ਬਿਊਰੋ ਰਿਪੋਰਟ : ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨ ਹਰਪ੍ਰੀਤ ਸਿੰਘ ਆਪਣੇ ਤਲਖ ਅਤੇ ਬੇਬਾਕ ਬੋਲਾਂ ਨਾਲ ਜਾਣੇ ਜਾਂਦੇ ਹਨ । ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲੇ ਦੌਰਾਨ ਉਨ੍ਹਾਂ ਨੇ ਬਹੁਤ ਹੀ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਭਾਰਤ ਦੀ ਪਾਰਲੀਮੈਂਟ ਦੇ ਟੁਕੜੇ-ਟੁਕੜੇ ਕਰਨ ਦੀ ਗੱਲ ਆਖ ਦਿੱਤੀ । ਜਥੇਦਾਰ ਦੇ ਇਸ ਬਿਆਨ ਤੋਂ ਬਾਅਦ ਮਾਹੌਲ ਗਰਮਾ ਗਿਆ । ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈਕੇ ਜਥੇਦਾਰ ਸਾਹਿਬ ਕੇਂਦਰ ‘ਤੇ ਨਿਸ਼ਾਨਾ ਲਗਾ ਰਹੇ ਸਨ । ਉਨ੍ਹਾਂ ਕਿਹਾ ਨੂੰ SGPC ਦੇ ਸਾਜਿਸ਼ ਤਹਿਤ ਟੁਕੜੇ ਕੀਤੇ ਗਏ ਹਨ । ਉਨ੍ਹਾਂ ਨੂੰ ਖਾਲਸੇ ਦੀ ਬਦਦੁਆ ਮਿਲੇਗੀ । ਉਨ੍ਹਾਂ ਕਿਹਾ ਜਿਸ ਤਰ੍ਹਾਂ ਐੱਸਜੀਪੀਸੀ ਦੇ ਦੋ ਟੁਕੜੇ ਕੀਤੇ ਗਏ ਹਨ । ਉਸੇ ਤਰ੍ਹਾਂ ਅਕਾਲ ਪੁਰਖ ਵੀ ਪਾਰਲੀਮੈਂਟ ਦੇ ਕਈ ਟੁਕੜੇ ਕਰੇਗਾ। ਉਨ੍ਹਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਮੇਟੀ ਦਾ ਪ੍ਰਬੰਧ ਸਿੱਖਾਂ ਕੋਲ ਨਹੀਂ ਬਲਕਿ ਹਰਿਆਣਾ ਦੀ ਖੱਟਰ ਸਰਕਾਰ ਚੱਲਾ ਰਹੀ ਹੈ । ਸਿੱਖਾਂ ਨੂੰ ਕਮਜ਼ੋਰ ਕਰਨ ਲਈ ਗੁਰੂਘਰਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਮੁਲਕ ਆਜ਼ਾਦ ਹੋ ਗਿਆ ਹੈ ਪਰ ਸਿੱਖ ਹੁਣ ਵੀ ਆਜ਼ਾਦ ਨਹੀਂ ਹੋਏ ਹਨ । ਸੋਸ਼ਲ ਮੀਡੀਆ ‘ਤੇ SGPC ਦੇ ਖਿਲਾਫ਼ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸਭ ਤੋਂ ਵੱਡੀ ਸਪੋਰਟ ਲੰਗਰਾਂ ਨੇ ਕੀਤੀ ਸੀ। ਹਕੂਮਤ ਉਸੇ ਵੇਲੇ ਤੋਂ ਸੋਚ ਰਹੀ ਸੀ ਕਿ ਜੇ ਸਿੱਖਾਂ ਨੂੰ ਕਮਜ਼ੋਰ ਕਰਨਾ ਹੈ ਤਾਂ ਇਨ੍ਹਾਂ ਦੇ ਗੁਰਦੁਆਰੇ ਆਪਣੇ ਕਬਜ਼ੇ ਵਿੱਚ ਲੈ ਲਵੋ। ਸ਼੍ਰੋਮਣੀ ਕਮੇਟੀ ਸਾਡੀ ਸ਼ਕਤੀ ਦਾ ਸ੍ਰੋਤ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਅਕਾਲੀ ਦਲ ਨੂੰ ਵੀ ਵੱਡੀ ਨਸੀਹਤ
ਅਕਾਲੀ ਦਲ ਨੂੰ ਨਸੀਹਤ
ਹੋਲਾ ਮਹੱਲਾ ਦੇ ਸਮਾਗਮ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਨੂੰ ਵੱਡੀ ਨਸੀਹਤ ਦਿੱਤੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਸੀ। ਹੁਣ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਤੇ ਕਿਸਾਨਾਂ ਦੀ ਗੱਲ ਅਕਾਲੀ ਦਲ ਨਹੀਂ ਕਰੇਗਾ, ਉਦੋਂ ਤੱਕ ਅਕਾਲੀ ਦਲ ਦਾ ਉਭਾਰ ਨਹੀਂ ਹੋਵੇਗਾ। ਜਥੇਦਾਰ ਸਾਹਿਬ ਨੇ ਕਿਹਾ ਸੁਪਰੀਮ ਕੋਰਟ ਦਾ ਕੋਈ ਇੱਕ ਫੈਸਲਾ ਸਿੱਖਾਂ ਦੇ ਹੱਕ ਵਿੱਚ ਨਹੀਂ ਆਇਆ। ਏਜੰਸੀਆਂ ਨੇ ਭੰਡ ਪ੍ਰਚਾਰ ਕਰਨ ਲਈ ਫੇਕ ਆਈਡੀਜ਼ ਬਣਾਈਆਂ ਹਨ। ਜਥੇਦਾਰ ਨੇ ਸੱਦਾ ਦਿੱਤਾ ਕਿ ਆਓ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋਈਏ ਤਾਂ ਹੀ ਸਾਡੇ ਖਿਲਾਫ ਜੋ ਨਰੇਟਿਵ ਸਿਰਜਿਆ ਜਾ ਰਿਹਾ ਹੈ, ਉਸ ਤੋਂ ਬਚ ਸਕਦੇ ਹਾਂ।
ਹੁੱਲੜਬਾਜੀ ਕਰਨ ਵਾਲਿਆਂ ਨੂੰ ਲਤਾੜ
ਜਥੇਦਾਰ ਸਾਹਿਬ ਨੇ ਕਿਹਾ ਦੋ ਘਟਨਾਵਾਂ ਨੇ ਮਨ ਨੂੰ ਬਹੁਤ ਦੁਖੀ ਕੀਤਾ ਹੈ। ਇੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਆਏ ਨਿੰਹਗ ਸਿੰਘ ਦਾ ਕਤਲ ਤੇ ਦੂਜੀ ਮਨੀਕਰਨ ਵਿਖੇ ਵਾਪਰੇ ਦੁਖਾਂਤ ਦੀ ਘਟਨਾ। ਜਥੇਦਾਰ ਨੇ ਕਿਹਾ ਕਿ ਅੱਜ ਹੁੱਲੜਬਾਜ਼ ਉਤਸ਼ਾਹਿਤ ਹੋ ਰਹੇ ਹਨ। ਸਾਨੂੰ ਤੇ ਸਾਡੇ ਨੌਜਵਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਅੱਜ ਸਾਡੇ ਪੰਥ ਦੀ ਸਥਿਤੀ ਕੀ ਹੋਈ ਪਈ ਹੈ। ਜੇ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਹਨ ਤਾਂ ਇਹ ਅਨੁਸ਼ਾਸਨ ਤੋਂ ਦੂਰ ਜਾਣ ਕਰਕੇ ਹੋਇਆ ਹੈ।