Punjab

ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰ ਨੂੰ ਦੱਸਿਆ ‘ਚਲਾਕ’! ਸੌਦਾ ਸਾਧ ਦੀ ‘ਚਾਲ’ ਦਾ ਵੀ ਕੀਤਾ ਖੁਲਾਸਾ ! CM ਮਾਨ ਨੂੰ ਵੱਡੀ ਨਸੀਹਤ !

ਬਿਉਰੋ ਰਿਪੋਰਟ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਣੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਭੜਕੇ । ਉਨ੍ਹਾਂ ਕਿਹਾ (SYL) ਅਤੇ ਪੰਜਾਬ ਦੇ ਪਾਣੀ ਦੇ ਮੁੱਦਿਆਂ ਨੂੰ ਲੈਕੇ ਸਰਕਾਰ ਸੰਜੀਦਾ ਨਹੀਂ ਹੈ। ਉਧਰ ਡਿਬੇਟ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਸੀਹਤ ਵੀ ਦਿੱਤੀ। ਸਿਰਫ ਇਨ੍ਹਾਂ ਹੀ ਨਹੀਂ ਜਥੇਦਾਰ ਸਾਹਿਬ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੌਦਾ ਸਾਧ ਦੇ ਹਮਾਇਤੀਆਂ ਨੂੰ ਲੈਕੇ ਵੱਡਾ ਖੁਲਾਸਾ ਕੀਤਾ।

ਗਿਆਨੀ ਹਰਪ੍ਰੀਤ ਨੇ ਕਿਹਾ SYL ਨਹਿਰ ਪਾਣੀ ਦਾ ਮੁੱਦਾ ਹਰ ਇੱਕ ਪੰਜਾਬੀ ਨਾਲ ਜੁੜਿਆ ਮੁੱਦਾ ਹੈ । ਇਸ ਵਿੱਚ ਹਰ ਧਰਮ ਭਾਵੇ ਉਹ ਹਿੰਦੂ ਹੈ,ਮੁਸਲਮਾਨ ਹੋਵੇ ਉਸ ਨੂੰ ਅੱਗੇ ਆਉਣਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਚਾਲਾਕੀ ਨਾਲ ਇਸ ਨੂੰ ਸਿੱਖਾਂ ਦਾ ਮੁੱਦਾ ਬਣਾਇਆ ਹੈ ਤਾਂਕੀ ਮਾਹੌਲ ਖਰਾਬ ਹੋ ਜਾਵੇ। ਪਾਣੀ ਦੇ ਮੁੱਦੇ ‘ਤੇ ਸਾਰਿਆ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਡੇਬਟ ਉਹ ਬੁਲਕਾਉਂਦੇ ਹਨ ਜੋ ਸੱਤਾ ਤੋਂ ਬਾਹਰ ਹੁੰਦੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਆਪ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਪੰਜਾਬ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ ਹੈ।

ਡੇਰਾ ਪ੍ਰੇਮੀ ਬਣਾ ਰਹੇ ਹਨ SGPC ਵੋਟਾਂ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ । ਅਜਿਹੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਵੱਡਾ ਇਲਜ਼ਾਮ ਲਗਾਇਆ ਹੈ ਉਨ੍ਹਾਂ ਨੇ ਕਿਹਾ ਹਰਿਆਣਆ ਵਿੱਚ HSGPC ਚੋਣਾਂ ਵਿੱਚ ਸੌਧਾ ਸਾਧ ਦੇ ਹਮਾਇਤੀ ਵੋਟਾਂ ਬਣਾ ਰਹੇ ਹਨ ਅਤੇ ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋ ਰਿਹਾ ਹੈ । ਉਨ੍ਹਾਂ ਕਿਹਾ ਵੋਟ ਬਣਾਉਣ ਵਾਲੇ ਫਾਰਮ ‘ਤੇ ਸਾਫ ਲਿਖਿਆ ਜਾਣਾ ਚਾਹੀਦਾ ਹੈ ਅਤੇ ਸਿੱਖ ਮਰਯਾਦਾ ਮੁਤਾਬਿਕ ਹੀ ਵੋਟਾਂ ਬਣਨੀਆਂ ਚਾਹੀਦੀਆਂ ਹਨ ।

ਨਸ਼ੇ ਦੇ ਲਈ ਕੋਈ ਸੰਜੀਦਾ ਨਹੀਂ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਨਸ਼ੇ ਨੂੰ ਲੈਕੇ ਕੋਈ ਵੀ ਪਾਰਟੀ ਸੰਜੀਦਾ ਨਹੀਂ ਹੈ ਨਾ ਹੀ ਮੌਜੂਦਾ ਸਰਕਾਰ । ਇਹ ਚਿੰਤਾ ਦਾ ਵਿਸ਼ਾ ਹੈ ਕਿ ਪਿੰਡ-ਪਿੰਡ ਵਿੱਚ ਨਸ਼ਾ ਪਹੁੰਚ ਚੁੱਕਿਆ ਹੈ। ਉਨ੍ਹਾਂ ਨੇ ਪਿੰਡਾਂ ਵਿੱਚ ਨਸ਼ਾ ਰੋਕਣ ਵਾਲਿਆਂ ਕਮੇਟੀਆਂ ਦੀ ਸ਼ਲਾਘਾ ਕੀਤੀ । ਪਰ ਸਰਕਾਰ ਇਸ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ ਹੈ।