‘ਦ ਖ਼ਾਲਸ ਬਿਊਰੋ : ਤਖਤ ਸ਼੍ਰੀ ਅਕਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਦੇ ਅਨੋਖੇ ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਦੇ ਜਨਮ ਦਿਹਾੜੇ ਤੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ। ਉਹਨਾਂ ਦਸਿਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਤਖਤ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਜੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ 50 ਸਾਲ ਤੋਂ ਵੀ ਵੱਧ ਦਾ ਸਮਾਂ ਗੁਜਾਰਿਆ ਹੈ। ਉਹ ਇਥੇ ਤਖਤ ਸਾਹਿਬ ਵਿੱਖੇ ਪਹਿਲੇ ਜਥੇਦਾਰ ਵੀ ਰਹੇ ਹਨ ਤੇ ਇਸੇ ਸਥਾਨ ਤੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚਾਰ ਉਤਾਰੇ ਕੀਤੇ,ਜਿਹਨਾਂ ਵਿੱਚੋਂ ਇੱਕ ਸਰੂਪ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਖੇ ਸੁਸ਼ੋਭਿਤ ਹੈ,ਜਦੋਂ ਕਿ ਬਾਕਿ ਸਰੂਪ ਤਖਤ ਸ਼੍ਰੀ ਹਰਿਮੰਦਰ ਸਾਹਿਬ,ਤਖਤ ਸ਼੍ਰੀ ਪਟਨਾ ਸਾਹਿਬ ਤੇ ਤਖਤ ਸ਼੍ਰੀ ਹਜੂਰ ਸਾਹਿਬ ਵਿੱਖੇ ਭੇਜ ਦਿਤੇ ਗਏ ਸਨ । ਇਹ ਉਹਨਾਂ ਦੀ ਸਿੱਖ ਧਰਮ ਨੂੰ ਵੱਡੀ ਦੇਣ ਹੈ ਤੋ ਇਸ ਤੋਂ ਵੀ ਵੱਧ ਕੇ ਉਹਨਾਂ ਨੇ ਜੋ ਸ਼੍ਰੀ ਦਰਬਾਰ ਸਾਹਬ ਵਰਗੇ ਪਵਿਤਰ ਸਥਾਨ ਦੀ ਬੇਅਦਬੀ ਦਾ ਬਦਲਾ ਲਿਆ ਤੇ ਸ਼ਹਾਦਤ ਦਾ ਜਾਮ ਪੀਤਾ,ਉਸ ਲਈ ਸਿੱਖ ਪੰਥ ਉਹਨਾਂ ਦਾ ਸਦਾ ਰਿਣੀ ਰਹੇਗਾ ।
	
							Punjab
						
		
											ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਿੱਖ ਸੰਗਤ ਨੂੰ ਵਧਾਈ
- January 27, 2022


 
																		 
																		 
																		 
																		 
																		