‘ਦ ਖਾਲਸ ਬਿਉਰੋ:ਦਿੱਲੀ ਵਿੱਚ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇੱਕ ਵਾਰ ਫ਼ੇਰ ਤੋਂ ਚਰਚਾ ਵਿੱਚ ਹੈ। ਕਿਉਂਕਿ ਇਥੇ ਹੋਸਟਲ ਵਿੱਚ ਮਾਸਾਹਾਰੀ ਖਾਣਾ ਖਾਣ ਤੋਂ ਰੋਕਣ ਨੂੰ ਲੈ ਕੇ ਦੋ ਵਿਦਿਆਰਥੀ ਧਿਰਾਂ ਵਿੱਚ ਲੜਾਈ ਹੋ ਗਈ ,ਜਿਸ ਕਾਰਣ ਛੇ ਵਿਦਿਆਰਥੀ ਜ਼ਖਮੀ ਹੋ ਗਏ ਨੇ ।ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦਾ ਦੋਸ਼ ਸੀ ਕਿ ਉਹਨਾਂ ਨੂੰ ਰਾਮ ਨੌਵੀ ਮੌਕੇ ਪੂਜਾ ਅਤੇ ਹਵਨ ਪ੍ਰੋਗਰਾਮ ਆਯੋਜਿਤ ਕਰਨ ਦੀ ਆਗਿਆ ਨਹੀਂ ਮਿਲ ਰਹੀ ਜਦੋਂ ਕਿ ਦੁਜੇ ਗਠਜੋੜ ਦੇ ਮੈਂਬਰਾਂ ਨੇ ਏਬੀਵੀਪੀ ਉਤੇ ਕੈਂਪਸ ਵਿੱਚ ਸਥਿਤ ਕਾਵੇਰੀ ਹੋਸਟਲ ਵਿੱਚ ਮਾਸਾਹਾਰੀ ਖਾਣੇ ਉਤੇ ਜ਼ਬਰਦਸਤੀ ਰੋਕ ਲਗਾਉਣ ਦਾ ਦੋਸ਼ ਲਗਾਇਆ ।ਸ਼ਾਮ ਨੂੰ ਦੋਵਾਂ ਗੁੱਟਾਂ ਵਿੱਚ ਹੋਈ ਝੜਪ ਨੇ ਗੰਭੀਰ ਰੂਪ ਲੈ ਲਿਆ,ਜਿਸ ਤੋਂ ਬਾਅਦ ਹੋਈ ਲੜਾਈ ਵਿੱਚ ਕੁੱਝ ਵਿਦਿਆਰਥੀ ਜ਼ਖਮੀ ਹੋ ਗਏ।ਇਨ੍ਹਾਂ ਦੀਆਂ ਫੋਟੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਵਿਦਿਆਰਥੀ ਗੁੱਟ ਸ਼ਾਂਤੀਪੂਰਣ ਤਰੀਕੇ ਨਾਲ ਵਿਰੋਧ ਕਰ ਰਹੇ ਹਨ। ਸਥਿਤੀ ਹੁਣ ਸ਼ਾਂਤੀਪੂਰਣ ਹੈ ਅਤੇ ਸ਼ਿਕਾਇਤ ਮਿਲਣ ਉਤੇ ਉਚਿਤ ਕਾਰਵਾਈ ਕੀਤੀ ਜਾਵੇਗੀ।