ਬਿਊਰੋ ਰਿਪੋਰਟ : ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਦੇ ਹਸਪਤਾਲ ਵਿੱਚ ਨੌਜਵਾਨ ਸਿੱਖ ਆਗੂ ਅਵਤਾਰ ਸਿੰਘ ਖੰਡਾ ਦੇ ਅਚਾਨਕ ਅਕਾਲ ਚਲਾਣੇ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦੇ ਦੇਹਾਂਤ ਨੂੰ ਲੈਕੇ ਗਲਤ ਖ਼ਬਰਾਂ ਚਲਾਇਆ ਜਾ ਰਹੀਆਂ ਅਤੇ ਬਦਨਾਮ ਕਰਨ ਦੀ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਦੇ ਖਿਲਾਫ ਹੁਣ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨੌਜਵਾਨ ਆਗੂ ਅਵਤਾਰ ਸਿੰਘ ਖੰਡਾ ਦੇ ਛੋਟੀ ਉਮਰੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਨਸੀਹਤ ਦਿੱਤੀ ਹੈ ਜੋ ਖੰਡਾ ਦੇ ਦੇਹਾਂਤ ‘ਤੇ ਵਿਵਾਦਿਤ ਬਿਆਨ ਦੇ ਰਹੇ ਹਨ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਯੂਕੇ ਦੇ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੇ ਅਚਾਨਕ ਬੇਵਕਤੀ ਚਲਾਣੇ ਦੀ ਖਬਰ ਦੁੱਖ ਦਾਈ ਹੈ। ਕੋਈ ਇਸ ਨੌਜਵਾਨ ਬਾਰੇ ਕੁਝ ਸੋਚੇ,ਕੋਈ ਵੱਖਵਾਦੀ ਦਾ ਤਖੱਲ਼ਸ ਦੇਵੇ,ਪਰ ਸਾਡੇ ਲਈ ਇਸ ਅੰਮ੍ਰਿਤਧਾਰੀ ਨੌਜਵਾਨ ਦਾ ਅਚਾਨਕ ਚਲਾਣਾ ਅਸਹਿ ਹੈ। ਵਾਹਿਗੁਰੂ ਇਸ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਉਧਰ ਭਾਈ ਅਵਾਰ ਸਿੰਘ ਖੰਡਾ ਨੂੰ ਜਾਣਨ ਵਾਲਿਆਂ ਨੂੰ ਹੁਣ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਹੈ ਉਹ ਇਨ੍ਹੀ ਜਲਦੀ ਚੱਲੇ ਜਾਣਗੇ । 4 ਜੂਨ ਨੂੰ ਟਰਾਫਲਗਰ ਸਕੁਏਅਰ ਵਿੱਚ 1984 ਦੀ ਯਾਦਗਾਰੀ ਰੈਲੀ ਦੌਰਾਨ ਭਾਈ ਖੰਡਾ ਨੂੰ ਸਿੱਖ ਸੰਗਤ ਦੇ ਬਹੁਤ ਸਾਰੇ ਮੈਂਬਰਾਂ ਦੁਆਰਾ ਚੰਗੀ ਸਿਹਤ ਵਿੱਚ ਦੇਖਿਆ ਗਿਆ ਸੀ। ਉਸ ਸਮਾਗਮ ਵਿਚ ਭਾਈ ਅਵਤਾਰ ਸਿੰਘ ਟੀ.