The Khalas Tv Blog Punjab ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਕੀਤੀ ਚਿੰਤਾਂ ਪ੍ਰਗਟਾਈ,ਕਿਹਾ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਸਿੱਖਾਂ ਵਿਰੁਧ ਪ੍ਰਚਾਰ
Punjab

ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਕੀਤੀ ਚਿੰਤਾਂ ਪ੍ਰਗਟਾਈ,ਕਿਹਾ ਸੋਸ਼ਲ ਮੀਡੀਆ ‘ਤੇ ਹੋ ਰਿਹਾ ਹੈ ਸਿੱਖਾਂ ਵਿਰੁਧ ਪ੍ਰਚਾਰ

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਿੰਤਾਂ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਸਿੱਖਾਂ ਦੇ ਵਿਰੁਧ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕੁੱਲ ਜੰਨਸੰਖਿਆ  ਵਿੱਚ 2 ਫੀਸਦੀ ਹੋਣ ਦੇ ਡਰਾਵੇ ਦਿੱਤੇ ਜਾ ਰਹੇ ਹਨ।

ਇਨਾਂ ਹੀ ਨਹੀਂ ਸੂਰੀ ਕਤਲਕਾਂਡ ਵਿੱਚ ਮੁਲਜ਼ਮ ਮੰਨੇ ਗਏ ਸੰਦੀਪ ਸੰਨੀ ਦੇ ਪਰਿਵਾਰ ਨੂੰ ਵੀ ਮੰਦਾ ਬੋਲਿਆ ਜਾ ਰਿਹਾ ਹੈ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਪੰਜਾਬ ਦੀ ਆਪ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਹਾਲਾਤਾਂ ਤੇ ਕਾਬੂ ਪਾਇਆ ਜਾਵੇ ਤਾਂ ਜੋ ਪੰਜਾਬ ਦਾ ਮਾਹੋਲ ਵਿਗੜਨ ਤੋਂ ਬਚ ਸਕੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ।

ਗਿਆਨੀ ਹਰਪ੍ਰੀਤ ਸਿੰਘ,ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ

ਉਹਨਾਂ ਇਹ ਵੀ ਕਿਹਾ ਕਿ ਗੁਰੂ ਦਾ ਅਸਲੀ ਸਿੱਖ ਹਮੇਸ਼ਾ ਸਾਂਤੀ ਪਸੰਦ ਹੁੰਦਾ ਹੈ ਤੇ ਉਹ ਕਦੇ ਵੀ ਕਿਸੇ ਨੂੰ ਕੁੱਝ ਵੀ ਨਹੀਂ ਕਹਿੰਦਾ ਪਰ ਜਦੋਂ ਉਹਨਾਂ ਦੇ ਗੁਰੂ ਸਾਹਿਬਾਨਾਂ,ਸ਼ਹੀਦਾਂ ਤੇ ਧਾਰਮਿਕ ਗ੍ਰੰਥਾਂ ਬਾਰੇ ਕੁੱਝ ਬੋਲਿਆ ਜਾਂਦਾ ਹੈ ਤਾਂ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਤੇ ਉਹ ਜ਼ਜਬਾਤੀ ਹੋ ਉਠਦੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਕਦੇ ਵੀ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ।

ਉਹਨਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਵਰਤਾਰੇ ਤੇ ਕਾਬੂ ਪਾਇਆ ਜਾਵੇ ਤਾਂ ਜੋ ਪੰਜਾਬ ਵਿੱਚ ਕਿਸੇ ਵੀ ਅਣਹੋਣੀ ਨੂੰ ਹੋਣ ਤੋਂ ਰੋਕਿਆ ਜਾ ਸਕੇ ।

Exit mobile version