‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿਰਸਾ ਬਹੁਤ ਗੈਰ-ਜ਼ਿੰਮੇਵਾਰ ਅਤੇ ਪੇਸ਼ੇਵਾਰ ਦਲਾਲ ਸਾਬਿਤ ਹੋਇਆ ਹੈ। ਸਿਰਸਾ ਨੇ ਅੱਜ ਵੀ ਬਹੁਤ ਵੱਡਾ ਝੂਠ ਬੋਲਿਆ ਹੈ ਕਿ ਉਸਨੂੰ ਪਤਾ ਨਹੀਂ ਸੀ ਕਿ ਇਹ ਪੈਸੇ ਅਮਿਤਾਭ ਬੱਚਨ ਦੇ ਹਨ। ਸਿਰਸਾ ਝੂਠਿਆਂ ਦੀ ਮੰਡੀ ਦਾ ਸਰਦਾਰ ਹੈ। ਇਸਨੂੰ ਅਮਿਤਾਭ ਬੱਚਨ ਵੱਲੋਂ 10 ਕਰੋੜ ਰੁਪਏ ਆਉਣ ਪਰ ਉਹ ਹੁਣ ਇਹ ਕਹੇ ਕਿ ਉਸਨੂੰ ਪੈਸਿਆਂ ਬਾਰੇ ਪਤਾ ਨਹੀਂ ਹੈ, ਤਾਂ ਇਹ ਬਹੁਤ ਵੱਡਾ ਝੂਠ ਹੈ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਅਮਿਤਾਬ ਬੱਚਨ ਵੱਲੋਂ ਲਏ ਗਏ 2 ਕਰੋੜ ਪੈਸਿਆਂ ਨੂੰ ਲੈ ਕੇ ਛਿੜੇ ਵਿਵਾਦ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਿਤਾਬ ਬੱਚਨ ਵੱਲੋਂ 2 ਕਰੋੜ ਰੁਪਏ ਲਏ ਜਾਣ ‘ਤੇ ਵਿਰੋਧੀਆਂ ਵੱਲੋਂ ਮੇਰੇ ਖਿਲਾਫ ਇਸ ਤਰ੍ਹਾਂ ਦੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਉਹ ਪੈਸਾ ਮੈਂ ਅਮਿਤਾਬ ਬੱਚਨ ਤੋਂ ਮੰਗਣ ਗਿਆ ਸੀ ਜਾਂ ਮੈਂ ਇਹ ਕੋਈ ਪਾਪ ਕੀਤਾ’।

ਸਿਰਸਾ ਨੇ ਕਿਹਾ ਕਿ ‘3 ਮਈ ਨੂੰ ਮੇਰੇ ਅਕਾਊਂਟ ਵਿੱਚ 2 ਕਰੋੜ ਰੁਪਏ ਆਏ। ਮੈਂ ਉਸਦੇ ਸਕਰੀਨਸ਼ਾਟ ਵੀ ਲਏ ਹਨ। ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਪੈਸੇ ਕਿੱਥੋ ਆਏ ਹਨ। ਮੈਂ ਇਸਦੀ ਪੜਤਾਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਉਹ ਪੈਸੇ ਮੈਨੂੰ ਅਮਿਤਾਬ ਬੱਚਨ ਨੇ ਭੇਜੇ ਹਨ। ਮੇਰੀ ਤਾਂ ਉਸ ਨਾਲ ਕਦੇ ਗੱਲ ਵੀ ਨਹੀਂ ਹੋਈ। 10 ਮਈ ਨੂੰ ਅਮਿਤਾਬ ਬੱਚਨ ਦਾ ਸਟਾਫ ਮੇਰੀ ਉਨ੍ਹਾਂ ਨਾਲ ਗੱਲ ਕਰਵਾਉਂਦਾ ਹੈ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਉਹ ਸਿੱਖਾਂ ਦੀ ਸੇਵਾ ਨੂੰ ਸਲਾਮ ਕਰਦਾ ਹਾਂ ਅਤੇ ਉਸਨੇ ਅੰਗਰੇਜ਼ੀ ਵਿੱਚ ਕਿਹਾ ਸੀ ਕਿ ‘Sikhs are true legends’. ਇਨ੍ਹਾਂ ਸ਼ਬਦਾਂ ਨੂੰ ਮੈਂ ਉਸੇ ਤਰ੍ਹਾਂ ਹੀ ਆਪਣੇ ਸੋਸ਼ਲ ਅਕਾਊਂਟ ਉੱਤੇ ਪਾ ਦਿੱਤਾ ਸੀ’।

Leave a Reply

Your email address will not be published. Required fields are marked *