Punjab

‘ਦਿੱਲੀ ਕਮੇਟੀ ਨੇ ’84 ਕੇਸਾਂ ਦੀ ਜ਼ਿੰਮੇਵਾਰੀ ਸੌਂਪੀ ਗੁਨਾਹਗਾਰਾਂ ਦੇ ਮਦਦਗਾਰ ਨੂੰ’ ! ਜਥੇਦਾਰ ਨੇ ਫੌਰਨ ਹਟਾਉਣ ਦੇ ਦਿੱਤੇ ਨਿਰਦੇਸ਼ !

ਬਿਉਰੋ ਰਿਪੋਰਟ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਪੱਤਰ ਲਿਖ ਕੇ ਵੱਡਾ ਨਿਰਦੇਸ਼ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਕਮੇਟੀ ਵੱਲੋਂ ਆਤਮਾ ਸਿੰਘ ਲੁਬਾਣਾ ਨੂੰ ਜਿਹੜੀ ’84 ਨਸਲਕੁਸ਼ੀ ਕੇਸਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਫੋਰਨ ਵਾਪਸ ਲਿਆ ਜਾਵੇ। ਉਹ ਨਸਲਕੁਸ਼ੀ ਵਿੱਚ ਸ਼ਾਮਲ ਦੋਸ਼ੀਆਂ ਨਾਲ ਮਿਲੇ ਹੋਏ ਹਨ ।

ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਕਿਹਾ ਲੁਬਾਣਾ ਦੀ ਸ਼ਿਕਾਇਕ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀ ਸੀ । ਜਿਸ ਤੋਂ ਬਾਅਦ ਜਾਂਚ ਦੇ ਲਈ ਸਬ ਕਮੇਟੀ ਦਾ ਗਠਨ ਕੀਤਾ ਗਿਆ । ਇਸ ਮਾਮਲੇ ਦੀ ਪੜਤਾਲੀਆ ਰਿਪੋਰਟ ਵਿੱਚ ਆਤਮਾ ਸਿੰਘ ਲੁਬਾਣਾ ਨੂੰ 1984 ਨਸਲਕੁਸ਼ੀ ਦੇ ਕਾਤਲਾਂ ਦਾ ਮਦਦਗਾਰ ਪਾਇਆ ਗਿਆ ਹੈ । ਇਸ ਲਈ ਆਤਮਾ ਸਿੰਘ ਲੁਬਾਣਾ ਨੂੰ ਇਸ ਜ਼ਿੰਮੇਵਾਰੀ ਤੋਂ ਹਟਾ ਕੇ ਕਿਸੇ ਯੋਗ ਗੁਰਸਿੱਖ ਸੂਝਵਾਨ ਵਿਅਕਤੀ ਨੂੰ ਅੱਗੇ ਕੀਤਾ ਜਾਵੇ ਤਾਂਕੀ 1984 ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇ।

ਆਤਮਾ ਸਿੰਘ ਲੁਭਾਣਾ ਦਿੱਲੀ ਕਮੇਟੀ ਦੇ ਮੈਂਬਰ ਹਨ ਅਤੇ ਉਹ 1984 ਨਸਲਕੁਸ਼ੀ ਦੇ ਪੀੜ੍ਹਤ ਕਲੋਨੀ ਤਿਲਕ ਵਿਹਾਰ ਤੋਂ ਹੀ ਜਿੱਤੇ ਹਨ । ਉਨ੍ਹਾਂ ਦਾ ਆਪਣਾ ਪਰਿਵਾਰ ਵੀ ਪੀੜ੍ਹਤ ਹੈ । ਪਰ ਲੰਮੇ ਸਮੇਂ ਤੋਂ ਉਨ੍ਹਾਂ ਖਿਲਾਫ ਦੋਸ਼ੀਆਂ ਦਾ ਸਾਥ ਦੇਣ ਦਾ ਇਲਜ਼ਾਮ ਲਗਾਤਾਰ ਲੱਗ ਰਿਹਾ ਸੀ । ਉਨ੍ਹਾਂ ਨੂੰ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਾਫੀ ਨਜ਼ਦੀਕੀ ਮੰਨਿਆ ਜਾਂਦਾ ਹੈ । ਲੁਭਾਣਾ ਖਿਲਾਫ ਤਿਲਕ ਵਿਹਾਰ ਦੇ ਲੋਕਾਂ ਨੇ ਵੀ ਕਾਫੀ ਸ਼ਿਕਾਇਤਾਂ ਕੀਤੀਆਂ ਸਨ ।