The Khalas Tv Blog Punjab ਜਤਿੰਦਰ ਔਲਖ ਬਣੇ ਪੰਜਾਬ ਦੇ ਨਵੇਂ ਇੰਟੈਲੀਜੈਂਸ ਮੁਖੀ
Punjab

ਜਤਿੰਦਰ ਔਲਖ ਬਣੇ ਪੰਜਾਬ ਦੇ ਨਵੇਂ ਇੰਟੈਲੀਜੈਂਸ ਮੁਖੀ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਆਈਜੀ ਜਤਿੰਦਰ ਔਲਖ ਨੂੰ ਸੂਬੇ ਦਾ ਨਵਾਂ ਇੰਟੈਲੀਜੈਂਸ ਮੁਖੀ ਲਾਇਆ ਹੈ। ਸੂਬਾ ਸਰਕਾਰ ਨੇ ਡੀਜੀਪੀ ਪ੍ਰਬੋਧ ਕੁਮਾਰ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਆਈਜੀ ਜਤਿੰਦਰ ਔਲਖ ਨੂੰ ਲਾਇਆ ਹੈ। ਆਈਜੀ ਔਲਖ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਦੇ ਇੰਚਾਰਜ ਖੁਫ਼ੀਆ ਵਿੰਗ ਦੇ ਮੁਖੀ ਹੋਣਗੇ। ਸਰਕਾਰ ਨੇ ਦੂਜੇ ਡੀਜੀਪੀਜ਼ ਲਈ ਵੀ ਨਵੇਂ ਤਾਇਨਾਤੀ ਆਦੇਸ਼ ਜਾਰੀ ਕੀਤੇ ਹਨ, ਜੋ ਆਪਣੀ ਸੀਨੀਆਰਤਾ ਕਾਰਨ ਕਾਰਜਕਾਰੀ ਡੀਜੀਪੀ ਵਜੋਂ ਤਾਇਨਾਤ ਨਹੀਂ ਹੋ ਸਕਦੇ ਸਨ।

ਡੀਜੀਪੀ ਸੰਜੀਵ ਕਾਲੜਾ, ਮੈਨੇਜਿੰਗ ਡਾਇਰੈਕਟਰ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਡੀਜੀਪੀ, ਹੋਮ ਗਾਰਡਜ਼ ਵਜੋਂ ਤਾਇਨਾਤ ਕੀਤਾ ਗਿਆ ਹੈ। ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਡੀਜੀਪੀ ਜੇਲ੍ਹਾਂ ਤੋਂ ਇਲਾਵਾ ਐਸਟੀਐਫ ਦੇ ਮੁਖੀ ਹਨ। ਡੀਜੀਪੀ ਕੁਲਦੀਪ ਸਿੰਘ ਇੰਟਰਨਲ ਵਿਜੀਲੈਂਸ ਦੇ ਮੁਖੀ ਹਨ। ਡਾ: ਸ਼ਰਦ ਸਤਿਆ ਚੌਹਾਨ ਡੀਜੀਪੀ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਅਤੇ ਸੁਧਾਂਸ਼ੂ ਐਸ ਸ਼੍ਰੀਵਾਸਤਵ ਏਡੀਜੀਪੀ, ਸੁਰੱਖਿਆ ਹਨ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ  ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਬਦਲਣ ਤੋਂ ਬਾਅਦ ਮੁੱਖ ਸਕੱਤਰ ਦਾ ਤਬਾਦਲਾ ਵੀ ਕਰ ਦਿੱਤਾ ਹੈ।  ਅਨਿਰੁਧ ਤਿਵਾੜੀ ਦੀ ਥਾਂ ਵਿਜੇ ਕੁਮਾਰ ਜੰਜੂਆ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।

Exit mobile version