The Khalas Tv Blog India ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਫਰੋਲੇ ਸਿੱਖ ਕੌਮ ਦੇ ਅਹਿਮ ਮੁੱਦੇ
India Punjab

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਫਰੋਲੇ ਸਿੱਖ ਕੌਮ ਦੇ ਅਹਿਮ ਮੁੱਦੇ

‘ਦ ਖ਼ਾਲਸ ਬਿਊਰੋ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 1947 ਤੋਂ ਸਿੱਖਾਂ ਨੂੰ ਭਾਰਤ ਵਿੱਚ ਨੈਸ਼ਨਲ ਮਿਨਿਓਰਿਟੀ ਦਾ ਦਰਜਾ ਮਿਲਿਆ ਹੋਇਆ ਹੈ, ਜਿਸਨੂੰ ਕਿਤੇ ਨਾ ਕਿਤੇ ਭਾਰਤ ਸਰਕਾਰ ਵੱਲੋਂ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਭਾਰਤ ਵਿੱਚ ਮਿਨਿਓਰਿਟੀ ਹਨ, ਇਸ ਲਈ ਸਿੱਖਾਂ ਦਾ ਭਾਰਤ ਵਿੱਚ ਮਿਨਿਓਰਿਟੀ ਸਟੇਟਸ ਬਰਕਰਾਰ ਰਹਿਣਾ ਚਾਹੀਦਾ ਹੈ।

ਜਥੇਦਾਰ ਨੇ ਕਿਹਾ ਕਿ ਰਾਜਸਥਾਨ ਦੇ ਗੰਗਾਨਗਰ ਵਿੱਚ ਇੱਕ ਪਾਖੰਡੀ ਸਾਧ ਦੇ ਚੇਲਿਆਂ ਵੱਲੋਂ ਕੋਰਟ ਵਿੱਚ ਝੂਠੀਆਂ ਐਪਲੀਕੇਸ਼ਨਾਂ ਦੇ ਕੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਅਦਾਲਤ ਤੋਂ ਆਦੇਸ਼ ਜਾਰੀ ਕਰਵਾ ਦਿੱਤਾ ਜਾਂਦਾ ਹੈ, ਕਦੇ ਤਖ਼ਤ ਸਾਹਿਬਾਨਾਂ ਉੱਤੇ ਪਰਚੇ ਦਰਜ ਕਰਵਾਉਣ ਦਾ ਆਦੇਸ਼ ਜਾਰੀ ਕਰਵਾ ਦਿੱਤਾ ਜਾਂਦਾ ਹੈ। ਹੁਣ ਉੱਥੇ ਇੱਕ ਘਟੀਆ ਕੰਮ ਹੋਇਆ ਹੈ ਕਿ ਨਗਰ ਕੀਰਤਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਦੀ ਤਸਵੀਰ ਨੂੰ ਲਗਾਉਣ ਦੇ ਖਿਲਾਫ ਕੇਸ ਦਰਜ ਹੋਇਆ ਹੈ।

ਸੰਤ ਭਿੰਡਰਾਂਵਾਲਾ ਜੀ ਖਿਲਾਫ਼ ਪੂਰੇ ਭਾਰਤ ਵਿੱਚ ਕਿਤੇ ਵੀ ਐੱਫਆਈਆਰ ਦਰਜ ਨਹੀਂ ਹੈ ਤਾਂ ਫੇਰ ਉਨ੍ਹਾਂ ਦੀ ਤਸਵੀਰ ਲਾਉਣ ਦੇ ਦੋਸ਼ ਵਿੱਚ ਹੀ ਮੁਕੱਦਮਾ ਦਰਜ ਕਰਵਾਉਣਾ ਬਹੁਤ ਮੰਦਭਾਗਾ ਹੈ। ਇਸ ਲਈ ਇਸ ਪਾਖੰਡੀ ਸਾਧ ਨੂੰ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ। ਪੂਰੀ ਕੌਮ, ਦੁਨੀਆ ਭਰ ਦੇ ਸਿੱਖ ਜਿਨ੍ਹਾਂ ਨੌਜਵਾਨਾਂ ਉੱਤੇ ਮੁਕੱਦਮਾ ਦਰਜ ਹੋਇਆ ਹੈ, ਉਨ੍ਹਾਂ ਦੇ ਨਾਲ ਖੜਾ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਟਿਆਲਾ ਦੀ ਇੱਕ ਜੇ ਲ੍ਹ ਵਿੱਚ ਤ ਲਾਸ਼ੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਗੁਰਬਾਣੀ ਦੇ ਗੁਟਕੇ ਦੀ ਬੇਅ ਦਬੀ ਕਰਨ ਦਾ ਯਤਨ ਕੀਤਾ ਹੈ। ਅਸੀਂ ਪੰਜਾਬ ਸਰਕਾਰ ਨੂੰ ਇਸ ਘਟਨਾ ਦੀ ਜਾਂਚ ਕਰਵਾਉਣ ਦੀ ਬੇਨਤੀ ਕਰਾਂਗੇ ਅਤੇ ਦੋ ਸ਼ੀ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

Exit mobile version