Punjab

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੱਡੀ ਅਪੀਲ , ਆਪਸੀ ਵਖਰੇਵੇਂ ਛੱਡ ਇੱਕਠੇ ਹੋਣ ਦੀ ਲੋੜ…

Jathedar Giani Harpreet Singh's big appeal the need to leave mutual differences and come together...

ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਿੱਖ ਕੌਮ ਨੂੰ ਇਕ ਅਹਿਮ ਸੁਨੇਹਾ ਦਿੱਤਾ। ਰਾਮਗੜ੍ਹੀਆ ਮਿਸਲ ਦੇ ਬਹਾਦਰ ਯੋਧੇ ਤੇ ਸੂਰਬੀਰ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 300 ਸਾਲਾ ਜਨਮ ਦਿਹਾੜੇ ‘ਤੇ ਆਯੋਜਤ ਕੀਤੇ ਗਏ। ਇਸ ਧਾਰਮਿਕ ਸਮਾਗਮ ਵਿੱਚ ਜਥੇਦਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਸਿੱਖ ਕੌਮ ਨੂੰ ਆਪਣੇ ਛੋਟੇ ਛੋਟੇ ਲੜਾਆ ਝਗੜੇ ਭੁੱਲ ਕੇ ਇੱਕਠੇ ਹੋਣਾ ਚਾਹੀਦਾ ਹੈ।

ਜਥੇਦਾਰ ਨੇ ਸਾਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਸਾਰੀ ਕੌਮ ਨੂੰ ਇੱਕਜੁਟ ਹੋਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਸਾਹਮਣੇ ਅੱਜ ਵੱਡੀਆਂ ਚੁਣੌਤੀਆਂ ਹਨ, ਜਿਸ ਦੇ ਟਾਕਰੇ ਲਈ ਅੱਜ ਇਕੱਠੇ ਹੋਣਾ ਬਹੁਤ ਜਰੂਰੀ ਹੈ। ਜਥੇਦਾਰ ਨੇ ਕਿਹਾ ਕਿ ਅੱਜ ਸਾਨੂੰ ਖੋਖਲਾ ਕਰਨ ਦੀਆਂ ਸਾਜ਼ਿਸ਼ਾ ਰਚੀਆਂ ਜਾ ਰਹੀਆਂ ਹਨ। ਜਥੇਦਾਰ ਨੇ ਕਿਹਾ ਸਿੱਖ ਵਿਰੋਧੀ ਤਾਕਤਾਂ ਸਾਨੂੰ ਖੋਕਲਾ ਕਰਨ ਵਿੱਚ ਕਾਮਯਾਬ ਹੋ ਗਈਆਂ ਤਾਂ ਸਾਡੀ ਹੋਂਦ ਖਤਰੇ ਵਿੱਚ ਆ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਹੌਂਦ ਦੀ ਲੜਾਈ ਹੈ, ਸਾਡੇ ਸਿਧਾਂਤਾਂ ਦੀ ਲੜਾਈ ਹੈ , ਸਾਡੀ ਮਰਿਆਦਾ ਦੀ ਲੜਾਈ ਹੈ ਅਤੇ ਇਹ ਲੜਾਈ ਸਾਡੇ ਗੁਰਧਾਮਾਂ ਦੀ ਲੜਾਈ ਹੈ, ਜਿਨਾਂ ਨੂੰ ਸਰਕਾਰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੀ ਹੈ। ਜਥੇਦਾਰ ਨੇ ਕਿਹਾ ਕਿ ਇਸ ਲਈ ਅੱਜ ਸਾਨੂੰ ਇੱਕਜੁਟ ਹੋਣ ਦੀ ਲੋੜ ਹੈ।

ਜਥੇਦਾਰ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਦੇਖਦਿਆਂ ਹੋਏ ਅੱਜ ਕੌਮ ਨੂੰ ਇੱਕਜੁਟ ਹੋਣ ਦੀ ਲੋੜ ਤਾਂ ਜੋ ਸਿੱਖ ਵਿਰੋਧੀ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋਣ।