ਜੰਮੂ-ਕਸ਼ਮੀਰ (Jammu Kashmir) ਦੇ ਪੁਣਛ ਜ਼ਿਲ੍ਹੇ ‘ਚ ਬੀਤੇ ਦਿਨ ਅੱਤਵਾਦੀਆਂ ਵੱਲੋਂ ਕਾਇਰਤਾ ਦਾ ਸਬੂਤ ਦਿੰਦਿਆਂ ਲੁੱਕ ਕੇ ਭਾਰਤੀ ਹਵਾਈ ਫੌਜ ਦੇ ਵਾਹਨ ‘ਤੇ ਹਮਲਾ ਕੀਤਾ ਸੀ, ਜਿਸ ਵਿੱਚ 5 ਜਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਹਮਲੇ ਤੋਂ ਬਾਅਦ ਜ਼ਖ਼ਮੀ ਹੋਏ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਜਵਾਨ ਵਿੱਕੀ ਪਹਾੜੇ ਜ਼ਖਮਾਂ ਦੀ ਤਾਪ ਨਾ ਝਲਦਿਆਂ ਹੋਇਆਂ ਸ਼ਹੀਦ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵਿੱਕੀ ਪਹਾੜੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦਾ ਰਹਿਣ ਵਾਲਾ ਸੀ। ਉਸ ਦੇ ਬੇਟੇ ਦਾ ਜਨਮ ਦਿਨ 7 ਮਈ ਨੂੰ ਸੀ। ਉਸਨੇ ਆਪਣੇ ਬੇਟੇ ਨੂੰ ਉਸਦੇ ਜਨਮ ਦਿਨ ‘ਤੇ ਆਉਣ ਦਾ ਵਾਅਦਾ ਕੀਤਾ ਸੀ। ਪਰ ਉਸ ਦੀ ਸ਼ਹਾਦਤ ਦੀ ਖ਼ਬਰ ਆਉਣ ਤੋਂ ਬਾਅਦ ਪੂਰਾ ਪਰਿਵਾਰ ਦੁਖੀ ਹੈ। ਉਹ ਆਪਣੇ ਪਿੱਛੇ ਪੰਜ ਸਾਲਾ ਪੁੱਤਰ ਅਤੇ ਪਤਨੀ ਸਮੇਤ ਪੂਰਾ ਪਰਿਵਾਰ ਛੱਡ ਗਿਆ ਹੈ।
ਇਹ ਵੀ ਪੜ੍ਹੋ – ਖੇਤ ‘ਚ ਲਗਾਈ ਅੱਗ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗਮੀਆਂ ਵਿੱਚ ਬਦਲਿਆ