Punjab

‘ਬਾਦਲਾਂ ਵਾਂਗ ਹੀ ਖ਼ਤਮ ਹੋ ਜਾਣਗੇ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ !

ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਐਸਜੀਪੀਸੀ ਦੇ ਕਮਜ਼ੋਰ ਹੋਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਟਵੀਟ ਕਰਦਿਆਂ ਬਿਆਨ ਦਿੱਤਾ ਹੈ। ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ  “ਜਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ, ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖਤਮ ਕਰ ਦਿੱਤਾ ਗਿਆ ਹੈ।

ਪਹਿਲੀ ਗੱਲ ਤਾਂ ਇਹ ਕਿ ਜਥੇਦਾਰ ਸਾਹਿਬ ਅਤੇ ਪ੍ਰਧਾਨ ਸਾਹਿਬ ਤੁਸੀ ਗੁਰਬਾਣੀ ਤੇ ਗੁਰੂਆਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਜਾਣ ਦੀ ਜਿੰਮੇਵਾਰੀ ਨੂੰ ਭੁੱਲ ਕੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਬਜਾਏ ਅੱਤ ਵਾ ਦੀਆਂ, ਲੁ ਟੇ ਰਿਆਂ ਅਤੇ ਡਾ ਕੂਆਂ ਦੀਆਂ ਤਸਵੀਰਾਂ ਗੁਰੂ ਘਰਾਂ ਵਿੱਚ ਲਾਓਗੇ ਤੇ ਉਹਨਾਂ ਦੀ ਰਿਹਾਈ ਲਈ ਲੇਲੜੀਆਂ ਕੱਢ ਦੇ ਰਹੋ ਗੇ ਤਾਂ ਥੋਡੀ ਗੱਲ ਕੌਣ ਸੁਣੇ ਗਾ?

ਇੱਕ ਹੋਰ ਟਵੀਟ ਕਰਦਿਆਂ ਬਿੱਟੂ ਨੇ ਕਿਹਾ ਕਿ  ਦੂਜੀ ਗੱਲ ਇਹ ਕਿ ਜਿਹੜੇ ਜੱਥੇਦਾਰ ਤੇ ਐਸਜੀਪੀਸੀ ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ ਤੇ ਚੱਲਣ ਗੇ ਉਹ ਬਾਦਲਾਂ ਵਾਂਗ ਹੀ ਖਤਮ ਹੋ ਜਾਣ ਗੇ। ਇਸ ਲਈ ਮੇਰੀ ਬੇਨਤੀ ਹੈ ਕਿ ਗੁਰੂ ਤੇ ਗੁਰਬਾਣੀ ਦੀ ਗੱਲ ਕਰਨ ਵਾਲੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਨ ਵਾਲਿਆਂ ਨੂੰ ਹੀ ਡੇਮੋਕ੍ਰੇਟਿਕ ਢੰਗ ਦੇ ਨਾਲ ਜਥੇਦਾਰ ਬਣਾਇਆ ਜਾਵੇ ਤਾਂ ਹੀ ਸਾਡੇ ਇਹਨਾਂ ਮਹਾਨ ਸੰਸਥਾਵਾਂ ਦਾ ਕੱਦ ਉੱਚਾ ਤੇ ਸੁੱਚਾ ਰਹਿ ਸਕੇਗਾ।“

ਲੰਘੇ ਕੱਲ੍ਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਕ ਸਮਾਗਮ ਵਿੱਚ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੰਦੀ ਸਿੰਘਾਂ ਦੀ ਰਿਹਾਈ ‘ਤੇ ਕੇਜਰੀਵਾਲ ਦੇ ਵਤੀਰੇ ਨੂੰ ਲੈ ਕੇ ਕਾਫੀ ਗੁੱ ਸੇ ਵਿੱਚ ਸਨ। ਉਨ੍ਹਾਂ ਨੇ ਕੇਜਰੀਵਾਲ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਜਥੇਦਾਰ ਨੇ ਕਿਹਾ ਸੀ ਕਿ ਮੀਂਹ ਵਿੱਚ ਸਿੱਖ ਜਥੇਬੰਦੀਆਂ ਬਾਹਰ ਖੜੀਆਂ ਰਹੀਆਂ ਪਰ ਦਿੱਲੀ ਦੇ ਮੁੱਖ ਮੰਤਰੀ ਬਾਹਰ ਨਹੀਂ ਨਿਕਲੇ।

ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਜਿਸ ਦੀ ਦਹਾੜ ਨਾਲ ਦਿੱਲੀ ਦਾ ਤਖ਼ਤ ਹਿੱਲ ਜਾਂਦਾ ਸੀ, ਨੂੰ ਅੱਜ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਿ ਇੱਕ ਲਾਲਾ ਬਾਹਰ ਆ ਕੇ ਨਹੀਂ ਮਿਲਦਾ ਹੈ। ਇਹ ਸਾਡੀ ਕਮਜ਼ੋਰੀ ਨਹੀਂ ਹੈ ਤਾਂ ਕੀ ਹੈ। ਮੈਂ ਪ੍ਰਧਾਨ ਸਾਹਿਬ ਨੂੰ ਕਹਿਣਾ ਚਾਵਾਂਗਾ ਕਿ ਕੋਈ ਜ਼ਰੂਰਤ ਨਹੀਂ ਹੈ ਲੇਲੜੀਆਂ ਕੱਢਣ ਦੀ, ਅਸੀਂ ਉਸ ਵੇਲੇ ਲੇਲੜੀਆਂ ਨਹੀਂ ਕੱਢੀਆਂ, ਜਦੋਂ ਸਾਡਾ ਬੰਦ-ਬੰਦ ਕੱਟਿਆ ਜਾ ਰਿਹਾ ਸੀ। ਇਸ ਹਕੂਮਤ ਦੇ ਮੂੰਹ ‘ਤੇ ਅੱਜ ਦਾ ਇਤਿਹਾਸ ਥੁੱਕੇਗਾ ਕਿ ਕਿਵੇਂ ਉਸ ਹਕੂਮਤ ਨੇ ਉਮਰਾਂ ਗਵਾ ਕੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੰਘਾਂ ਨੂੰ ਜੇਲ੍ਹਾਂ ਵਿੱਚ ਬਿਠਾ ਕੇ ਰੱਖਿਆ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ। ਕੇਜਰੀਵਾਲ ਖਿਲਾਫ਼ ਸਖ਼ਤ ਟਿੱਪਣੀ ਕਰਨ ਤੋਂ ਬਾਅਦ ਜਥੇਦਾਰ ਵੱਲੋਂ SGPC ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇਜ਼ ਕਰਨ ਦੇ ਲਈ ਕੁਝ ਨਿਰਦੇਸ਼ ਵੀ ਦਿੱਤੇ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਜਥੇਦਾਰ ਨੇ ਕਿਹਾ ਸੀ ਕਿ ਦੁਨੀਆ ਭਰ ਦੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੁੰ ਅਪੀਲ ਹੈ ਕਿ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਬਣਵਾ ਕੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਬਾਹਰ ਲਗਾਏ ਜਾਣ ਤੇ ਬੰਦੀ ਸਿੰਘਾਂ ਬਾਰੇ ਜਾਣਕਾਰੀ ਸੰਗਤਾਂ ਨਾਲ ਵੱਧ ਤੋਂ ਵੱਧ ਸਾਂਝੀ ਕੀਤੀ। ਜਥੇਦਾਰ ਨੇ ਇਹ ਸਪਸ਼ਟ ਕਿਹਾ ਕਿ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੋਲ ਜਾ ਕੇ ਮੈਮੋਰੰਡਮ ਦੇਣ ਦੀ ਕੋਈ ਲੋੜ ਨਹੀਂ ਹੈ।