ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਜਰੀਵਾਲ ਨੂੰ ਘੇਰਿਆ
‘ਦ ਖ਼ਾਲਸ ਬਿਊਰੋ :- 20 ਜੁਲਾਈ ਨੂੰ SGPC, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਵੱਲੋਂ ਸਾਂਝੇ ਤੌਰ ‘ਤੇ ਜੰਤਰ ਮੰਤਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰਦਰ ਸ਼ਨ ਕੀਤਾ ਗਿਆ ਸੀ। ਇਸ ਦੌਰਾਨ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਪੀਲ ਕੀਤੀ ਗਈ। ਪ੍ਰਦਰ ਸ਼ਨ ਤੋਂ ਬਾਅਦ ਸਾਂਝੇ ਤੌਰ ‘ਤੇ SGPC ਅਤੇ ਸ਼੍ਰੋਮਣੀ ਅਕਾਲੀ ਦਿੱਲੀ ਦਾ ਇੱਕ ਵਫਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਿਆ। ਇਸ ਦੇ ਲਈ ਵਫਦ ਨੇ ਬਕਾਇਦਾ ਸਮਾਂ ਮੰਗਿਆ ਸੀ ਪਰ ਨਾ ਮੁੱਖ ਮੰਤਰੀ ਕੇਜਰੀਵਾਲ ਆਪ ਮਿਲੇ ਨਾ ਹੀ ਮੰਗ ਪੱਤਰ ਦੇਣ ਲਈ ਕਿਸੇ ਅਫ਼ਸਰ ਨੂੰ ਭੇਜਿਆ। ਤੇਜ਼ ਮੀਂਹ ਵਿੱਚ ਵਫਦ ਦੇ ਮੈਂਬਰ ਬਾਹਰ ਖੜੇ ਰਹੇ। ਦਿੱਲੀ ਦੇ ਮੁੱਖ ਮੰਤਰੀ ਦੇ ਇਸੇ ਵਤੀਰੇ ‘ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਕਾਫੀ ਨਰਾਜ਼ ਨਜ਼ਰ ਆਏ ਅਤੇ ਉਹ ਕੇਜਰੀਵਾਲ ‘ਤੇ ਜਮ ਕੇ ਭ ੜਕੇ।
‘ਲਾਲੇ ਦੀ ਲੇਲੜੀਆਂ ਨਾ ਕੱਢੋ’
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਕ ਸਮਾਗਮ ਵਿੱਚ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੰਦੀ ਸਿੰਘਾਂ ਦੀ ਰਿਹਾਈ ‘ਤੇ ਕੇਜਰੀਵਾਲ ਦੇ ਵਤੀਰੇ ਨੂੰ ਲੈ ਕੇ ਕਾਫੀ ਗੁੱ ਸੇ ਵਿੱਚ ਸਨ। ਉਨ੍ਹਾਂ ਨੇ ਕੇਜਰੀਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ। ਜਥੇਦਾਰ ਨੇ ਕਿਹਾ ਕਿ ਮੀਂਹ ਵਿੱਚ ਸਿੱਖ ਜਥੇਬੰਦੀਆਂ ਬਾਹਰ ਖੜੀਆਂ ਰਹੀਆਂ ਪਰ ਦਿੱਲੀ ਦੇ ਮੁੱਖ ਮੰਤਰੀ ਬਾਹਰ ਨਹੀਂ ਨਿਕਲੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਸ ਦੀ ਦਹਾੜ ਨਾਲ ਦਿੱਲੀ ਦਾ ਤਖ਼ਤ ਹਿੱਲ ਜਾਂਦਾ ਸੀ, ਨੂੰ ਅੱਜ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਇੱਕ ਲਾਲਾ ਬਾਹਰ ਆ ਕੇ ਨਹੀਂ ਮਿਲਦਾ ਹੈ। ਇਹ ਸਾਡੀ ਕਮਜ਼ੋਰੀ ਨਹੀਂ ਹੈ ਤਾਂ ਕੀ ਹੈ। ਮੈਂ ਪ੍ਰਧਾਨ ਸਾਹਿਬ ਨੂੰ ਕਹਿਣਾ ਚਾਵਾਂਗਾ ਕਿ ਕੋਈ ਜ਼ਰੂਰਤ ਨਹੀਂ ਹੈ ਲੇਲੜੀਆਂ ਕੱਢਣ ਦੀ, ਅਸੀਂ ਉਸ ਵੇਲੇ ਲੇਲੜੀਆਂ ਨਹੀਂ ਕੱਢੀਆਂ, ਜਦੋਂ ਸਾਡਾ ਬੰਦ-ਬੰਦ ਕੱਟਿਆ ਜਾ ਰਿਹਾ ਸੀ। ਇਸ ਹਕੂਮਤ ਦੇ ਮੂੰਹ ‘ਤੇ ਅੱਜ ਦਾ ਇਤਿਹਾਸ ਥੁੱਕੇਗਾ ਕਿ ਕਿਵੇਂ ਉਸ ਹਕੂਮਤ ਨੇ ਉਮਰਾਂ ਗਵਾ ਕੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੰਘਾਂ ਨੂੰ ਜੇਲ੍ਹਾਂ ਵਿੱਚ ਬਿਠਾ ਕੇ ਰੱਖਿਆ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ। ਕੇਜਰੀਵਾਲ ਖਿਲਾਫ਼ ਸਖ਼ਤ ਟਿੱਪਣੀ ਕਰਨ ਤੋਂ ਬਾਅਦ ਜਥੇਦਾਰ ਵੱਲੋਂ SGPC ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇਜ਼ ਕਰਨ ਦੇ ਲਈ ਕੁਝ ਨਿਰਦੇਸ਼ ਵੀ ਦਿੱਤੇ ਹਨ।
ਬੰਦੀ ਸਿੰਘਾਂ ਦਾ ਰਿਹਾਈ ਲਈ ਨਿਰਦੇਸ਼
- SGPC ਗੁਰੂ ਘਰਾਂ ਦੇ ਦਰਵਾਜ਼ਿਆਂ ‘ਤੇ ਬੰਦੀ ਸਿੰਘਾਂ ਦੀਆਂ ਤਸਵੀਰਾਂ ਲਾਉਣ।
- ਫਲੈਕਸ ਬੋਰਡ ਲਗਾਏ ਜਾਣ ਅਤੇ ਉਸ ‘ਤੇ ਲਿਖਿਆ ਜਾਵੇ ਕਿ ਕਿਸ ਬੰਦੀ ਸਿੰਘ ਨੂੰ ਕਿੰਨਾਂ ਸਮਾਂ ਜੇਲ੍ਹ ਵਿੱਚ ਹੋਇਆ ਹੈ।
- ਫਲੈਕਸ ਬੋਰਡ ‘ਤੇ ਇਹ ਵੀ ਲਿਖਿਆ ਜਾਵੇ ਕਿ ਕਿਹੜੀ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ।
- ਜੋੜ ਮੇਲਿਆਂ ਵਿੱਚ ਬੱਚਿਆਂ ਦੇ ਹੱਥਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਤਖ਼ਤੀਆਂ ਫੜਾਈਆਂ ਜਾਣ।
- ਦਿੱਲੀ ਦੀਆਂ ਸੜਕਾਂ ‘ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਖ਼ਤੀ ਫੜਕੇ ਪ੍ਰਦ ਰਸ਼ਨ ਕੀਤਾ ਜਾਵੇ।