India

ਅਮਿਤ ਸ਼ਾਹ ਦੇ ਪੁੱਤਰ ਨੂੰ ਮਿਲੀ ਵੱਡੀ ਜਿੰਮੇਵਾਰੀ! ICC ਦੀ ਸੰਭਾਲਗੇ ਜਿੰਮੇਵਾਰੀ

ਅਮਿਤ ਸ਼ਾਹ (Amit Shah) ਦੇ ਪੁੱਤਰ ਜੈ ਸ਼ਾਹ (Jai Shah) ਅੰਤਰ ਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਚੇਅਰਮੈਨ ਬਣ ਗਏ ਹਨ। ਇਸ ਸਬੰਧੀ ਆਈਸੀਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੈ ਸ਼ਾਹ ਨੂੰ ਬਿਨ੍ਹਾਂ ਮੁਕਾਬਲੇ ਚੁਣ ਲਿਆ ਗਿਆ ਹੈ। ਜੈ ਸ਼ਾਹ 1 ਦਸੰਬਰ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਜੈ ਸ਼ਾਹ ਇਸ ਸਮੇਂ ਭਾਰਤੀ ਕ੍ਰਿਕਟ ਬੋਰਡ ਦੇ ਸਕੱਤਰ ਹਨ। ਇਸ ਤੋਂ ਬਾਅਦ ਬੀਸੀਸੀਆਈ ਨੂੰ ਸਕੱਤਰ ਦੇ ਅਹੁਦੇ ਲਈ ਨਵੀਂ ਨਿਯੁਕਤੀ ਕਰਨੀ ਪਵੇਗੀ। ਕਿਹਾ ਜਾ ਰਿਹਾ ਹੈ ਇਸ ਅਹੁਜੇ ਲਈ ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਦੇ ਪੁੱਤਰ ਰੋਹਨ ਜੇਟਲੀ ਨਿਯੁਕਤ ਹੋ ਸਕਦੇ ਹਨ।

ਦੱਸ ਦੇਈਏ ਕਿ ਨਿਊਜ਼ੀਲੈਂਡ ਦੇ ਮੌਜੂਦਾ ਆਈਸੀਸੀ ਚੇਅਰਮੈਨ ਗ੍ਰੇਗ ਬਾਰਕਲੇ ਹਨ। ਉਨ੍ਹਾਂ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋਵੇਗਾ। ਆਈਸੀਸੀ ਨੇ 20 ਅਗਸਤ ਨੂੰ ਦੱਸਿਆ ਸੀ ਕਿ ਬਾਰਕਲੇ ਲਗਾਤਾਰ ਤੀਜੀ ਵਾਰ ਚੇਅਰਮੈਨ ਨਹੀਂ ਬਣੇਗਾ। ਉਹ 2020 ਤੋਂ ਇਸ ਅਹੁਦੇ ‘ਤੇ ਸਨ। ਉਹ ਨਵੰਬਰ ਵਿੱਚ ਆਪਣਾ ਅਹੁਦਾ ਛੱਡ ਦੇਣਗੇ।

ਇਹ ਵੀ ਪੜ੍ਹੋ –   ਬੇਅਦਬੀ ਦਾ ਇਨਸਾਫ ਨਾ ਮਿਲਣ ਕਾਰਨ ਸਿੱਖ ਜਥੇਬੰਦੀਆਂ ਨੇ 1 ਸਤੰਬਰ ਨੂੰ ਲੈ ਕੇ ਕੀਤਾ ਵੱਡਾ ਐਲਾਨ