ਵੀ. ਚੈਨਲ ਪੀ.ਬੀ.ਸੀ. ਲਈ ਪ੍ਰਸਾਰਣ ਕਰ ਰਹੇ ਸਨ। ਹਾਲਾਂਕਿ ਅਵਤਾਰ ਸਿੰਘ ਖੰਡਾ ਦੇ ਦੇਹਾਂਤ ਦੀ ਵਜ੍ਹਾ ਕੈਂਸਰ ਦੱਸੀ ਗਈ ਸੀ ਪਰ ਪਰਿਵਾਰ ਨੂੰ ਇਸ ‘ਤੇ ਸ਼ੱਕ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈ। ਖੰਡਾ ਦੀ ਮਾਂ ਮੋਗਾ ਵਿੱਚ ਅਧਿਆਪਕ ਹੈ,ਉਸ ਦੇ ਦਿਲ ‘ਤੇ ਕੀ ਬੀਤ ਰਹੀ ਹੋਵੇਗੀ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ । ਕਿਉਂਕਿ ਪੁੱਤਰ ਅਵਤਾਰ ਸਿੰਘ ਖੰਡਾ ਜਦੋਂ 3 ਸਾਲ ਦਾ ਸੀ ਤਾਂ ਪਤੀ ਦਾ ਦੇਹਾਂਤ ਹੋ ਗਿਆ ਸੀ,ਛੋਟੀ ਉਮਰ ਪੁੱਤਰ ਨੂੰ ਇਕੱਲ਼ੇ ਪਾਲਿਆ ਅਤੇ ਫਿਰ ਪੜਨ ਦੇ ਲਈ ਬ੍ਰਿਟੇਨ ਭੇਜਿਆ ਸੀ । ਉਧਰ ਇਸ ਵਿਚਾਲੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨੌਜਵਾਨ ਆਗੂ ਅਵਤਾਰ ਸਿੰਘ ਖੰਡਾ ਦੇ ਛੋਟੀ ਉਮਰੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਨਸੀਹਤ ਦਿੱਤੀ ਹੈ ਜੋ ਖੰਡਾ ਦੇ ਦੇਹਾਂਤ ‘ਤੇ ਵਿਵਾਦਿਤ ਬਿਆਨ ਦੇ ਰਹੇ ਹਨ ।
ਸਿੱਖ ਕੌਂਸਲ ਯੂ.ਕੇ ਨੇ ਕਿਹਾ ਸੀ ਕਿ ਭਾਈ ਅਵਤਾਰ ਸਿੰਘ ਸਿੱਖ ਮਨੁੱਖੀ ਅਧਿਕਾਰਾਂ ਲਈ ਇੱਕ ਬਹੁਤ ਹੀ ਸਰਗਰਮ ਵਕੀਲ ਸਨ,ਖਾਸ ਤੌਰ ‘ਤੇ ਪਿਛਲੇ ਸਮੇਂ ਵਿੱਚ ਕੇਟੀਵੀ ਅਤੇ ਹੁਣ ਪੀਬੀਸੀ ਵਿੱਚ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਆਪਣੀ ਸ਼ਮੂਲੀਅਤ ਦੁਆਰਾ। ਉਸਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣੂ ਹੋਣ ਵਾਲੇ ਸ਼ੋਅ ਬਣਾਉਣ ਲਈ ਸਮਰਪਿਤ ਕੀਤਾ ਜੋ ਭਾਰਤੀ ਰਾਜ ਦੁਆਰਾ ਘੱਟ ਗਿਣਤੀਆਂ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪ੍ਰਭਾਵਸ਼ਾਲੀ ਸਬੂਤ ਪੇਸ਼ ਕਰਦੇ ਹਨ। ਹਾਲ ਹੀ ਵਿੱਚ, ਉਸਨੇ ਆਪਣੀ ਮਾਂ ਅਤੇ ਭੈਣ ਦੀ ਰਿਹਾਈ ਲਈ ਸਫਲਤਾਪੂਰਵਕ ਮੁਹਿੰਮ ਚਲਾਈ, ਜਿਨ੍ਹਾਂ ਨੂੰ ਪੰਜਾਬ ਵਿੱਚ ਗਲਤ ਤਰੀਕੇ ਨਾਲ ਕੈਦ ਕੀਤਾ ਗਿਆ ਸੀ, ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਅਟੁੱਟ ਸਮਰਥਨ ਨਾਲ। ਭਾਈ ਅਵਤਾਰ ਸਿੰਘ ਨੇ ਨਿਡਰਤਾ ਨਾਲ ਸਿੱਖ-ਸਬੰਧਤ ਮੁੱਦਿਆਂ ਦੀ ਪੈਰਵੀ ਕੀਤੀ ਅਤੇ ਪ੍ਰਵਾਸੀ ਲੋਕਾਂ ਦੇ ਧਿਆਨ ਵਿੱਚ ਲਿਆਉਣ ਤੋਂ ਕਦੇ ਵੀ ਝਿਜਕਿਆ ਨਹੀਂ। ਅਸੀਂ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਡੂੰਘਾਈ ਨਾਲ ਪੁਲਿਸ ਜਾਂਚ ਦੀ ਫੌਰੀ ਲੋੜ ‘ਤੇ ਜ਼ੋਰ ਦੇਣ ਲਈ ਖਾਲਸਾ ਏਡ ਅਤੇ ਸਿੱਖ ਫੈਡਰੇਸ਼ਨ ਸਮੇਤ ਹੋਰ ਸਿੱਖ ਜਥੇਬੰਦੀਆਂ ਨਾਲ ਜੁੜਦੇ ਹਾਂ। ਅਸੀਂ ਪੋਸਟਮਾਰਟਮ ਦੀ ਜਾਂਚ ਲਈ ਮ੍ਰਿਤਕ ਪਰਿਵਾਰ ਦੀ ਬੇਨਤੀ ਦਾ ਵੀ ਸਮਰਥਨ ਕਰਦੇ ਹਾਂ। ਇਸ ਦੁਖਦਾਈ ਘਟਨਾ ਦੇ ਅਚਨਚੇਤ ਰੂਪ ਨੂੰ ਦੇਖਦੇ ਹੋਏ ਸਮੁੱਚੀ ਸਿੱਖ ਕੌਮ ਲਈ ਇਹ ਤਸੱਲੀ ਕਰਵਾਉਣੀ ਜ਼ਰੂਰੀ ਹੈ ਕਿ ਇਸ ਪਿੱਛੇ ਕੋਈ ਸਿਆਸੀ ਪ੍ਰੇਰਨਾ ਨਹੀਂ ਸੀ। ਅਸੀਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਅਜਿਹੀਆਂ ਸਿਆਸੀ ਤੌਰ ‘ਤੇ ਪ੍ਰੇਰਿਤ ਘਟਨਾਵਾਂ ਅਤੀਤ ਵਿੱਚ ਵਾਪਰੀਆਂ ਹਨ, ਜਿਵੇਂ ਕਿ 2006 ਵਿੱਚ ਅਲੈਗਜ਼ੈਂਡਰ ਲਿਟਵਿਨੇਨਕੋ ਦੇ ਕੇਸ ਦੁਆਰਾ ਉਦਾਹਰਣ ਦਿੱਤੀ ਗਈ ਹੈ। ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਨੇ ਰੇਡੀਏਸ਼ਨ ਜ਼ਹਿਰ ਦੁਆਰਾ ਉਸਦੀ ਹੱਤਿਆ ਲਈ ਕ੍ਰੇਮਲਿਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲਿਟਵਿਨੇਨਕੋ ਇੱਕ ਸਾਬਕਾ ਰੂਸੀ ਖੁਫੀਆ ਅਧਿਕਾਰੀ ਸੀ ਜੋ ਪੱਛਮ ਵਿੱਚ ਬਦਲ ਗਿਆ ਸੀ।
