਭਰ ਤੋਂ ਲੋਕ ਚੋਣ ਪ੍ਰਚਾਰ ਵਿੱਚ ਜੁਟੇ ਹਨ, ਨਾਲ ਹੀ ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਐੱਨਆਰਆਈ ਵੀਰ ਵੀ ਸਮਰਥਨ ਕਰ ਰਹੇ ਹਨ।
ਬਹੁਤੇ ਪੰਜਾਬ ਵਾਸੀਆਂ ਨੂੰ ਘੱਟ ਪਤਾ ਹੈ ਕਿ ਭਾਈ ਜੀਵਨ ਸਿੰਘ ਤਾਮਿਲ ਤਾਮਿਲਨਾਡੂ ਅਤੇ ਮਹਾਰਾਸ਼ਟਰ ਵਿੱਚ ਤਾਮਿਲ ਸਿੱਖ ਵਜੋਂ ਮਸ਼ਹੂਰ ਹਨ। ਉਹ ਬਹੁਜਨ ਦ੍ਰਾਵਿੜ ਪਾਰਟੀ ਚਲਾ ਰਹੇ ਹਨ, ਜੋ ਦੱਖਣੀ ਭਾਰਤ ਵਿੱਚ ਪ੍ਰਸਿੱਧ ਹੈ। ਉਹ ਖੁਦ ਦੱਖਣੀ ਸਿੱਖ ਹਨ ਜਿਨ੍ਹਾਂ ਨੇ ਸਿੱਖ ਧਰਮ ਅਪਣਾ ਕੇ ਸੰਘਰਸ਼ਮਈ ਜੀਵਨ ਜੀਵਿਆ ਹੈ। ਉਹ ਉੱਚ ਪੜ੍ਹੇ-ਲਿਖੇ ਹਨ, ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ ਅਤੇ ਭਾਸ਼ਣ ਵੀ ਅੰਗਰੇਜ਼ੀ ਵਿੱਚ ਕਰਦੇ ਹਨ। ਉਨ੍ਹਾਂ ਨਾਲ ਪੜ੍ਹੇ-ਲਿਖੇ ਮੈਂਬਰ ਜੁੜੇ ਹਨ, ਜਿਨ੍ਹਾਂ ਵਿੱਚ ਐਡਵੋਕੇਟ ਅਤੇ ਹੋਰ ਵੱਡੇ ਅਧਿਕਾਰੀ ਸ਼ਾਮਲ ਹਨ।
ਲੋਕ ਸਭਾ ਚੋਣਾਂ ਵਿੱਚ ਉਹ ਹੁਸ਼ਿਆਰਪੁਰ ਤੋਂ ਬਹੁਜਨ ਦ੍ਰਾਵਿੜ ਪਾਰਟੀ ਵੱਲੋਂ ਚੋਣ ਲੜੇ ਸਨ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਡਾ. ਭੀਮ ਰਾਓ ਅੰਬੇਦਕਰ ਤੇ ਕਾਂਸ਼ੀ ਰਾਮ ਵਰਗੇ ਆਗੂਆਂ ਦੀ ਸੋਚ ਤੇ ਚੱਲ ਕੇ ਉਹ ਪਾਰਟੀ ਚਲਾ ਰਹੇ ਹਨ। ਅੱਜ ਉਨ੍ਹਾਂ ਨੇ ਤਰਨ ਤਾਰਨ ਚੋਣ ਵਿੱਚ ਮਨਦੀਪ ਸਿੰਘ ਨੂੰ ਵੋਟ ਅਤੇ ਪੰਜਾਬ ਦੀ ਬਹੁਜਨ ਦ੍ਰਾਵਿੜ ਇਕਾਈ ਵੱਲੋਂ ਸਮਰਥਨ ਦਿੱਤਾ ਹੈ। ਇਹ ਸਮਰਥਨ ਮਨਦੀਪ ਸਿੰਘ ਦੀ ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ

