India

JEE Main ਦਾ ਨਤੀਜਾ ਐਲਾਨਿਆ, 56 ਉਮੀਦਵਾਰਾਂ ਲਏ 100% ਅੰਕ, ਇੰਞ ਕਰੋ ਨਤੀਜਾ ਚੈੱਕ

JEE Mains 2024 Results

ਕੌਮੀ ਪ੍ਰੀਖਿਆ ਏਜੰਸੀ (NTA) ਨੇ ਬੀਤੇ ਦਿਨ 24 ਅਪ੍ਰੈਲ ਨੂੰ ਸੰਯੁਕਤ ਪ੍ਰਵੇਸ਼ ਪ੍ਰੀਖਿਆ ਮੁੱਖ 2024 (JEE Main 2024) ਦੇ ਦੂਜੇ ਸੈਸ਼ਨ ਦੇ ਨਤੀਜੇ ਐਲਾਨ ਦਿੱਤੇ ਹਨ। ਏਜੰਸੀ ਨੇ ਅਪ੍ਰੈਲ ਵਿੱਚ ਦੇ ਸ਼ੁਰੂ ਵਿੱਚ ਇਹ ਪ੍ਰੀਖਿਆ ਕਰਵਾਈ ਸੀ। ਇਸ ਦੇ ਨਤੀਜੇ ਪ੍ਰੀਖਿਆ ਪੋਰਟਲ jeemain.nta.ac.in ‘ਤੇ ਵੇਖੇ ਜਾ ਸਕਦੇ ਹਨ।

ਏਜੰਸੀ ਨੇ ਅਪ੍ਰੈਲ ਸੈਸ਼ਨ ਲਈ ਰਜਿਸਟਰਡ 12 ਲੱਖ ਤੋਂ ਵੱਧ ਉਮੀਦਵਾਰਾਂ ਵਿੱਚੋਂ 10 ਲੱਖ ਤੋਂ ਵੱਧ ਉਮੀਦਵਾਰਾਂ ਦੇ ਸਕੋਰ ਤੇ ਰੈਂਕ ਕਾਰਡ ਡਾਊਨਲੋਡ ਕਰਨ ਲਈ ਪੋਰਟਨ ਦਾ ਲਿੰਕ ਸਰਗਰਮ ਕਰ ਦਿੱਤਾ ਹੈ। ਅਪ੍ਰੈਲ ਸੈਸ਼ਨ ਵਿੱਚ 56 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿੱਚ ਸਿਰਫ਼ ਦੋ ਲੜਕੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ।

ਜਿਹੜੇ ਵਿਦਿਆਰਥੀ 4, 5, 6, 8 ਅਤੇ 9 ਅਪ੍ਰੈਲ 2024 ਨੂੰ NTA ਦੁਆਰਾ ਲਈ ਗਈ ਜੇਈਈ ਮੇਨ ਅਪ੍ਰੈਲ 2024 ਵਿੱਚ ਹਾਜ਼ਰ ਹੋਏ ਸਨ, ਉਹ ਪੋਰਟਲ ‘ਤੇ ਸਰਗਰਮ ਲਿੰਕ ਜਾਂ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਆਪਣਾ ਸਕੋਰ ਤੇ ਰੈਂਕ ਡਾਊਨਲੋਡ ਕਰ ਸਕਦੇ ਹਨ। ਇਸਦੇ ਲਈ ਵਿਦਿਆਰਥੀਆਂ ਨੂੰ ਆਪਣੀ ਅਰਜ਼ੀ ਨੰਬਰ ਤੇ ਜਨਮ ਮਿਤੀ ਦੇ ਵੇਰਵਿਆਂ ਦੇ ਨਾਲ ਨਤੀਜਾ ਪੇਜ ‘ਤੇ ਲੌਗਇਨ ਕਰਨਾ ਹੋਵੇਗਾ।

JEE Mains 2024 Session 2 ਦਾ ਨਤੀਜਾ ਵੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ- JEE Main 2024 Session 2 Result

NTA ਨੇ 56 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਜਿਨ੍ਹਾਂ ਨੇ ਜੇਈਈ ਮੇਨ ਅਪ੍ਰੈਲ 2024 ਵਿੱਚ ਬੈਠੇ 10 ਲੱਖ ਤੋਂ ਵੱਧ ਉਮੀਦਵਾਰਾਂ ਵਿੱਚੋਂ ਪੂਰੇ-ਪੂਰੇ ਅੰਕ (100% Marks) ਹਾਸਲ ਕੀਤੇ ਹਨ। ਇਨ੍ਹਾਂ 100 ਫ਼ੀਸਦੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਸਿਰਫ਼ ਦੋ ਲੜਕੀਆਂ ਸ਼ਾਮਲ ਹਨ।

ਹੋਰ ਤਾਜ਼ਾ ਖ਼ਬਰਾਂ –

ਉੱਤਰਾਖੰਡ ਸਰਕਾਰ ਗੁਰਦੁਆਰਾ ਨਾਨਕਮਤਾ ਸਾਹਿਬ ਕਮੇਟੀ ਤੇ ਹੋਰ ਸਿੱਖ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ: ਗਿਆਨੀ ਰਘਬੀਰ ਸਿੰਘ

ਪੀ.ਐੱਫ. ਖਾਤਾਧਾਰਕਾਂ ਲਈ ਵੱਡੀ ਖ਼ਬਰ, ਨੌਮੀਨੇਸ਼ਨ ਹੋਈ ਜ਼ਰੂਰੀ