ਅਵਤਾਰ ਸਿੰਘ ਸਾਲ 2007 ’ਚ ਪੜ੍ਹਾਈ ਲਈ ਬਰਤਾਨੀਆ ਗਿਆ ਸੀ ਅਤੇ ਫਿਰ ਉੱਥੇ ਦਾ ਵਸਨੀਕ ਬਣ ਗਿਆ । ਮਨੁੱਖੀ ਅਧਿਕਾਰੀ ਲਈ ਲੜਨ ਵਾਲਾ ਅਵਤਾਰ ਸਿੰਘ ਖੰਡਾ ਦਾ ਜੀਵਨ ਸ਼ੁਰੂ ਤੋਂ ਹੀ ਮੁਸ਼ਕਿਲ ਰਿਹਾ ਹੈ । ਨੌਜਵਾਨ ਸਿੱਖ ਆਗੂ ਮੋਗਾ ਦਾ ਰਹਿਣ ਵਾਲਾ ਹੈ। 1988 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਰੋਡੇ ਪਿੰਡ ਵਿੱਚ ਅਵਤਾਰ ਸਿੰਘ ਖੰਡਾ ਦਾ ਜਨਮ ਹੋਇਆ ਸੀ । ਕਾਲੇ ਦੌਰ ਵੇਲੇ ਉਸ ਦੇ ਘਰ ਅਕਸਰ ਸੁਰੱਖਿਆ ਏਜੰਸੀਆਂ ਪੁੱਛ-ਗਿੱਛ ਕਰਨ ਦੇ ਲਈ ਆਉਂਦੀਆਂ ਸਨ, ਇਸੇ ਵਜ੍ਹਾ ਕਰਕੇ ਪਰਿਵਾਰ ਕਦੇ ਪਟਿਆਲਾ ਅਤੇ ਲੁਧਿਆਣਾ ਤਾਂ ਕਦੇ ਮੋਗਾ ਸ਼ਿਫਟ ਹੋਇਆ । ਜਿਸ ਸਾਲ ਅਵਤਾਰ ਸਿੰਘ ਖੰਡਾ ਦਾ ਜਨਮ ਹੋਇਆ ਉਸੇ ਸਾਲ ਹੀ ਚਾਚੇ ਬਲਵੰਤ ਸਿੰਘ ਖੁਕਰਾਨਾ ਦਾ ਸਿਰ ਤੋਂ ਹੱਥ ਉੱਠ ਗਿਆ, ਪੁਲਿਸ ਨੇ ਝੂਠੇ ਐਂਕਾਉਂਟਰ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ । ਫਿਰ ਖੰਡਾ ਦੇ ਜਦੋਂ ਤਿੰਨ ਸਾਲ ਸੀ ਤਾਂ 3 ਮਾਰਚ 1991 ਨੂੰ ਪਿਤਾ ਕੁਲਵੰਤ ਸਿੰਘ ਖੁਕਰਾਨਾ ਦਾ ਵੀ ਐਂਕਾਉਂਟਰ ਕਰ ਦਿੱਤਾ ਗਿਆ। ਬੱਚਪਨ ਸਿਰਫ ਮਾਂ ਦੀ ਗੋਦ ਵਿੱਚ ਹੀ ਬੀਤਿਆਂ, ਮਾਂ ਸਕੂਲ ਵਿੱਚ ਅਧਿਆਪਕ ਸੀ,ਚੰਗੀ ਜ਼ਿੰਦਗੀ ਦੀ ਤਲਾਸ਼ ਲਈ ਨੌਜਵਾਨ ਅਵਤਾਰ ਸਿੰਘ ਖੰਡਾ 22 ਸਾਲ ਦੀ ਉਮਰ ਵਿੱਚ ਬ੍ਰਿਟੇਨ ਪੜਾਈ ਕਰਨ ਚੱਲਾ ਗਿਆ । ਸਿੱਖੀ ਬਾਣੇ ਵਿੱਚ ਰਹਿੰਦੇ ਹੋਏ ਉਸ ਨੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਈ ਮੁੱਦੇ ਚੁੱਕੇ ਅਤੇ ਫਿਰ ਉਹ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਨਾਲ ਜੁੜ ਗਿਆ । ਸਿੱਖ ਸਰਗਰਮੀਆਂ ਵਿੱਚ ਵੱਧ ਚੜਕੇ ਹਿੱਸਾ ਲੈਣ ਦੀ ਵਜ੍ਹਾ ਕਰੇ ਅਵਾਤਰ ਸਿੰਘ ਖੰਡਾ ਨੂੰ ਸਿਮਰਨਜੀਤ ਸਿੰਘ ਮਾਨ ਨੇ ਬ੍ਰਿਟੇਨ ਵਿੱਚ ਯੂਥ ਵਿੰਗ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ ।