Punjab

ਇਹ 70 ਸਿੱਖ ਆਗੂ ਪੰਜਾਬ ਦੇ ਮਾਹੌਲ ‘ਤੇ ਬਣਾਉਣਗੇ ਰਣਨੀਤੀ !

ਬਿਊਰੋ ਰਿਪੋਰਟ : ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਨ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ 27 ਮਾਰਚ ਨੂੰ ਵਿਸ਼ੇਸ਼ ਇਕੱਤਰਤਾ ਸੱਦੀ ਗਈ ਹੈ । ਇਸ ਨੂੰ ਲੈਕੇ ਹੁਣ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ 60 ਤੋਂ 70 ਚੋਣਵੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਨਿਹੰਗ ਸਿੰਘ ਦਲ ਪੰਥਾਂ ਦੇ ਮੁਖੀ ਸਾਹਿਬਾਨਾਂ ਨੂੰ ਸੁਨੇਹੇ ਭੇਜੇ ਗਏ ਹਨ। ਜਥੇਦਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਇਕੱਤਰਤਾ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਨਹੀਂ ਹੋਣਗੇ। ਇਸ ਇਕੱਤਰਤਾ ਵਿੱਚ ਸਿਰਫ਼ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੁਲਾਏ ਗਏ ਮੁਖੀ ਸਾਹਿਬਾਨ ਹੀ ਸ਼ਾਮਿਲ ਹੋਣਗੇ। ਜਥੇਦਾਰ ਸਾਹਿਬ ਵੱਲੋਂ ਮੋਜੂਦਾ ਹਾਲਾਤਾਂ ਨੂੰ ਲੈਕੇ ਸੰਗਤ ਦੀ ਰਾਇ ਵੀ ਮੰਗੀ ਹੈ ।

ਜਥੇਦਾਰ ਸਾਹਿਬ ਨੇ ਸੰਗਤਾਂ ਤੋਂ ਵੀ ਸੁਝਾਅ ਮੰਗੇ

ਜਥੇਦਾਰ ਗਿਆਨੀ ਹਰਪ੍ਰੀਤ ਨੇ ਇੱਕ ਈਮੇਲ ਆਈਡੀ ਵੀ ਜਾਰੀ ਕੀਤੀ ਹੈ ਜਿਸ ਰਾਹੀਂ ਸੰਗਤ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਆਪਣੇ ਲਿਖਤੀ ਸੁਝਾਅ ਭੇਜ ਸਕਦੀ ਹੈ। ਸੰਗਤ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਈਮੇਲ ਆਈਡੀ akaltakhatsahib84@gmail.com ਜਾਰੀ ਕੀਤੀ ਹੈ। ਜਥੇਦਾਰ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਵਿਚਾਰ ਭੇਜੇ ਤਾਂਕਿ ਸੰਗਤ ਦੀ ਰਾਇ ਬਾਰੇ ਵੀ ਜਾਣਕਾਰੀ ਮਿਲ ਸਕੇ ਅਤੇ ਫੈਸਲਾ ਲੈਣ ਵੀ ਆਸਾਨੀ ਹੋਏ । ਉਧਰ ਜਥੇਦਾਰ ਸਾਹਿਬ ਸਾਹਿਬ ਨਾਲ ਕੁਝ ਪੱਤਰਕਾਰਾਂ ਨੇ ਮੋਜੂਦਾ ਹਾਲਾਤਾਂ ਨੂੰ ਲੈਕੇ ਮੀਟਿੰਗ ਕੀਤੀ ।

ਪੱਤਰਕਾਰਾਂ ਦੀ ਜਥੇਦਾਰ ਸਾਹਿਬ ਨਾਲ ਮੀਟਿੰਗ

ਪੰਜਾਬ ਵਿੱਚ ਮੌਜੂਦਾ ਹਾਲਾਤਾਂ ਨੂੰ ਲੈਕੇ ਅੰਮ੍ਰਿਤਸਰ ਦੇ ਲੋਕਲ ਪੱਤਰਕਾਰਾਂ ਨੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ । ਪੱਤਰਕਾਰਾਂ ਨੇ ਕਿਹਾ ਸਾਡੀ ਮਿਹਨਤ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਬੇਸ਼ੱਕ ਇਸ ‘ਚ ਨਾਮੀ ਚਿਹਰੇ ਨਹੀਂ ਪਰ ਜਿਹੜਾ ਵੀ ਇਸ ਘੜੀ ‘ਚ ਸਾਥ ਦੇ ਰਿਹਾ ਜਾ ਸਾਥ ਲੱਭ ਰਿਹਾ ਓਹ ਸ਼ਲਾਘਾਯੋਗ ਕਦਮ ਹੈ ਤੇ ਨਾਲੇ ਦੁਨਿਆਵੀ ਤਖਤ ਤੇ ਆਸ ਰੱਖਣ ਨਾਲੋ ਉਸਦੇ ਤਖਤ ਦੇ ਆਸ ਰੱਖਣੀ ਚੜਦੀ ਕਲਾ ਵਰਤ ਰਹੀ ਆ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਕੁਝ ਸਿੱਖ ਜਥੇਬੰਦੀਆਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਮੁਲਾਕਾਤ ਕਰਕੇ ਮੌਜੂਦਾ ਹਾਲਾਤ ਵਿੱਚ ਪੱਤਰਕਾਰਤਾਂ ਨੂੰ ਆ ਰਹੀਆਂ ਮੁਸ਼ਕਿਲਾਂ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਦੇ ਸਾਹਮਣੇ ਰੱਖੀ ਸੀ ।

PCI ਨੇ ਵੀ ਪੱਤਰਕਾਰਾਂ ਦੇ ਹੱਕ ਵਿੱਚ ਬਿਆਨ ਦਿੱਤਾ।

ਪ੍ਰੈਸ ਕਲੱਬ ਆਫ ਇੰਡੀਆ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਪੱਤਰਕਾਰਾਂ ਦਾ ਟਵਿੱਟਰ ਬਲਾਕ ਕਰਕੇ ਆਪਣੀ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ । ਪ੍ਰੈਸ ਕਲੱਬ ਆਫ ਇੰਡੀਆ ਨੇ ਕਿਹਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਫੌਰਨ ਪੱਤਰਕਾਰਾਂ ਦੇ ਟਵਿੱਟਰ ਐਕਾਉਂਟ ਨੂੰ ਅਨ ਬਲਾਕ ਕੀਤਾ ਜਾਵੇ।