ਬਿਊਰੋ ਰਿਪੋਰਟ : ਗੁਰੂ ਦੀ ਕਾਸ਼ੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮੌਜੂਦਾ ਹਾਲਾਤ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਲੈਕੇ ਆ ਰਹੀਆਂ ਮੁਸ਼ਕਿਲਾਂ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਬਾਕੀ ਨਾਲ ਸਰਕਾਰਾਂ ਨੂੰ ਨਸੀਹਤ ਦਿੱਤੀ । ਜਥੇਦਾਰ ਨੇ ਕਿਹਾ ਪੰਜਾਬ ਵਿੱਚ ਇਸ ਵਕਤ ਪੈਨਿਕ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ,ਦਮਦਮਾ ਸਾਹਿਬ ਦੇ ਆਲੇ ਦੁਆਲੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ,ਪਿਛਲੀ ਵਾਰ ਦੇ ਮੁਕਾਬਲੇ ਸੰਗਤਾਂ ਦੀ ਗਿਣਤੀ ਸਿਰਫ਼ 10 ਫੀਸਦੀ ਰਹਿ ਗਈ ਹੈ । ਕੌਮੀ ਮੀਡੀਆ ਖਬਰਾਂ ਚੱਲਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦਮਦਮਾ ਸਾਹਿਬ ਗ੍ਰਿਫਾਤਰੀ ਦੇਵੇਗਾ, ਜਥੇਦਾਰ ਨੇ ਕਿਹਾ ਅਜਿਹੀਆਂ ਖਬਰਾਂ ਨਾ ਸਿਰਫ਼ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਬਲਕਿ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ । ਤੁਸੀਂ ਪੁਲਿਸ ਮੁਲਾਜ਼ਮਾਂ ਦੀ ਛੁੱਟਿਆਂ ਕੈਂਸਲ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ । ਹਰ ਸਾਲ ਵਿਸਾਖੀ ਹੁੰਦੀ ਹੈ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਦੀ ਹੈ ਤੁਸੀਂ ਸੰਗਤ ਨੂੰ ਮੱਥਾ ਟੇਕਣ ਦਿਉ । ਪੰਜਾਬ ਵਿੱਚ ਜਿਹੜਾ ਮਾਹੌਲ ਹੈ ਉਸ ਨੂੰ ਸਰਕਾਰ ਠੀਕ ਕਰੇ । ਜਥੇਦਾਰ ਸ੍ਰੀ ਅਕਾਲ ਤਖਤ ਨੇ SGPC ਦੀ ਵੀ ਕਲਾਸ ਲਗਾਈ ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 27 ਮਾਰਚ ਦੇ ਇਕੱਠ ਵਿੱਚ ਫੈਸਲਾ ਹੋਇਆ ਸੀ ਕਿ ਜਿਹੜੇ ਨੈਸ਼ਨਲ ਮੀਡੀਆ ਨੇ ਸਿੱਖਾਂ ਦਾ ਅਕਸ ਖਰਾਬ ਕੀਤਾ ਹੈ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ । ਸਿਰਫ਼ ਇੰਨਾਂ ਹੀ ਨਹੀਂ ਜਿਸ ਪੁਲਿਸ ਅਫਸਰ ਨੇ ਖਾਲਸਾ ਰਾਜ ਦੇ ਝੰਡੇ ਨੂੰ ਖਾਲਿਸਤਾਨ ਦਾ ਝੰਡਾ ਦੱਸ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਐੱਸਜੀਪੀਸੀ ਨੇ ਕੋਈ ਕਦਮ ਨਹੀਂ ਚੁੱਕਿਆ, ਉਨ੍ਹਾਂ ਕਿਹਾ ਮੈਨੂੰ ਕਮੇਟੀ ਨਾਲ ਇਸ ਗੱਲ ਦਾ ਸਖਤ ਗਿਲਾ ਹੈ,ਇਸ ਲਈ ਮੈਂ SGPC ਨੂੰ ਨਿਰਦੇਸ਼ ਦਿੰਦਾ ਹਾਂ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਚੈਨਲਾਂ ਖਿਲਾਫ ਹਰ ਹਾਲ ਵਿੱਚ ਕਾਰਵਾਈ ਕੀਤੀ ਜਾਵੇ।
ਜਥੇਦਾਰ ਸਾਹਿਬ ਨੇ ਕਿਹਾ ਰਾਮਨਾਮੀ ਵਾਲੇ ਦਿਨ ਬੰਗਾਲ ਅਤੇ ਮਹਾਰਾਸ਼ਟਰ ਵਿੱਚ 2 ਧਰਮਾਂ ਵਿੱਚ ਦੰਗੇ ਹੋਏ ਪਰ ਕਿਸੇ ਵੀ ਮੀਡੀਆ ਚੈਨਲ ਨੇ ਉਸ ਨੂੰ ਨਹੀਂ ਵਿਖਾਇਆ ਪੰਜਾਬ ਜਿੱਥੇ ਕੋਈ ਫਸਾਦ ਨਹੀਂ ਹੈ,ਪੰਜਾਬ ਵਿੱਚ ਇਹ ਸੜਦਾ ਹੋਇਆ ਵਿਖਾ ਰਹੇ ਹਨ,ਇਹ ਪੰਜਾਬ ਨਾਲ ਧੱਕਾ ਨਹੀਂ ਹੈ ਤਾਂ ਕੀ ਹੈ । ਜਥੇਦਾਰ ਨੇ ਕਿਹਾ ਕੁਝ ਪ੍ਰੈਸ ਦੀ ਆਵਾਜ਼ ਨੂੰ ਸਰਕਾਰ ਨੇ ਆਪਣੇ ਨਾਲ ਮਿਲਾ ਲਿਆ ਹੈ ਜਿਹੜੇ ਨਹੀਂ ਮਿਲੇ ਉਨ੍ਹਾਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ ਹੈ ,ਜਥੇਦਾਰ ਨੇ ਕਿਸਾਨ ਅੰਦੋਲਨ ਦੌਰਾਨ ਸ਼ੁਰੂ ਹੋਏ ਉਨ੍ਹਾਂ ਚੈਨਲਾਂ ਨਾਲ ਵੀ ਗਿਲਾ ਕੀਤਾ ਜਿਹੜੇ ਬਹੁਤ ਮਕਬੂਲ ਹੋਏ ਪਰ ਹੁਣ ਜਦੋਂ ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਦਾ ਸਮਾਂ ਆਇਆ ਤਾਂ ਖਾਮੋਸ਼ ਬੈਠ ਗਏ ਹਨ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਪ੍ਰੈਸ ਲੋਕਰਾਜ ਦਾ ਚੌਥਾ ਪਿਲਰ ਹੈ। ਪਰ ਸਰਕਾਰ ਨੇ ਇਸ ਪਿਲਰ ਦੇ ਨਾਲ ਜੁਡੀਸ਼ਰੀ ਅਤੇ ਕਾਰਜਪਾਲਿਕਾ ਨੂੰ ਵੀ ਬੋਨਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜੇਕਰ ਲੋਕਰਾਜ ਦੇ ਹੋਰ ਥੰਮ ਕਮਜ਼ੋਰ ਹੋਣਗੇ ਤਾਂ ਬਚਨਾ ਤੁਹਾਡਾ ਵੀ ਕੁਝ ਨਹੀਂ ਹੈ । ਜਥੇਦਾਰ ਨੇ ਕਿਹਾ ਅਸੀਂ ਮੰਨ ਦੇ ਹਾਂ ਸਰਕਾਰ ਕੋਲ ਪਾਵਰ ਹੈ ਅਸੀਂ ਕੁਝ ਨਹੀਂ ਵਿਗਾੜ ਸਕਦੇ ਹਾਂ ਪਰ ਚੂੰਢਿਆਂ ਤਾਂ ਸਰਕਾਰ ਨੂੰ ਵੱਢ ਹੀ ਸਕਦੇ ਹਾਂ,ਚੂੰਢਿਆਂ ਵੱਢੋ ਇਹ ਆਪੇ ਹੀ ਤੜਪਨਗੇ। ਜਥੇਦਾਰ ਸਾਹਿਬ ਨੇ ਕਿਹਾ ਮੀਡੀਆ ਲੋਕਾਂ ਦੀ ਆਵਾਜ਼ ਹੈ,ਪੰਜਾਬ ਦੇ ਲੋਕਾਂ ਦੀ ਆਵਾਜ਼ ਤਾਂ ਇਹ ਨਹੀਂ ਦਬਾ ਸਕਦੇ ਹਨ। ਜਥੇਦਾਰ ਨੇ ਕਿਹਾ ਅਸੀਂ
ਸਰਕਾਰ ਨਾਲ ਵਿਵਾਦ ਨਹੀਂ ਸੰਵਾਦ ਚਾਹੁੰਦੇ ਹਾਂ ਜੇਕਰ ਉਹ ਕਸ਼ਮੀਰੀਆਂ ਨਾਲ ਨਾਗਾਲੈਂਡ ਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ ਤਾਂ ਸਾਡੇ ਨਾਲ ਕਿਉਂ ਨਹੀਂ । 75 ਸਾਲ ਵਿੱਚ 75 ਵਾਅਦੇ ਕੀਤੇ ਪਰ ਇੱਕ ਵੀ ਪੂਰਾ ਨਹੀਂ ਕੀਤਾ । ਤੁਸੀਂ ਕਦੇ ਸਾਨੂੰ ਵੱਖਵਾਦੀ ਕਹਿੰਦੇ ਹੋ ਅਤੇ ਅੱਤਵਾਦੀ ਕਹਿੰਦੇ ਹੋ,ਤੁਸੀਂ ਪੰਜਾਬ ਵਿੱਚ ਸਾਡੀ ਆਵਾਜ਼ ਬੰਦ ਕਰੋਗੇ ਤਾਂ ਅਸੀਂ ਹਰਿਆਣਾ ਜਾਂ ਫਿਰ ਕਿਸੇ ਹੋਰ ਦੇਸ਼ ਸੂਬੇ ਵਿੱਚ ਜਾਕੇ ਆਵਾਜ਼ ਬੁਲੰਦ ਕਰਾਂਗੇ। ਅਸੀਂ ਐਂਟੀ ਸਿੱਖ ਅਤੇ ਪੰਜਾਬ ਫੌਬਿਆ ਖਿਲਾਫ ਗਰੁੱਪ ਕਾਇਮ ਕਰਾਂਗੇ ।
ਜਥੇਦਾਰ ਗਿਆਨੀ ਹਰ੍ਪ੍ਰੀਤ ਸਿੰਘ ਨੇ 13 ਅਪ੍ਰੈਲ ਵਿਸਾਖੀ ਮੌਕੇ ਦਮਦਮਾ ਸਾਹਿਬ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਮੇਰੇ ਇਸ ਬਿਆਨ ਨੂੰ ਕਿਧਰੇ ਨੈਸ਼ਨਲ ਮੀਡੀਆ ਸਰਬੱਤ ਖਾਲਸਾ ਬੁਲਾਉਣ ਦਾ ਸੱਦਾ ਕਹਿਕੇ ਨਾ ਚੱਲਾ ਦੇਵੇ, ਉਨ੍ਹਾਂ ਕਿਹਾ ਸਿੱਖ ਬੇਖੌਫ ਹੋਕੇ ਆਉਣ ਸਰਕਾਰ ਨੂੰ ਦੱਸ ਦਿਉ ਅਸੀਂ ਘਰਾਂ ਵਿੱਚ ਬੈਠਣ ਵਾਲੇ ਨਹੀਂ ਹਾਂ
ਪੱਤਰਕਾਰਾਂ ਦੀ ਜਥੇਦਾਰ ਤੋਂ ਮੰਗ
ਦਮਦਮਾ ਸਾਹਿਬ ਵਿੱਚ ਜਥੇਦਾਰ ਦੀ ਪੱਤਰਕਾਰਾਂ ਨਾਲ ਹੋਈ ਬੈਠਕ ਦੌਰਾਨ ਬੁਲਾਰਿਆਂ ਨੇ 18 ਮਾਰਚ ਤੋਂ ਬਾਅਦ ਪੰਜਾਬ ਵਿੱਚ 80ਵੇਂ ਦਹਾਕੇ ਵਾਲੇ ਹਾਲਾਤ ਪੈਦਾ ਹੋਣ ਦਾ ਬਿਰਤਾਂਤ ਸਿਰਜਣ ਦੀ ਗੱਲ ਕਰਦਿਆਂ ਇਸ ਨੂੰ ਗਲਤ ਦੱਸਿਆ।
ਇਸ ਲਈ ਮੰਗ ਕੀਤੀ ਗਈ, “ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ ਜੋ ਇਸ ਤਰ੍ਹਾਂ ਦੇ ਹਾਲਤ ਵੇਲ਼ੇ ਸਮੇਂ ਵਿੱਚ ਸਰਕਾਰ ਤੋਂ ਜਵਾਬ ਲੈ ਸਕੇ।’’ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਪੂਰੀ ਦੁਨੀਆ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਰਾਜਨੀਤੀ ਕੀਤੀ ਜਾ ਰਹੀ। ਬੁਲਾਰਿਆਂ ਨੇ ਅਮ੍ਰਿਤਪਾਲ ਸਿੰਘ ਤੇ ਸਾਥੀਆਂ ਖਿਲਾਫ਼ ਕਾਰਵਾਈ ਦੌਰਾਨ ਮੀਡੀਆ ਅਦਾਰਿਆਂ ਦੇ ਟਵਿੱਟਰ ਅਕਾਊਂਟਸ ਉੱਤੇ ਪਾਬੰਦੀ ਲਾਉਣ ਅਤੇ ਕਈ ਸੁੰਤਤਰ ਤੇ ਡਿਜੀਟਲ ਪੱਤਰਕਾਰਾਂ ਦੇ ਅਕਾਊਂਟ ਬੰਦ ਕਰਵਾਉਣ ਦੀ ਨਿਖੇਧੀ ਕੀਤੀ।