‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤ ਸੁਰੱਖਿਆ ਘੇਰੇ ਹੇਠ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਦੀ 38ਵੀਂ ਬਰਸੀ ਦੇ ਸਮਾਗਮ ਸ਼ਾਂਤੀਪੂਰਨ ਸੰਪਨ ਹੋ ਗਏ ਹਨ। ਚਾਰ ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ ਹਨ ਅਤੇ ਸ਼ਹੀ ਦ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਰਦਾਸ ਕੀਤੀ ਗਈ। ਅਰਦਾਸ ਵਿੱਚ ਸਰਕਾਰ ਦੇ ਜਬਰ ਨੂੰ ਵਖਿਆਨ ਕਰਦਿਆਂ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ। ਇਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦਾ ਪਾਵਨ ਹੁਕਮਨਾਮਾ ਲਿਆ ਗਿਆ।
ਅਰਦਾਤ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਤਕਰੀਰ ਕਰਦਿਆਂ ਸਿੱਖਾਂ ਦੇ ਬਾਦਸ਼ਾਹਤ ਦੇ ਸੰਕਲਪ ਦੀ ਗੱਲ ਕੀਤੀ। ਜਥੇਦਾਰ ਨੇ ਪੰਜਾਬ ਦੇ ਪਿੰਡਾਂ ਵਿੱਚ ਇਸਾਈਅਤ ਦੇ ਵੱਧ ਰਹੇ ਪ੍ਰਚਾਰ ਉੱਤੇ ਚਿੰਤਾ ਪ੍ਰਗਟ ਕਰਦਿਆਂ ਸਾਰੇ ਸੰਤਾਂ ਮਹਾਂ-ਪੁਰਸ਼ਾਂ ਨੂੰ ਏਸੀ ਕਮਰਿਆਂ ਵਿੱਚੋਂ ਨਿਕਲ ਕੇ ਪਿੰਡ ਪੱਧਰ ਉੱਤੇ ਪ੍ਰਚਾਰ ਦਾ ਕਾਰਜ ਸਾਂਭਣ ਲਈ ਹਲੂਣਾ ਮਾ ਰਿਆ ਕਿਉਂਕਿ ਧਾਰਮਿਕ, ਸਮਾਜਿਕ ਤੇ ਆਰਥਿਕ ਤੌਰ ਉੱਤੇ ਮਜ਼ਬੂਤ ਹੋਏ ਬਿਨਾਂ ਸਿਆਸੀ ਕਾਮਯਾਬੀ ਹਾਸਿਲ ਨਹੀਂ ਹੋ ਸਕਦੀ। ਜਥੇਦਾਰ ਨੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਗੁਰੂ ਕੀ ਨਗਰੀ ਵਿੱਚ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਉੱਤੇ ਵੀ ਸਰਕਾਰ ਨੂੰ ਜਵਾਬ ਦਿੱਤਾ। ਸਭ ਤੋਂ ਅਹਿਮ ਇਸ ਵਾਰ ਜਥੇਦਾਰ ਨੇ ਫੇਰ ਹਥਿਆਰਾਂ ਦੀ ਸਿਖਲਾਈ ਦਾ ਸੱਦਾ ਦੇ ਕੇ ਪੰਜਾਬ ਦੀ ਫਿਜ਼ਾ ਵਿੱਚ ਚਰਚਾ ਛੇੜ ਦਿੱਤੀ ਹੈ। ਜਥੇਦਾਰ ਨੇ ਸੁਨੇਹੇ ਦੇ ਨਾਲ ਐਲਾਨ ਵੀ ਕੀਤਾ ਕਿ ਰਵਾਇਤੀ ਸਸ਼ ਤਰ ਵਿੱਦਿਆ ਦੇ ਨਾਲ ਅੱਜ ਨੌਜਵਾਨਾਂ ਨੂੰ ਆਧੁਨਿਕ ਹਥਿ ਆਰਾਂ ਦੀ ਸਿਖਲਾਈ ਦੀ ਵੀ ਲੋੜ ਹੈ। ਇਸ ਕਰਕੇ ਸਿੱਖ ਜਥੇਬੰਦੀਆਂ ਤੇ ਸੰਤਾਂ ਮਹਾਂ ਪੁਰਸ਼ਾਂ ਵੱਲੋਂ ਗੁਰੂ ਘਰਾਂ ਵਿੱਚ ਸ਼ੂਟਿੰਗ ਰੇਜਾਂ ਸਥਾਪਿਤ ਕਰਕੇ ਨੌਜਵਾਨਾਂ ਨੂੰ ਸਿਖਾਲਾਈ ਦਿੱਤੀ ਜਾਵੇ। ਅਖੀਰ ਵਿੱਚ ਜਥੇਦਾਰ ਨੇ ਸਾਰੇ ਸਿੱਖਾਂ ਨੂੰ ਧਾਰਮਿਕ ਤੇ ਸਿਆਸੀ ਤੌਰ ਉੱਤੇ ਇਕਜੁਟ ਹੋਣ ਦੀ ਅਪੀਲ ਕੀਤੀ ਹੈ।
ਘੱਲਘਾਰੇ ਮੌਕੇ ਜਥੇਦਾਰ ਵੱਲੋਂ ਦਿੱਤਾ ਭਾਸ਼ਣ ਇੱਕ ਵਾਰ ਫੇਰ ਤੋਂ ਚਿੱਤਿਆ ਜਾਣ ਲੱਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ 84 ਵਿੱਚ ਸ਼ ਹੀਦ ਹੋਣ ਵਾਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਪੁੱਤਰ ਭਾਈ ਈਸ਼ਰ ਸਿੰਘ ਸਮੇਤ ਸ਼ ਹੀਦ ਸਿੰਘ ਸਿੰਘਣੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਸਿੱਖ ਲੀਡਰ ਵੀ ਪਹੁੰਚੇ ਹੋਏ ਸਨ। ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਵੱਖਰਾ ਸੰਦੇਸ਼ ਪੜਿਆ ਗਿਆ। ਖਾਸ ਗੱਲ ਦੇਖਣ ਨੂੰ ਮਿਲੀ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਸਾਰੀ ਥਾਂ ਸਿਵਲ ਵਰਦੀ ਵਿੱਚ ਤਾਇਨਾਤ ਪੁਲਿਸ ਅਤੇ ਕਾਲੀਆਂ ਦਸਤਾਰਾਂ ਵਿੱਚ ਤਾਇਨਾਤ ਐੱਸਜੀਪੀਸੀ ਦੀ ਟਾਸਕ ਫੋਰਸ ਨੇ ਘੇਰੀ ਹੋਈ ਸੀ ਜਦਕਿ ਸੰਗਤ ਬਾਊਂਡਰੀ ਦੇ ਨਾਲ ਜਾਂ ਦੂਰ-ਦੂਰ ਤੱਕ ਖੜ ਕੇ ਸਮਾਗਮ ਵਿੱਚ ਸ਼ਾਮਿਲ ਹੋਈ।