Punjab Religion

ਕੌਣ ਹੈ ਖ਼ਾਲਸਾ ਪੰਥ ਦਾ ਰੋਲ ਮਾਡਲ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕੌਮ ਦੇ ਹੀਰੇ, ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਨੇ ਕੇਸਾਂ ਸੁਆਸਾਂ ਦੇ ਨਾਲ ਸਿੱਖੀ ਨਿਬਾਈ ਸੀ ਪਰ ਅੱਜ ਅਸੀਂ ਜਦੋਂ ਖ਼ਾਸ ਕਰਕੇ ਪੰਜਾਬ ਵਿੱਚ ਝਾਤੀ ਮਾਰਦੇ ਹਾਂ ਤਾਂ ਧਰਮ ਪਰਿਵਰਤਨ ਦਾ ਮੁੱਦਾ ਹਰ ਗਲੀ ਮੁਹੱਲੇ, ਹਰ ਸਿੱਖ ਦੇ ਕੰਨਾਂ ਵਿੱਚ ਗੂੰਜ ਰਿਹਾ ਹੈ। ਲੋਕ ਥੋੜੇ ਬਹੁਤੇ ਲਾਲਚ ਦੇ ਪਿੱਛੇ ਆਪਣਾ ਧਰਮ ਤਬਦੀਲ ਕਰਨ ਵਾਲੇ ਲੋਕ ਹਰ ਵਕਤ ਤਿਆਰ ਦਿਸਦੇ ਹਨ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਭਾਈ ਤਾਰੂ ਸਿੰਘ ਜੀ ਨੇ ਉਸ ਵੇਲੇ ਦੀ ਹਕੂਮਤ ਦੇ ਵੱਡੇ ਵੱਡੇ ਲਾਲਚਾਂ ਨੂੰ ਠੁਕਰਾ ਕੇ ਕੇਸਾਂ ਸੁਆਸਾਂ ਦੇ ਨਾਲ ਨਿਭਾਈ ਅਤੇ ਆਪਣੇ ਧਰਮ ਨੂੰ ਦ੍ਰਿੜ ਰੱਖਿਆ। ਉਨ੍ਹਾਂ ਨੂੰ ਸ਼ਹਾਦਤ ਨੂੰ ਖ਼ਾਲਸਾ ਪੰਥ ਹਮੇਸ਼ਾ ਯਾਦ ਕਰਦਾ ਰਹੇਗਾ। ਭਾਈ ਤਾਰੂ ਸਿੰਘ ਜੀ ਖ਼ਾਲਸਾ ਪੰਥ ਦੇ ਨੌਜਵਾਨਾਂ ਲਈ ਰੋਲ ਮਾਡਲ ਹੋਣੇ ਚਾਹੀਦੇ ਹਨ ਪਰ ਬਦਕਿਸਮਤੀ ਦੇ ਨਾਲ ਸਾਡੇ ਨੌਜਵਾਨ ਫ਼ਿਲਮੀ ਅਦਾਕਾਰਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ। ਸਾਡੀ ਕੌਮ ਦੇ ਅਸਲੀ ਹੀਰੋ ਸਾਡੇ ਸ਼ਹੀਦੇ ਯੋਧੇ ਹਨ।