Punjab

“ਜਥੇਦਾਰ ਨੂੰ ਚਿੰਤਾ ਗੁਰਧਾਮਾਂ ਦੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪਾਰਟੀ ਦੀ”

ਦ ਖ਼ਾਲਸ ਬਿਊਰੋ : ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ‘ਤੇ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੂੰ ਗੱਲ ਨਹੀਂ ਸੀ ਕਹਿਣੀ ਚਾਹੀਦੀ ਸੀ ਕਿ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ਵਿੱਚੋਂ ਹਾਰਨਾ  ਸਿੱਖਾਂ ਲਈ ਬਹੁਤ ਜਿਆਦਾ ਘਾਤਕ ਹੈ। ਉਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਕੁਝ ਫੈਸਲੇ ਗਲਤ ਵੀ ਸਨ ਜਿਵੇਂ ਕਿ ਡੇਰਾ ਸਾਧ ਰਾਮ ਰਹੀਮ ਨੂੰ ਮਾਫੀ ਦੇਣਾ ਅਤੇ ਸ਼੍ਰੀ ਗੁਰੂ ਗ੍ਰੰਤ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲਿਆਂ ਨੂੰ ਇੰਨਸਾਫ ਨਾ ਦੇਣਾ ਜਿਸ ਕਾਰਨ ਲੋਕਾਂ ਦੇ ਦਿਲ ਵਿੱਚ ਅਕਾਲੀ ਦੇ ਵਿਰੁੱਧ ਭਾਰੀ ਰੋਸ ਸੀ। ਉਨ੍ਹਾਂ ਨੇ ਕਿਹਾ ਕਿ ਇਹੋ ਕਾਰਨ ਸੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਵਿੱਚ ਹਰਾਇਆ ਹੈ।

ਗੁਰਦੇਵ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੇ ਉਨ੍ਹਾਂ ਪੰਥ ਵਿਰੋਧੀ ਪਾਰਟੀਆਂ ਨਾਲ ਗਠਜੋੜ ਕੀਤਾ ਜੋ ਹਮੇਸ਼ਾ ਹੀ ਸਿੱਖ ਵਿਰੋਧੀ ਰਹੀਆਂ ਹਨ ਅਤੇ ਜਿਨ੍ਹਾਂ ਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪਿਆ ਹੈ। ਉਨ੍ਹਾਂ ਨੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹੋ ਜਿਹੀ ਬਿਆਨਬਾਜੀ ਨਾ ਕਰਨ ਜਿਸ ਨਾਲ ਕੌਮ ਵਿੱਚ ਰੋਸ ਪੈਦਾ ਹੋ ਜਾਵੇ।

ਉਨਾਂ ਨੇ ਇੱਕ ਵੀਡੀਊ ਜਾਰੀ ਕਰਜਿਆਂ ਕਿਹਾ ਕਿ ਜੇਕਰ ਅਕਾਲੀ ਦਲ ਲੋਕਾਂ ਦੀ ਨਜਰ ਵਿੱਚ ਉਪਰ ਉਠਣਾ ਚਾਹੁੰਦਾ ਹੈ ਤਾਂ ਅਕਾਲੀ ਦਲ ਨੂੰ ਕੌਮ ਦੇ ਹਿੱਤਾਂ ਲਈ ਸੋਚਣਾ ਪਵੇਗਾ ਨਾਂ ਸਿਆਸੀ ਲਾਹੇ ਲਈ। ਰਾਗੀ ਭਾਈ ਗੁਰਦੇਵ ਸਿੰਘ  ਕਿਹਾ ਕਿ ਜੇਕਰ ਜਥੇਦਾਰ ਦੀ ਚਿੰਤਾ ਰਾਜਤੱਤ ਦੇ ਲਈ ਹੈ ਤਾਂ ਉਹ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੀ ਚਿੰਤਾ ਗੁਰਧਾਮਾਂ ਦੀ ਸੇਵਾ ਲਈ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਪਾਰਟੀ ਲਈ। ਉਨਾਂ ਨੇ ਇਹ ਵੀ ਕਿਹਾ ਕਿ ਉਹ ਗੁਰਦੁਆਰਾ ਸ਼੍ਰੀ ਅਕਾਲ ਸਾਹਿਬ ਦੇ ਜਥੇਦਾਰ ਹਨ ਨਾ ਕਿ ਕਿਸੇ ਸਿਆਸੀ ਪਾਰਟੀ ਦੇ ।